ਕੀ BOLLYWOOD ਵਿੱਚ ਜਲਦ ਹੀ DEBUT ਕਰਨ ਜਾ ਰਹੀ ਹੈ AFSANA KHAN ? ਪੜ੍ਹੋ ਇਹ ਖਾਸ ਖ਼ਬਰ

afsana khan's bollywood debut,as singer shares some videos and pics with

1 of 10

afsana khan’s bollywood debut : ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਗਾਇਕਾ AFSANA KHAN ਹੁਣ ਆਪਣੀ ਵਿਲੱਖਣ ਆਵਾਜ਼ ਲਈ ਜਾਣੀ ਜਾਂਦੀ ਹੈ। ਕੋਈ ਹੀ ਗੀਤ ਹੋਵੇਗਾ ਜਿਸ ਵਿੱਚ ਹੁਣ ਅਫਸਾਨਾ ਨੇ ਆਪਣੀ ਆਵਾਜ਼ ਦਾ ਜਾਦੂ ਨਾ ਚਲਾਇਆ ਹੋਵੇ।

afsana khan's bollywood debut
afsana khan’s bollywood debut

ਅਫਸਾਨਾ ਖਾਨ ਇਕ ਪਲੇਅਬੈਕ ਗਾਇਕਾ,ਅਦਾਕਾਰਾ ਅਤੇ ਗੀਤਕਾਰ ਹੈ, ਜਿਸ ਆਪਣੇ ਗਾਇਕੀ ਦੇ ਤੌਰ ‘ਤੇ ਆਪਣੇ ਕੈਰੀਅਰ ਦੀ ਸ਼ੁਰੂਆਤ ਸਾਲ 2012 ਵਿਚ ਸਿੰਗਇੰਗ ਰਿਐਲਿਟੀ ਸ਼ੋਅ, ਵਾਇਸ ਆਫ ਪੰਜਾਬ ਸੀਜ਼ਨ 3 ਵਿਚ ਭਾਗੀਦਾਰ ਵਜੋਂ ਕੀਤੀ ਸੀ।

afsana khan's bollywood debut
afsana khan’s bollywood debut

ਉਸਨੂੰ G-KHAN ਦੇ ਪ੍ਰਸਿੱਧ ਗਾਣੇ ‘ਮੁੰਡੇ ਚੰਡੀਗੜ੍ਹ ਸ਼ਹਿਰ ਦੇ’ ਤੋਂ ਵੱਖਰੀ ਪਛਾਣ ਮਿਲੀ। ਬਾਅਦ ਵਿੱਚ ਉਸਨੇ ਸਿੱਧੂ ਮੂਸੇਵਾਲੇ ਨਾਲ ‘ਜੱਟਾ ਸ਼ਰੇਆਮ ਤੂ ਤਾ ਧੱਕਾ ਕਰਦਾ ‘ ਵਰਗੇ ਸੁਪਰਹਿੱਟ ਟਰੈਕ ਦਿੱਤੇ ਹਨ।

afsana khan's bollywood debut
afsana khan’s bollywood debut

ਸੋਸ਼ਲ ਮੀਡੀਆ ਤੇ ਵੀ ਅਫਸਾਨਾ ਕਾਫੀ ਸਰਗਰਮ ਰਹਿੰਦੀ ਹੈ। ਉਹ ਆਪਣੀ ਨਿੱਜੀ ਜ਼ਿੰਦਗੀ ਤੋਂ ਲੈ ਕੇ ਹਰ ਆਮ-ਖਾਸ ਗੱਲ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕਰਦੀ ਰਹਿੰਦੀ ਹੈ। ਉਸਦੀ ਜ਼ਿੰਦਗੀ ਉਸਦੇ ਦਰਸ਼ਕਾਂ ਲਈ ਇੱਕ ਖੁੱਲੀ ਕਿਤਾਬ ਹੈ।

afsana khan's bollywood debut
afsana khan’s bollywood debut

ਉਸਦੇ ਇੰਡਸਟਰੀ ਵਿੱਚ ਕੀਤੇ ਸੰਘਰਸ਼ ਤੋਂ ਲੈ ਕੇ ਉਸਦੀ ਕਾਮਯਾਬੀ ਤੱਕ ਕੋਈ ਵੀ ਤੱਥ ਲੁਕਿਆ ਨਹੀਂ ਹੈ। ਉਹ ਖੁੱਲ ਕੇ ਹਰ ਮੁੱਦੇ ਤੇ ਗੱਲ ਕਰਦੀ ਹੈ।

