Gurdwara Sri Bangla Sahib : ਨਵੀਂ ਦਿੱਲੀ : ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 354ਵੇਂ ਪ੍ਰਕਾਸ਼ ਪੁਰਬ ‘ਤੇ ਦਿੱਲੀ ਵਿੱਚ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਨੂੰ ਪੂਰੀ ਤਰ੍ਹਾਂ ਰੌਸ਼ਨੀਆਂ ਨਾਲ ਸਜਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਗੁਰੂ ਘਰ ਵਿੱਚ ਨਤਮਸਤਕ ਹੋਈਆਂ। ਰੌਸ਼ਨੀ ਨਾਲ ਜਗਮਗਾਉਂਦੇ ਗੁਰਦੁਆਰਾ ਸਾਹਿਬ ਦਾ ਨਜ਼ਾਰਾ ਦੇਖਦਿਆਂ ਹੀ ਬਣਦਾ ਹੈ।
ਗੁਰਦੁਆਰਾ ਸਾਹਿਬ ਵਿੱਚ ਸ਼ਰਧਾਲੂ ਜਗ੍ਹਾ-ਜਗ੍ਹਾ ‘ਤੇ ਕੋਰੋਨਾ ਪ੍ਰੋਟੋਕਾਲਾਂ ਦੀ ਪਾਲਣਾ ਕਰਦੇ ਹੋਏ ਮੱਥਾ ਟੇਕਦੇ ਨਜ਼ਰ ਆਏ। ਸ੍ਰੀ ਬੰਗਲਾ ਸਾਹਿਬ ਗੁਰੂਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਰਣਜੀਤ ਸਿੰਘ ਨੇ ਕਿਹਾ, “ਅਸੀਂ 20 ਮਾਰਚ ਤੋਂ ਕੋਵਿਡ -19 ਦੇ ਨਿਯਮਾਂ ਦੀ ਪਾਲਣਾ ਕਰ ਰਹੇ ਹਾਂ। ਅਸੀਂ ਸੈਨੇਟਾਈਜ਼ਰ ਮਸ਼ੀਨਾਂ ਸਥਾਪਿਤ ਕੀਤੀਆਂ ਹਨ ਅਤੇ ਕਿਸੇ ਨੂੰ ਵੀ ਗੁਰੂਦਆਰਾ ਸਾਹਿਬ ਵਿੱਚ ਬਿਨਾਂ ਮਾਸਕ ਦੇ ਆਉਣ ਦੀ ਇਜਾਜ਼ਤ ਨਹੀਂ ਹੈ।” ਗੁਰੂ ਘਰ ਨਤਮਸਤਕ ਹੋਣ ਆਏ ਪੰਜਾਬ ਦੇ ਵਸਨੀਕ ਨੇ ਦੱਸਿਆ ਕਿ ਦੇਸ਼ ਭਰ ਤੋਂ ਲੋਕ ਇੱਥੇ ਗੁਰੂਪਰਬ ਮਨਾਉਣ ਲਈ ਲੋਕ ਇਥੇ ਆਉਂਦੇ ਹਨ। ਇਥੇ ਬਹੁਤ ਵਧੀਆ ਪ੍ਰਬੰਧ ਕੀਤੇ ਗਏ ਹਨ। ਸਾਨੂੰ ਮਾਸਕ ਪਹਿਨਣ ਅਤੇ ਸਮਾਜਿਕ ਦੂਰੀ ਨੂੰ ਬਣਾਈ ਰੱਖਣ ਲਈ ਨਿਰਦੇਸ਼ ਦਿੱਤਾ ਗਿਆ ਹੈ। ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਵਾਇਰਸ ਜਲਦੀ ਖਤਮ ਹੋ ਜਾਵੇ ਅਤੇ 2021 ਖੁਸ਼ਹਾਲੀ ਭਰਿਆ ਆਵੇ।
ਉਥੇ ਹੀ ਸ੍ਰੀ ਪਟਨਾ ਸਾਹਿਬ ਵਿੱਚ ਵੀ ਪ੍ਰਕਾਸ਼ ਪੁਰਬ ਮੌਕੇ ਬੁੱਧਵਾਰ ਨੂੰ ‘ਪ੍ਰਕਾਸ਼ ਪੁਰਬ’ ‘ਨਗਰ ਕੀਰਤਨ’ ਸਜਇਆ ਗਿਆ। ਇਥੇ ਤਿੰਨ ਰੋਜ਼ਾ ਸਮਾਰੋਹ ਅੱਜ ਸਮਾਪਤ ਹੋਵੇਗਾ। ਬਿਹਾਰ ਦੇ ਪਟਨਾ ਸਾਹਿਬ ਵਿਖੇ ਗੋਬਿੰਦ ਰਾਏ ਦਾ ਜਨਮ ਦਾ ਜਨਮ ਹੋਇਆ ਸੀ, ਜੋ ਮਨੁੱਖੀ ਸਰੂਪ ਵਿੱਚ ਸਿੱਖ ਗੁਰੂਆਂ ਵਿਚੋਂ 10ਵੇਂ ਗੁਰੂ ਹਨ। ਆਪਣੇ ਪਿਤਾ ਗੁਰੂ ਤੇਗ ਬਹਾਦੁਰ ਜੀ ਦੀ ਸ਼ਹਾਦਤ ਤੋਂ ਬਾਅਦ ਗੁਰੂ ਸਾਹਿਬ ਨੌਂ ਸਾਲ ਦੀ ਉਮਰ ਵਿਚ ‘ਗੁਰੂ ਗੱਦੀ ‘ਤੇ ਬਿਰਾਜਮਾਨ ਹੋਏ ਸਨ।