ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਅੱਜ ਚੰਡੀਗੜ੍ਹ ਵਿੱਚ ਸੈਂਟਰਲ ਬੋਰਡ ਆਫ਼ ਫਿਲਮ ਸਰਟੀਫਿਕੇਸ਼ਨ (CBFC) ਦਾ ਖੇਤਰੀ ਸੁਵਿਧਾ ਦਫਤਰ ਸਥਾਪਿਤ ਕਰਨ ਦਾ ਐਲਾਨ ਕੀਤਾ ਹੈ। ਇਸ ਦੇ ਉਦੇਸ਼ ਨਾਲ ਖੇਤਰ ਵਿੱਚ ਫਿਲਮ ਨਿਰਮਾਤਾਵਾਂ ਲਈ ਕਾਰੋਬਾਰ ਕਰਨਾ ਹੋਰ ਸੁਖਾਲਾ ਹੈ। ਅਨੁਰਾਗ ਠਾਕੁਰ ਨੇ ਅੱਜ ਚੰਡੀਗੜ੍ਹ ਵਿਖੇ ‘ਚਿੱਤਰ ਭਾਰਤੀ ਫਿਲਮ ਫੈਸਟੀਵਲ’ ਦੇ ਸਮਾਪਤੀ ਸਮਾਰੋਹ ਦੌਰਾਨ ਇਹ ਐਲਾਨ ਕੀਤਾ।
ਇਹ ਐਲਾਨ ਕਰਦਿਆਂ ਠਾਕੁਰ ਨੇ ਕਿਹਾ ਕਿ ਖੇਤਰ ਦੇ ਫਿਲਮ ਨਿਰਮਾਤਾ ਆਪਣੀਆਂ ਫਿਲਮਾਂ ਲਈ CBFC ਸਰਟੀਫਿਕੇਟ ਪ੍ਰਾਪਤ ਕਰਨ ਲਈ ਦਿੱਲੀ ਜਾਂ ਮੁੰਬਈ ਜਾਣ ਦੀ ਲੋੜ ਤੋਂ ਬਿਨਾਂ ਫਿਲਮਾਂ ਦੀ ਸਕ੍ਰੀਨਿੰਗ ਤੇ ਉਹਨਾਂ ਦੇ ਵੱਖ-ਵੱਖ ਕਟੌਤੀਆਂ/ਸੋਧਾਂ ਨੂੰ ਪੇਸ਼ ਕਰਨ ਦੀ ਸਹੂਲਤ ਪ੍ਰਾਪਤ ਕਰ ਸਕਣਗੇ। ਉਨ੍ਹਾਂ ਕਿਹਾ ਕਿ ਇਹ ਕਦਮ ਪੰਜਾਬੀ ਫਿਲਮ ਇੰਡਸਟਰੀ ਨੂੰ ਹੋਰ ਮਜ਼ਬੂਤ ਕਰੇਗਾ।
ਮੰਤਰੀ ਨੇ ਇਹ ਵੀ ਕਿਹਾ, “ਅੱਜ ਭਾਰਤ ਨੂੰ ਇੱਕ ਸਮੱਗਰੀ ਕੇਂਦਰ ਵਜੋਂ ਦੇਖਿਆ ਜਾ ਰਿਹਾ ਹੈ ਅਤੇ ਭਾਰਤ ਅੰਤਰਰਾਸ਼ਟਰੀ ਫਿਲਮਾਂ ਦੀ ਸ਼ੂਟਿੰਗ ਅਤੇ ਪੋਸਟ-ਪ੍ਰੋਡਕਸ਼ਨ ਪ੍ਰਕਿਰਿਆ ਦੋਵਾਂ ਲਈ ਤਰਜੀਹੀ ਦੇਸ਼ ਬਣ ਰਿਹਾ ਹੈ। “ਸਮਾਂਤਰ ਤੌਰ ‘ਤੇ, ਸਾਡੀ ਆਪਣੀ ਸਮੱਗਰੀ ਦੀ ਦੁਨੀਆ ਭਰ ਵਿੱਚ ਸ਼ਲਾਘਾ ਕੀਤੀ ਜਾ ਰਹੀ ਹੈ।” ਕੇਂਦਰੀ ਮੰਤਰੀ ਨੇ ਕਿਹਾ, “ਫੀਚਰ ਫਿਲਮਾਂ ਤੋਂ ਲੈ ਕੇ ਡਾਕੂਮੈਂਟਰੀ ਅਤੇ ਲਘੂ ਫਿਲਮਾਂ ਤੋਂ ਲੈ ਕੇ ਸੀਰੀਅਲਾਂ ਤੱਕ, ਭਾਰਤੀ ਸਿਨੇਮਾ ਅੱਜ ਜੀਵਨ ਦੇ ਹਰ ਰੰਗ ਨੂੰ ਆਪਣੇ ਕੈਨਵਸ ਉੱਤੇ ਪੇਂਟ ਕਰ ਰਿਹਾ ਹੈ।
ਇਹ ਵੀ ਪੜ੍ਹੋ : ਮਾਨਸਾ ਦੀ ਖਿਡਾਰਨ ਨੇ ਕੀਤਾ ਕਮਾਲ, ਏਸ਼ੀਆ ਕੱਪ ਤੀਰਅੰਦਾਜ਼ੀ ਮੁਕਾਬਲਿਆ ‘ਚ ਜਿੱਤਿਆ ਸੋਨ ਤਗਮਾ
ਅਨੁਰਾਗ ਠਾਕੁਰ ਨੇ ਕਿਹਾ, “ਮੈਨੂੰ ਭਰੋਸਾ ਹੈ ਕਿ ਪੰਜਾਬ ਵਿੱਚ ਬਣੀਆਂ ਫ਼ਿਲਮਾਂ ਵਿੱਚ ਵੀ ਅਪਾਰ ਸੰਭਾਵਨਾਵਾਂ ਹਨ। ਇਸ ਲਈ, ਸਰਕਾਰ ਨੇ ਸਰਟੀਫਿਕੇਟ ਪ੍ਰਾਪਤ ਕਰਨ ਦੀ ਪ੍ਰਕਿਰਿਆ ਨੂੰ ਆਸਾਨ ਬਣਾਉਣ ਅਤੇ ਫਿਲਮ ਨੂੰ ਪੂਰਾ ਕਰਨ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਚੰਡੀਗੜ੍ਹ ਵਿੱਚ ਇੱਕ CBFC ਸੁਵਿਧਾ ਦਫਤਰ ਸਥਾਪਤ ਕਰਨ ਦਾ ਫੈਸਲਾ ਕੀਤਾ ਹੈ।