madhuri dixit birthday special:ਬਾਲੀਵੁੱਡ ਦੀ ਡਾਂਸਿੰਗ ਕੁਈਨ, ਡੈਸ਼ਿੰਗ ਦੀਵਾ ਅਤੇ ਬੇਹਤਰੀਨ ਅਦਾਕਾਰਾ ਮਾਧੁਰੀ ਦੀਕਸ਼ਿਤ ਦਾ ਅੱਜ ਜਨਮਦਿਨ ਹੈ।15 ਮਈ 1967 ਨੂੰ ਮੁੰਬਈ ਵਿੱਚ ਜਨਮੀ ਮਾਧੁਰੀ ਦਾ ਜਾਦੂ ਅਤੇ ਕਰਿਸ਼ਮਾ ਅੱਜ ਵੀ ਬਰਕਰਾਰ ਹੈ।
ਇਨ੍ਹਾਂ ਦਿਨੀਂ ਉਹ ਆਪਣੀ ਮਰਾਠੀ ਫਿਲਮ ‘ਬਕੇਟ ਲਿਸਟ’ ਨੂੰ ਲੈ ਕੇ ਚਰਚਾ ਵਿੱਚ ਹੈ। ਮਾਧੁਰੀ ਦੇ ਕਰੀਅਰ, ਉਨ੍ਹਾਂ ਦੀਆਂ ਨਾਕਾਮੀਆਂ ਅਤੇ ਫਿਰ ਉਨ੍ਹਾਂ ਦੀ ਸਕਸੈਸ ਨੂੰ ਦੇਖੀਏ ਤਾਂ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਮਾਧੁਰੀ ਦੀਕਸ਼ਿਤ ਬਣਨਾ ਆਸਾਨ ਨਹੀਂ ਹੈ।
ਕੀ ਤੁਸੀਂ ਜਾਣਦੇ ਹੋ ਕਿ ਮਾਧੁਰੀ ਦੇ ਪਿਤਾ ਸ਼ੰਕਰ ਦੀਕਸ਼ਿਤ ਅਤੇ ਮਾਤਾ ਸਨੇਹ ਲਤਾ ਦੀਕਸ਼ਿਤ ਆਪਣੀ ਲਾਡਲੀ ਬੇਟੀ ਨੂੰ ਡਾਕਟਰ ਬਣਾਉਣਾ ਚਾਹੁੰਦੇ ਸਨ।
ਮਾਧੁਰੀ ਨੇ ਆਪਣੀ ਸ਼ੁਰੂਆਤੀ ਪੜਾਈ ਡਿਵਾਈਨ ਚਾਈਲਡ ਹਾਈ ਸਕੂਲ ਤੋਂ ਕੀਤੀ ਅਤੇ ਬਾਅਦ ਵਿੱਚ ਉਨ੍ਹਾਂ ਨੇ ਮੁੰਬਈ ਯੂਨੀਵਰਸਿਟੀ ਤੋਂ ਬੀ.ਏ ਕੀਤੀ। ਉਸ ਤੋਂ ਪਹਿਲਾਂ ਮਾਧੁਰੀ ਨੂੰ ਬਚਪਨ ਤੋਂ ਹੀ ਡਾਂਸ ਦਾ ਸ਼ੌਕ ਸੀ।
ਜਦੋਂ ਉਹ ਕੇਵਲ ਤਿੰਨ ਸਾਲਾਂ ਦੀ ਸੀ,ਉਨ੍ਹਾਂ ਨੇ ਡਾਂਸ ਸਿੱਖਣਾ ਸ਼ੁਰੂ ਕਰ ਦਿੱਤਾ।ਜਦੋਂ ਉਹ 8 ਸਾਲ ਦੀ ਹੋਈ ਤਾਂ ਜਾ ਕੇ ਉਨ੍ਹਾਂ ਨੇ ਇੱਕ ਕਲਾਸਿਕਲ ਪ੍ਰਤਿਯੋਗਿਤਾ ਵਿੱਚ ਹਿੱਸਾ ਲਿਆ ਅਤੇ ਉਹ ਉਨ੍ਹਾਂ ਦਾ ਪਹਿਲਾ ਪਰਫਾਰਮੈਂਸ ਸੀ।
ਦੱਸ ਦੇਈਏ ਕਿ ਮਾਧੁਰੀ ਡਾਂਸ ਵਿੱਚ ਇੰਨੀ ਪਰਫੈਕਟ ਹੋ ਗਈ ਕਿ ਜਦੋਂ ਉਹ ਕੇਵਲ ਟੀਨਏਜ ਸੀ, ਉਸ ਸਮੇਂ ਉਹ ਆਪਣੀਆਂ ਭੈਣਾਂ ਦੇ ਨਾਲ ਡਾਂਸ ਕਲਾਸੇਸ ਲੈਂਦੀ ਸੀ ਅਤੇ ਬੱਚਿਆਂ ਨੂੰ ਡਾਂਸ ਵੀ ਸਿਖਾਉਂਦੀ ਸੀ। ਇਹ ਡਾਸਿੰਗ ਅੱਜ ਵੀ ਉਨ੍ਹਾਂ ਦੀ ਤਾਕਤ ਹੈ।
ਮਾਧੁਰੀ ਦੀਕਸ਼ਿਤ ਦੇ ਫਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਇਸ ਦੀ ਸ਼ੁਰੂਆਤ ਸਾਲ 1984 ਵਿੱਚ ਰਾਜਸ਼੍ਰੀ ਪੋ੍ਰਡਕਸ਼ਨ ਦੀ ਫਿਲਮ ‘ਅਬੋਧ’ ਤੋਂ ਕੀਤੀ ਸੀ।
ਹਾਲਾਂਕਿ ਟਿਕਟ ਖਿੜਕੀ ਤੇ ਇਹ ਫਿਲਮ ਕੁੱਝ ਖਾਸ ਕਮਾਲ ਨਹੀਂ ਕਰ ਸਕੀ ਅਤੇ ਜਿਸ ਤੋਂ ਬਾਅਦ ਮਾਧੁਰੀ ਨੂੰ ਆਪਣੇ ਸ਼ੁਰੂਆਤੀ ਕਰੀਅਰ ਵਿੱਚ ਕਈ ਨਾਕਾਮੀਆਂ ਝੇਲਣੀਆਂ ਪਈਆਂ।
ਹਾਲਾਂਕਿ 1988 ਵਿੱਚ ਆਈ ਫਿਲਮ’ ਦਯਾਵਾਨ’ ਵਿੱਚ ਆਪਣੇ ਤੋਂ 21 ਸਾਲ ਵੱਡੀ ਉਮਰ ਦੇ ਅਦਾਕਾਰ ