ਹਿਮਾਚਲ ਵਿੱਚ ਮਨਾਲੀ-ਦਿੱਲੀ ਨੈਸ਼ਨਲ ਹਾਈਵੇ ਇੱਕ ਵਾਰ ਫਿਰ ਲੈਂਡ ਸਲਾਈਡ ਕਾਰਨ ਬੰਦ ਹੋ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੰਡੀ ਤੋਂ ਪੰਡੋਹ ਦੇ ਵਿਚਕਾਰ ਤੀਸਰੀ ਅਤੇ ਪੰਜਵੀਂ ਮਿੱਲ ਦੇ ਵਿਚਕਾਰ ਲੈਂਡ ਸਲਾਈਡ ਹੋਈ ਹੈ, ਜਿਸ ਕਾਰਨ ਹਾਈਵੇ ‘ਤੇ ਕਾਫੀ ਮਲਬਾ ਅਤੇ ਚੱਟਾਨਾਂ ਡਿੱਗ ਗਈਆਂ ਹਨ।
ਇਸ ਹਾਈਵੇ ਨੂੰ ਚਹੁੰ-ਮਾਰਗੀ ਬਣਾਉਣ ਲਈ ਪਹਾੜਾਂ ਨੂੰ ਕੱਟਿਆ ਜਾ ਰਿਹਾ ਹੈ, ਜਿਸ ਕਾਰਨ ਪਹਾੜ ਟੁੱਟਣ ਸਮੇਂ ਲੈਂਡ ਸਲਾਈਡ ਦੀਆਂ ਘਟਨਾਵਾਂ ਵਾਪਰਦੀਆਂ ਹਨ। ਜਿਸ ਕਾਰਨ ਸੜਕ ਨੂੰ ਬੰਦ ਕਰਨਾ ਪਿਆ ਹੈ। ਇਸ ਦੇ ਨਾਲ ਹੀ ਪੁਲਿਸ ਅਨੁਸਾਰ ਦੁਪਹਿਰ ਵੇਲੇ ਲੈਂਡ ਸਲਾਈਡ ਕਾਰਨ ਇਸ ਸੜਕ ਨੂੰ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ। ਛੋਟੇ ਵਾਹਨ ਮੰਡੀ ਦੇ ਭਿਉਲੀ ਚੌਕ ਤੋਂ ਕਟੌਲਾ ਰੋਡ ਰਾਹੀਂ ਬਜੌੜਾ ਤੱਕ ਕੱਢੇ ਜਾ ਰਹੇ ਹਨ। ਚੰਡੀਗੜ੍ਹ-ਦਿੱਲੀ ਜਾਣ ਵਾਲੇ ਲੋਕਾਂ ਨੂੰ ਚੈਲਚੌਕ ਰਾਹੀਂ ਪੰਡੋਹ ਤੋਂ ਜਾਣ ਦੀ ਅਪੀਲ ਕੀਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
SP ਸ਼ਾਲਿਨੀ ਅਗਨੀਹੋਤਰੀ ਨੇ ਦੱਸਿਆ ਕਿ ਲੈਂਡ ਸਲਾਈਡ ਕਾਰਨ ਉਪਰੋਂ ਪੱਥਰ ਡਿੱਗਣ ਦਾ ਖਤਰਾ ਹੈ। ਸੜਕ ਦੀ ਸਫਾਈ ਦਾ ਕੰਮ ਚੱਲ ਰਿਹਾ ਹੈ ਪਰ ਜੇਕਰ ਪਹਾੜ ਤੋਂ ਹੋਰ ਮਲਬਾ ਆ ਗਿਆ ਤਾਂ ਲੋਕਾਂ ਨੂੰ ਸ਼ਾਮ ਤੱਕ ਇੰਤਜ਼ਾਰ ਕਰਨਾ ਪੈ ਸਕਦਾ ਹੈ। ਉਦੋਂ ਤੱਕ ਛੋਟੇ ਵਾਹਨਾਂ ਅਤੇ ਐਮਰਜੈਂਸੀ ਵਾਹਨਾਂ ਲਈ ਵਾਧੂ ਸੜਕ ਤੋਂ ਬਾਹਰ ਨਿਕਲਣ ਦਾ ਪ੍ਰਬੰਧ ਕੀਤਾ ਗਿਆ ਹੈ।