afsana khan's bollywood debut
afsana khan’s bollywood debut

ਹਾਲ ਹੀ ਦੇ ਵਿੱਚ ਅਫਸਾਨਾ ਨੇ ਆਪਣੇ ਇੰਸਟਾਗ੍ਰਾਮ ਤੇ ਬਾਲੀਵੁੱਡ ਦੇ ਮਸ਼ਹੂਰ ਮਿਊਜ਼ਿਕ ਡਾਇਰੈਕਟਰ ਅਤੇ ਸਿੰਗਰ ਸਲੀਮ-ਸੁਲੇਮਾਨ ਦੇ ਸਟੂਡੀਓ ਬਲੂ ਪ੍ਰੋਡਕਸ਼ਨਜ਼ ਦੀਆਂ ਤਸਵੀਰਾਂ ਆਪਣੇ ਦਰਸ਼ਕਾਂ ਨਾਲ ਸਾਂਝੀਆਂ ਕੀਤੀਆਂ ਸਨ।

afsana khan's bollywood debut
afsana khan’s bollywood debut

ਉਸਨੇ ਸਾਫ ਤੌਰ ਤੇ ਤਾਂ ਕੁਝ ਸਪਸ਼ਟ ਨਹੀ ਕੀਤਾ ਕਿ ਉਹ ਕੀ ਕਰਨ ਗਈ ਸੀ ਜਾਂ ਕਿਦਾਂ ਉਹ ਉੱਥੇ ਪਹੁੰਚੀ ਪਰ ਉਸਨੇ ‘ਸ਼ਾਇਰਾਨਾ’ ਗਾਣਾ ਗਾਇਆ ਜੋ ਕਿ ਸਲੀਮ ਦੀ ਹੀ ਕੰਪੋਜਿਸ਼ਨ ਸੀ।

afsana khan's bollywood debut
afsana khan’s bollywood debut

ਵੀਡੀਓ ਵਿੱਚ ਸਲੀਮ ਕੀ-ਬੋਰਡ ਪਲੇ ਕਰਦੇ ਦਿਖਾਈ ਦਿੱਤੇ ਅਤੇ ਅਫਸਾਨਾ ਗਾਉਂਦੀ ਹੋਈ ਦਿਖਾਈ ਦੇ ਰਹੀ ਸੀ। ਉਸਨੇ ਇਦਾਂ ਦੀਆਂ 3-4 ਵੀਡਿਓਜ਼ ਸ਼ੇਅਰ ਕੀਤੀਆਂ ਹਨ।

afsana khan's bollywood debut
afsana khan’s bollywood debut

ਤਸਵੀਰਾਂ ਵਿੱਚ ਅਸੀਂ ਰੈਪਰ ਰਫਤਾਰ ਨੂੰ ਵੀ ਉਹਨਾਂ ਦੇ ਨਾਲ ਵੇਖ ਸਕਦੇ ਹਾਂ। ਮੁੱਕਦੀ ਗੱਲ ਉਹਨਾਂ ਨੇ ਬਾਲੀਵੁੱਡ ਵਿੱਚ ਕਦੋ ਐਂਟਰੀ ਕਰਨੀ ਹੈ ਇਹ ਤਾ ਉਹ ਖੁਦ ਹੀ ਦਸਣਗੇ ਪਰ ਜਦ ਤੱਕ ਕੋਈ official ਅਨਾਊਂਸਮੈਂਟ ਨਹੀਂ ਆ ਜਾਂਦੀ ਤਦ ਤੱਕ ਸਾਨੂੰ ਉਡੀਕ ਕਰਨੀ ਪਏਗੀ।

ਇਹ ਵੀ ਦੇਖੋ : ਮਰ ਚੁੱਕੀ ਹੈ ਇਨਸਾਨਿਅਤ ! Blood Bank ਵਾਲੇ ਦੀ ਖੂਨ ਦੇਣ ਤੋਂ ਨਾਂਹ ਪਿੱਛੇ ਦਮ ਤੋੜ ਗਈ ਬੱਚੀ!