ਦੇਸ਼ ਦੇ ਮੈਦਾਨੀ ਇਲਾਕਿਆਂ ਵਿੱਚ ਭਿਆਨਕ ਗਰਮੀ ਤੋਂ ਬਚਣ ਅਤੇ ਛੁੱਟੀਆਂ ਮਨਾਉਣ ਲਈ ਹਿਮਾਚਲ ਪ੍ਰਦੇਸ਼ ਸੈਲਾਨੀਆਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ। ਲੋਕ ਵੱਡੀਆਂ ਗਿਣਤੀ ਵਿੱਚ ਇੱਥੇ ਪਹੁੰਚ ਰਹੇ ਹਨ, ਇਸ ਵਿਚਾਲੇ ਹਿਮਾਚਲ ਪ੍ਰਦੇਸ਼ ਦੇ ਮਨਾਲੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਵਿੱਚ ਜ਼ਿਪਲਾਈਨਿੰਗ ਕਰ ਰਹੀ 10 ਸਾਲਾ ਬੱਚੀ 30 ਫੁੱਟ ਦੀ ਉਚਾਈ ਤੋਂ ਜ਼ਮੀਨ ‘ਤੇ ਡਿੱਗ ਗਈ। ਘਟਨਾ ਵਿੱਚ ਗੰਭੀਰ ਜ਼ਖਮੀ ਹੋਈ ਕੁੜੀ ਦਾ ਨਾਮ ਤ੍ਰਿਸ਼ਾ ਹੈ।
ਘਟਨਾ ਤੋਂ ਬਾਅਦ ਪਹਿਲਾਂ ਤ੍ਰਿਸ਼ਾ ਨੂੰ ਮਨਾਲੀ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਉੱਥੋਂ ਉਸਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ, ਹੁਣ ਉਸਦਾ ਇਲਾਜ ਨਾਗਪੁਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਚੱਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਤ੍ਰਿਸ਼ਾ ਦਾ ਪਰਿਵਾਰ ਨਾਗਪੁਰ, ਮਹਾਰਾਸ਼ਟਰ ਤੋਂ ਹੈ। ਉਹ ਆਪਣੇ ਪਿਤਾ ਪ੍ਰਫੁੱਲ ਬਿਜਵੇ ਅਤੇ ਮਾਂ ਨਾਲ ਛੁੱਟੀਆਂ ਮਨਾਉਣ ਲਈ ਮਨਾਲੀ ਆਈ ਸੀ।
ਇਹ ਵੀ ਪੜ੍ਹੋ : ਪੰਜਾਬੀਆਂ ਨੂੰ ਗਰਮੀ ਤੋਂ ਮਿਲੇਗੀ ਰਾਹਤ ! 12 ਜ਼ਿਲ੍ਹਿਆਂ ‘ਚ ਅੱਜ ਮੀਂਹ ਪੈਣ ਦੀ ਸੰਭਾਵਨਾ, ਚੱਲਣਗੀਆਂ ਤੇਜ਼ ਹਵਾਵਾਂ
ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਉਹ 8 ਜੂਨ ਨੂੰ ਜ਼ਿਪਲਾਈਨਿੰਗ ਕਰ ਰਹੀ ਸੀ। ਇਸ ਦੌਰਾਨ ਹੀ ਅਚਾਨਕ ਹੁੱਕ ਟੁੱਟ ਗਿਆ ਅਤੇ ਉਹ ਹੇਠਾਂ ਡਿੱਗਾ ਗਈ। ਵੀਡੀਓ ਸਾਹਮਣੇ ਪਹਾੜੀ ‘ਤੇ ਖੜ੍ਹੇ ਇੱਕ ਵਿਅਕਤੀ ਨੇ ਰਿਕਾਰਡ ਕੀਤਾ ਸੀ। ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਤ੍ਰਿਸ਼ਾ ਤਾਰ ਨਾਲ ਲਟਕਦੀ ਆਉਂਦੀ ਹੈ ਅਤੇ ਜਦੋਂ ਉਹ 30 ਫੁੱਟ ਦੀ ਉਚਾਈ ‘ਤੇ ਹੁੰਦੀ ਹੈ, ਤਾਂ ਉਸਦਾ ਹੁੱਕ, ਜਿਸਦੀ ਮਦਦ ਨਾਲ ਉਹ ਲਟਕ ਰਹੀ ਸੀ, ਟੁੱਟ ਜਾਂਦਾ ਹੈ। ਤ੍ਰਿਸ਼ਾ ਚੀਕਦੀ ਹੋਈ ਜ਼ਮੀਨ ‘ਤੇ ਡਿੱਗ ਪੈਂਦੀ ਹੈ।
ਵੀਡੀਓ ਲਈ ਕਲਿੱਕ ਕਰੋ -:
























