amrinder gill birthday pics:ਪਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਅਮਰਿੰਦਰ ਗਿੱਲ ਦਾ ਅੱਜ ਜਨਮਦਿਨ ਹੈ, ਜੀ ਹਾਂ ਪੰਜਾਬੀ ਇੰਡਸਟਰੀ ਦੇ ਹਿੱਟ ਅਦਾਕਾਰ ਅਮਰਿੰਦਰ ਗਿੱਲ ਦਾ ਜਨਮ 11 ਮਈ,1976 ਨੂੰ ਅੰਮ੍ਰਿਤਸਰ ਵਿੱਚ ਹੋਇਆ।
ਅਮਰਿੰਦਰ ਗਿੱਲ ਤੋਂ ਬਚਪਨ ਤੋਂ ਹੀ ਅਦਾਕਾਰ ਬਣਨਾ ਚਾਹੁੰਦੇ ਸਨ। ਪੰਜਾਬੀ ਸਿੰਗਰ ਅਮਰਿੰਦਰ ਗਿੱਲ ਨੇ ਆਪਣੀ ਫਿਲਮੀ ਕਰੀਅਰ ਦੀ ਸ਼ੁਰੂਆਤ ਸਾਲ 2001 ਤੋਂ ਕੀਤੀ ਅਤੇ ਪਾਲੀਵੁਡ ਦੇ ਮੰਨੇ ਪ੍ਰਮੰਨੇ ਕਲਾਕਾਰਾਂ ਵਿੱਚੋਂ ਅਮਰਿੰਦਰ ਗਿੱਲ ਦਾ ਵੀ ਨਾਂਅ ਆਉਂਦਾ ਹੈ।
ਇਹ ਮਸ਼ਹੂਰ ਅਦਾਕਾਰ ਅੱਜ ਆਪਣਾ 44ਵਾਂ ਜਨਮਦਿਨ ਮਨਾ ਰਿਹਾ ਹੈ। ਅਮਰਿੰਦਰ ਗਿੱਲ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਫਿਲਮਾਂ ਦਿੱਤੀਆਂ ਹਨ।
ਅਮਰਿੰਦਰ ਗਿੱਲ ਨੇ ਆਪਣੀ ਕਰੀਅਰ ਦੀ ਸ਼ੁਰੂਆਤ ਫਿਲਮ ਮੁੰਡੇ ਯੂ ਕੇ ਤੋਂ ਕੀਤੀ ਜੋ ਕਿ ਸਾਲ 2009 ਵਿੱਚ ਰਿਲੀਜ਼ ਹੋਈ ਸੀ।
ਇਸ ਫਿਲਮ ਵਿੱਚ ਜਿੰਮੀ ਸ਼ੇਰਗਿੱਲ , ਰਾਣਾ ਰਣਬੀਰ ,ਨੀਰੂ ਬਾਜਵਾ ਅਤੇ ਗੁਰਪ੍ਰੀਤ ਘੁੱਗੀ ਵਰਗੇ ਕਈ ਹਿੱਟ ਸਿਤਾਰੇ ਸਨ।ਇਹ ਰੋਮਾਂਟਿਕ ਫਿਲਮ ਰਿਲੀਜ਼ ਹੁੰਦੇ ਹੀ ਸਿਨੇਮਾ ਘਰਾਂ ਤੇ ਛਾ ਗਈ।
ਇਸ ਤੋਂ ਬਾਅਦ ਅਮਰਿੰਦਰ ਨੇ ਫਿਲਮ ਅੰਗਰੇਜ ‘ਚ ਕੰਮ ਕੀਤਾ ਜੋ ਕਿ ਇਤਿਹਾਸਕ ਰੋਮਾਂਟਿਕ ਫਿਲਮ ਸੀ।
ਇਸ ਫਿਲਮ ਅਮਰਿੰਦਰ ਗਿੱਲ ਦੇ ਓਪੋਜਿਟ ਸਰਗੁਨ ਮਹਿਤਾ ਨੇ ਕੰਮ ਕੀਤਾ।
ਇਸ ਫਿਲਮ ਨੂੰ ਕ੍ਰਿਟਿਕਸ ਅਤੇ ਦਰਸ਼ਕਾਂ ਵਲੋਂ ਚੰਗਾ ਰਿਸਪਾਂਸ ਮਿਲਿਆ।ਇਹ ਫਿਲਮ ਪੰਜਾਬੀ ਇੰਡਸਟਰੀ ਵਿੱਚ ਸਭ ਤੋਂ ਜਿਆਦਾ ਕਮਾਈ ਕਰਨ ਵਾਲੀ ਫਿਲਮ ਬਣ ਗਈ ਤੇ ਇਸ ਨਾਲ ਹੀ ਅਮਰਿੰਦਰ ਨੂੰ 2016 ਵਿੱਚ ਫਿਲਮ ਲਈ ਐਵਾਰਡ ਵੀ ਮਿਲਿਆ ਸੀ।
ਇਸ ਤੋਂ ਬਾਅਦ ਅਮਰਿੰਦਰ ਨੇ ਸਰਗੁਨ ਮਹਿਤਾ ਨਾਲ ਇੱਕ ਹੋਰ ਪੰਜਾਬੀ ਫਿਲਮ ਕੀਤੀ , ਜਿਸ ਦਾ ਨਾਂਅ ਲਵ ਪੰਜਾਬ ਸੀ।
ਇਸ ਫਿਲਮ ਨੂੰ ਵੀ ਦਰਸ਼ਕਾਂ ਵਲੋਂ ਚੰਗਾ ਰਿਸਪਾਂਸ ਮਿਲਿਆ।ਹਾਲ ਹੀ ਵਿਚ ਅਮਰਿੰਦਰ ਗਿੱਲ ਦੀ ਫਿਲਮ “ਚੱਲ ਮੇਰਾ ਪੁੱਤ 2 “ਰਿਲੀਜ ਹੋਈ ਹੈ ।
ਸਾਲ 2019 ‘ਚ ਆਈ ‘ਚੱਲ ਮੇਰਾ ਪੁੱਤ’ ਦੀ ਸਫਲਤਾ ਤੋਂ ਬਾਅਦ ਫ਼ਿਲਮ ਨਿਰਮਾਤਾ ਹੋਰਾਂ ਨੇ “ਚੱਲ ਮੇਰਾ ਪੁੱਤ 2 “ਰਿਲੀਜ ਕੀਤੀ ਹੈ। ਇਸ ਫਿਲਮ ਨੂੰ ਦਰਸ਼ਕਾਂ ਵਲੋਂ ਰੱਜ ਕੇ ਪਿਆਰ ਮਿਲਿਆ ਹੈ।ਅਮਰਿੰਦਰ ਗਿੱਲ ਦੀ ਗਾਇਕੀ ਅਤੇ ਅਦਾਕਾਰੀ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾਂਦਾ ਹੈ।