Tv Celebs Breakup : ਹਾਲ ਹੀ ‘ਚ ਟੀਵੀ ਇੰਡਸਟਰੀ ਤੋਂ ਇਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਮਸ਼ਹੂਰ ਟੀਵੀ ਅਦਾਕਾਰਾ ਦਿਵਿਆ ਅਗਰਵਾਲ ਨੇ ਸੋਸ਼ਲ ਮੀਡੀਆ ਰਾਹੀਂ ਵਰੁਣ ਸੂਦ ਤੋਂ ਵੱਖ ਹੋਣ ਦਾ ਐਲਾਨ ਕੀਤਾ ਹੈ। ਦਿਵਿਆ ਅਤੇ ਵਰੁਣ ਦੇ ਵੱਖ ਹੋਣ ਦੀ ਖਬਰ ਸੁਣ ਕੇ ਫੈਨਜ਼ ਹੈਰਾਨ ਰਹਿ ਗਏ। ਅਜਿਹੇ ‘ਚ ਤੁਹਾਨੂੰ ਟੀਵੀ ਇੰਡਸਟਰੀ ਦੇ ਅਜਿਹੇ ਹੀ ਬ੍ਰੇਕਅੱਪਸ ਬਾਰੇ ਦਸਦੇ ਹਾਂ, ਜਿਨ੍ਹਾਂ ਨੇ ਪ੍ਰਸ਼ੰਸਕਾਂ ਨੂੰ ਹਿਲਾ ਕੇ ਰੱਖ ਦਿੱਤਾ ਸੀ।
![Tv Celebs Breakup](https://dailypost.in/wp-content/uploads/2022/03/var.jpg)
ਦਿਵਿਆ ਅਗਰਵਾਲ ਅਤੇ ਵਰੁਣ ਸੂਦ ਨੇ ਵੱਖ ਹੋਣ ਦਾ ਫੈਸਲਾ ਕੀਤਾ ਹੈ। ਦਿਵਿਆ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਪੋਸਟ ਸ਼ੇਅਰ ਕਰਦੇ ਹੋਏ ਆਪਣੇ ਬ੍ਰੇਕਅੱਪ ਦੀ ਜਾਣਕਾਰੀ ਦਿੱਤੀ। ਅਭਿਨੇਤਰੀ ਨੇ ਇਸ ਪੋਸਟ ‘ਚ ਲਿਖਿਆ ਕਿ ਉਹ ਆਜ਼ਾਦੀ ਨਾਲ ਜ਼ਿੰਦਗੀ ਜਿਊਣਾ ਚਾਹੁੰਦੀ ਹੈ। ਦੋਵਾਂ ਦੇ ਵੱਖ ਹੋਣ ਤੋਂ ਫੈਨਜ਼ ਕਾਫੀ ਨਿਰਾਸ਼ ਹਨ।
![Tv Celebs Breakup](https://dailypost.in/wp-content/uploads/2022/03/karan-mehra-and-nisha-rawal-16462867054x3-1-1024x768.jpg)
ਨਿਸ਼ਾ ਰਾਵਲ ਨੇ ਆਪਣੇ ਪਤੀ ਕਰਨ ਮਹਿਰਾ ‘ਤੇ ਘਰੇਲੂ ਹਿੰਸਾ ਦਾ ਇਲਜ਼ਾਮ ਲਗਾਇਆ ਸੀ ਜਿਸ ਕਰਕੇ ਸਾਰਿਆਂ ਨੂੰ ਬਹੁਤ ਹੈਰਾਨੀ ਹੋਈ ਸੀ। ‘ਯੇ ਰਿਸ਼ਤਾ ਕਯਾ ਕਹਿਲਾਤਾ ਹੈ’ ਫੇਮ ਸਟਾਰ ਕਰਨ ਨੇ ਵੀ ਉਸ ਦੇ ਖਿਲਾਫ ਪੁਲਸ ਸ਼ਿਕਾਇਤ ਦਰਜ ਕਰਵਾਈ ਸੀ।
![Tv Celebs Breakup](https://dailypost.in/wp-content/uploads/2022/03/58dd01c3-1400-4a55-9307-1a36b524b3fc-1024x770.jpg)
ਕਰਨ ਕੁੰਦਰਾ ਅਤੇ ਅਨੁਸ਼ਾ ਦਾਂਡੇਕਰ ਦੋਵੇਂ ‘ਲਵ ਸਕੂਲ’ ਦੇ ਸਲਾਹਕਾਰ ਸਨ। ਦੋਵਾਂ ਨੇ ਲੰਬੇ ਸਮੇਂ ਤੱਕ ਇਕ-ਦੂਜੇ ਨੂੰ ਡੇਟ ਕੀਤਾ ਸੀ ਪਰ ਹੁਣ ਦੋਵੇਂ ਇਕੱਠੇ ਨਹੀਂ ਹਨ। ਕਰਨ ਅਤੇ ਅਨੁਸ਼ਾ ਦਾ ਕਾਫੀ ਸਮਾਂ ਪਹਿਲਾਂ ਬ੍ਰੇਕਅੱਪ ਹੋਇਆ ਸੀ। ਕਰਨ ਫਿਲਹਾਲ ਤੇਜਸਵੀ ਪ੍ਰਕਾਸ਼ ਨੂੰ ਡੇਟ ਕਰ ਰਹੇ ਹਨ।
![Tv Celebs Breakup](https://dailypost.in/wp-content/uploads/2022/03/2021_3largeimg_2071286146.jpg)
ਅੰਕਿਤਾ ਲੋਖੰਡੇ ਅਤੇ ਸੁਸ਼ਾਂਤ ਸਿੰਘ ਰਾਜਪੂਤ ਇੰਡਸਟਰੀ ਦੇ ਪਾਵਰ ਕਪਲਸ ਵਿੱਚੋਂ ਇੱਕ ਮੰਨੇ ਜਾਂਦੇ ਸੀ। ਦੋਵਾਂ ਨੇ ਕਰੀਬ 6 ਸਾਲ ਤੱਕ ਇੱਕ ਦੂਜੇ ਨੂੰ ਡੇਟ ਕੀਤਾ ਸੀ। ਇਸ ਤੋਂ ਬਾਅਦ ਦੋਵੇਂ ਵੱਖ ਹੋ ਗਏ। ਉਨ੍ਹਾਂ ਦੇ ਬ੍ਰੇਕਅੱਪ ਦੀ ਖਬਰ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ।
![Tv Celebs Breakup](https://dailypost.in/wp-content/uploads/2022/03/935788-ashanegi-rithvikdhanjani-breakup-1024x576.jpg)
ਸੁਸ਼ਾਂਤ ਸਿੰਘ ਰਾਜਪੂਤ ਅਤੇ ਅੰਕਿਤਾ ਲੋਖੰਡੇ ਤੋਂ ਇਲਾਵਾ ਆਸ਼ਾ ਨੇਗੀ ਅਤੇ ਰਿਤਵਿਕ ਧੰਜਾਨੀ ਵੀ ‘ਪਵਿਤਰ ਰਿਸ਼ਤਾ’ ਦੇ ਸੈੱਟ ‘ਤੇ ਮਿਲੇ ਸਨ। ਕਈ ਸਾਲਾਂ ਤੱਕ ਡੇਟ ਕਰਨ ਤੋਂ ਬਾਅਦ ਇਸ ਜੋੜੇ ਨੇ ਵੱਖ ਹੋਣ ਦਾ ਫੈਸਲਾ ਕੀਤਾ। ਹਾਲਾਂਕਿ ਦੋਵੇਂ ਅਜੇ ਵੀ ਚੰਗੇ ਦੋਸਤ ਹਨ।
![Tv Celebs Breakup](https://dailypost.in/wp-content/uploads/2022/03/sanjeeda_shaikh_and_aamir_ali_from_dating_marriage_to_separation_timeline_of_the_couples_relationship_0.jpg)
ਸੰਜੀਦਾ ਸ਼ੇਖ ਅਤੇ ਆਮਿਰ ਅਲੀ ਦਾ ਵੱਖ ਹੋਣਾ ਵੀ ਹੈਰਾਨ ਕਰਨ ਵਾਲਾ ਸੀ। ਲੰਬੇ ਸਮੇਂ ਤੱਕ ਜੋੜੇ ਨੇ ਇਸ ਖਬਰ ਨੂੰ ਗੁਪਤ ਰੱਖਿਆ। ਉਨ੍ਹਾਂ ਦੀ ਇਕ ਬੇਟੀ ਵੀ ਹੈ ਪਰ ਉਹ ਉਸ ਦੇ ਜਨਮ ਦੇ ਕੁਝ ਮਹੀਨਿਆਂ ਬਾਅਦ ਹੀ ਵੱਖ-ਵੱਖ ਰਹਿਣ ਲੱਗ ਪਏ।
![Tv Celebs Breakup](https://dailypost.in/wp-content/uploads/2022/03/kushal-story_647_021817123017.jpg)
ਕੁਸ਼ਾਲ ਟੰਡਨ ਅਤੇ ਗੌਹਰ ਖਾਨ ਦੀ ਮੁਲਾਕਾਤ ‘ਬਿੱਗ ਬੌਸ’ ਦੇ ਸੈੱਟ ‘ਤੇ ਹੋਈ ਸੀ। ਇਸ ਸ਼ੋਅ ‘ਚ ਦੋਵਾਂ ਦੀ ਵਧਦੀ ਨੇੜਤਾ ਦੇਖਣ ਨੂੰ ਮਿਲੀ। ਲੰਬੇ ਸਮੇਂ ਤੱਕ ਇਕੱਠੇ ਰਹਿਣ ਤੋਂ ਬਾਅਦ ਕੁਸ਼ਾਲ ਅਤੇ ਗੌਹਰ ਵੱਖ ਹੋ ਗਏ।