ਦੁਨੀਆ ਦੇ ਸਭ ਤੋਂ ਲੰਬੇ ਕੁੱਤੇ ‘ਜਿਊਸ’ ਦੀ ਮੌ.ਤ ਹੋ ਗਈ ਹੈ। ਇਸ ਨੇ ਗਿਨੀਜ਼ ਵਰਲਡ ਰਿਕਾਰਡ ਵਿੱਚ ਦੁਨੀਆ ਦਾ ਸਭ ਤੋਂ ਲੰਬਾ ਕੁੱਤਾ ਹੋਣ ਦਾ ਰਿਕਾਰਡ ਬਣਾਇਆ ਸੀ । ਗਿਨੀਜ਼ ਵਰਲਡ ਰਿਕਾਰਡਜ਼ ਨੇ ਜਿਊਸ ਦੀ ਮੌਤ ‘ਤੇ ਦੁੱਖ ਜਤਾਉਂਦਿਆਂ ਇੱਕ ਟਵੀਟ ਕੀਤਾ ਹੈ । ਜ਼ਿਊਸ ਦੀ ਮੌਤ ਤੋਂ ਬਾਅਦ ਉਸ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਅਤੇ ਯੂਜ਼ਰਸ ਜ਼ਿਊਸ ਦੀ ਮੌ.ਤ ‘ਤੇ ਸੋਗ ਪ੍ਰਗਟਾ ਰਹੇ ਹਨ।
ਮਿਲੀ ਜਾਣਕਾਰੀ ਮੁਤਾਬਕ ਜਿਊਸ ਕੈਂਸਰ ਵਰਗੀ ਗੰਭੀਰ ਬੀਮਾਰੀ ਨਾਲ ਜੂਝ ਰਿਹਾ ਸੀ । ਇਸ ਦਾ ਇਲਾਜ ਕਾਫੀ ਸਮੇਂ ਤੋਂ ਚੱਲ ਰਿਹਾ ਸੀ। ਹੱਡੀਆਂ ਦੇ ਕੈਂਸਰ ਨਾਲ ਜੂਝਦੇ ਹੋਏ ਜਿਊਸ ਦੀ ਮੌ.ਤ ਹੋ ਗਈ। ਉਸ ਦੀ ਉਮਰ 3 ਸਾਲ ਦੱਸੀ ਜਾ ਰਹੀ ਹੈ । ਜਿਊਸ ਸਾਲ 2012 ਵਿੱਚ 3 ਫੁੱਟ 5.18 ਇੰਚ ਦੀ ਲੰਬਾਈ ਦੇ ਨਾਲ ਦੁਨੀਆ ਦਾ ਸਭ ਤੋਂ ਲੰਬਾ ਕੁੱਤਾ ਬਣ ਗਿਆ ਸੀ ਅਤੇ ਉਸਨੇ ਗਿਨੀਜ਼ ਵਰਲਡ ਰਿਕਾਰਡ ਵਿੱਚ ਆਪਣਾ ਨਾਮ ਦਰਜ ਕਰਵਾਇਆ ਸੀ ।
ਜਿਊਸ ਦੀ ਮੌ.ਤ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਕਈ ਯੂਜ਼ਰਸ ਫੋਟੋ ਸਾਂਝੀ ਕਰਕੇ ਸ਼ਰਧਾਂਜਲੀ ਦੇ ਰਹੇ ਹਨ । ਦੱਸ ਦੇਈਏ ਕਿ ਗ੍ਰੇਟ ਡੇਨ ਦੁਨੀਆ ਵਿੱਚ ਕੁੱਤਿਆਂ ਦੀ ਸਭ ਤੋਂ ਉੱਚੀਆਂ ਨਸਲਾਂ ਵਿੱਚੋਂ ਇੱਕ ਹੈ ਅਤੇ ਸਿਰਫ ਆਇਰਿਸ਼ ਵੁਲਫਹੌਂਡ ਹੀ ਔਸਤਨ ਇਸ ਤੋਂ ਉੱਚਾ ਹੁੰਦਾ ਹੈ। ਪੰਜੇ ਤੋਂ ਮੋਢੇ ਤੱਕ ਦੀ ਲੰਬਾਈ 109 ਸੈਂਟੀਮੀਟਰ ਅਤੇ ਸਿਰ ਤੋਂ ਪੂਛ ਤੱਕ 220 ਸੈਂਟੀਮੀਟਰ ਹੈ।
ਵੀਡੀਓ ਲਈ ਕਲਿੱਕ ਕਰੋ -: