arjun kapoor malaika arora : ਬਾਲੀਵੁੱਡ ਅਦਾਕਾਰ ਅਰਜੁਨ ਕਪੂਰ ਅਤੇ ਮਲਾਇਕਾ ਅਰੋੜਾ ਲੰਬੇ ਸਮੇਂ ਤੋਂ ਆਪਣੇ ਰਿਸ਼ਤੇ ਨੂੰ ਲੈ ਕੇ ਇੰਡਸਟਰੀ ‘ਚ ਚਰਚਾ ‘ਚ ਹਨ। ਦੋਵੇਂ ਅਕਸਰ ਇਕ-ਦੂਜੇ ਨਾਲ ਕੁਆਲਿਟੀ ਟਾਈਮ ਬਿਤਾਉਂਦੇ ਨਜ਼ਰ ਆਉਂਦੇ ਹਨ।
ਹਾਲ ਹੀ ‘ਚ ਇਹ ਖੂਬਸੂਰਤ ਜੋੜੀ ਮਾਲਦੀਵ ‘ਚ ਛੁੱਟੀਆਂ ਮਨਾਉਣ ਪਹੁੰਚੀ ਸੀ। ਇਸ ਦੌਰਾਨ ਦੋਵਾਂ ਨੇ ਸੋਸ਼ਲ ਮੀਡੀਆ ‘ਤੇ ਪ੍ਰਸ਼ੰਸਕਾਂ ਨਾਲ ਕਈ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕੀਤੀਆਂ ਹਨ ਜੋ ਕਾਫੀ ਵਾਇਰਲ ਹੋਈਆਂ ਹਨ।
ਤਸਵੀਰਾਂ ‘ਚ ਹਮੇਸ਼ਾ ਦੀ ਤਰ੍ਹਾਂ ਮਲਾਇਕਾ ਦਾ ਬੋਲਡ ਅੰਦਾਜ਼ ਪ੍ਰਸ਼ੰਸਕਾਂ ਨੂੰ ਦੇਖਣ ਨੂੰ ਮਿਲਿਆ। ਪਰ ਇਸ ਦੌਰਾਨ ਮਲਾਇਕਾ ਇੰਟਰਨੈੱਟ ‘ਤੇ ਬਹੁਤ ਸਾਰੀਆਂ ਤਸਵੀਰਾਂ ਵਾਇਰਲ ਹੋ ਗਈਆਂ ਹਨ।
ਤਸਵੀਰਾਂ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ। ਅਰਜੁਨ ਕਪੂਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਮਲਾਇਕਾ ਅਰੋੜਾ ਨਾਲ ਆਪਣੀਆਂ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਜਿਨ੍ਹਾਂ ਵਿੱਚ ਦੋਵੇਂ ਬਹੁਤ ਹੀ ਪਿਆਰੇ ਲੱਗ ਰਹੇ ਹਨ।
ਉਹਨਾਂ ਨੇ ਆਪਣੇ ਇਸ ਟ੍ਰਿਪ ਦੀਆਂ ਵੱਖਰੀਆਂ ਵੱਖਰੀਆਂ ਤਸਵੀਰਾਂ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀਆਂ ਕੀਤੀਆਂ ਹਨ। ਪ੍ਰਸ਼ੰਸਕਾਂ ਵਲੋਂ ਉਹਨਾਂ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ। ਹਾਲ ਹੀ ਦੇ ਵਿਚ ਉਹਨਾਂ ਦੀ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ।
ਜਿਸ ਵਿੱਚ ਉਹ ਮਲਾਇਕਾ ਨੂੰ ਸਰਪ੍ਰਾਈਜ਼ ਦਿੰਦੇ ਹੋਏ ਨਜ਼ਰ ਆ ਰਹੇ ਸਨ। ਤਸਵੀਰਾਂ ‘ਚ ਤੁਸੀਂ ਦੇਖ ਸਕਦੇ ਹੋ ਕਿ ਅਰਜੁਨ ਨੇ ਮਲਾਇਕਾ ਲਈ ਰੋਮਾਂਟਿਕ ਡਿਨਰ ਡੇਟ ਦਾ ਪ੍ਰਬੰਧ ਕੀਤਾ ਹੈ।
ਇਸ ਪੂਰੀ ਤਿਆਰੀ ਨੂੰ ਦੇਖ ਮਲਾਇਕਾ ਖੁਸ਼ੀ ਨਾਲ ਝੂਮ ਉੱਠੀ। ਹਾਲਾਂਕਿ ਵੀਡੀਓ ‘ਚ ਸਿਰਫ ਮਲਾਇਕਾ ਹੀ ਨਜ਼ਰ ਆ ਰਹੀ ਸੀ। ਅਰਜੁਨ ਨੇ ਸਮੁੰਦਰ ਕਿਨਾਰੇ ਇਸ ਰੋਮਾਂਟਿਕ ਡਿਨਰ ਡੇਟ ਲਈ ਪੂਰੇ ਇੰਤਜ਼ਾਮ ਕੀਤੇ ਸਨ।
ਇਸ ਦੌਰਾਨ ਮਲਾਇਕਾ ਨੇ ਹਰੇ ਰੰਗ ਦਾ ਲੰਬਾ ਗਾਊਨ ਪਾਇਆ ਹੋਇਆ ਹੈ। ਇਸ ਦੇ ਨਾਲ ਹੀ ਉਸ ਜਗ੍ਹਾ ਦਾ ਪੂਰਾ ਥੀਮ ਕਾਫੀ ਰੋਮਾਂਟਿਕ ਲੱਗਦਾ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਰਜੁਨ ਕਪੂਰ ਨੇ ਮਲਾਇਕਾ ਨਾਲ ਮਾਲਦੀਵ ਦਾ ਇੱਕ ਹੋਰ ਵੀਡੀਓ ਸ਼ੇਅਰ ਕੀਤਾ ਸੀ।
ਇਸ ਵੀਡੀਓ ‘ਚ ਦੋਵੇਂ ਸਵੀਮਿੰਗ ਪੂਲ ‘ਚ ਵਰਕਆਊਟ ਕਰਦੇ ਨਜ਼ਰ ਆ ਰਹੇ ਸਨ। ਤਸਵੀਰਾਂ ‘ਚ ਸਾਫ ਨਜ਼ਰ ਆ ਰਿਹਾ ਹੈ ਕਿ ਦੋਵੇਂ ਸਵੀਮਿੰਗ ਪੂਲ ‘ਚ ਪਸੀਨਾ ਵਹਾ ਰਹੇ ਹਨ। ਇਸ ਦੌਰਾਨ ਮਲਾਇਕਾ ਅਰੋੜਾ ਨੇ ਅਰਜੁਨ ਕਪੂਰ ਨੂੰ ਵੀ ਹਰਾਇਆ।
ਵੀਡੀਓ ਨੂੰ ਸ਼ੇਅਰ ਕਰਦੇ ਹੋਏ ਅਰਜੁਨ ਕਪੂਰ ਨੇ ਕੈਪਸ਼ਨ ‘ਚ ਲਿਖਿਆ, ‘ਜਦੋਂ ਗਰਲਫ੍ਰੈਂਡ ਤੁਹਾਡੇ ਟ੍ਰੇਨਰ ਤੋਂ ਜ਼ਿਆਦਾ ਮੁਸ਼ਕਿਲ ਟਾਸਕ ਮਾਸਟਰ ਹੋਵੇ। ਮੈਂ ਆਪਣੀਆਂ ਛੁੱਟੀਆਂ ‘ਤੇ ਵੀ ਵਰਕਆਊਟ ਕਰ ਰਿਹਾ ਹਾਂ।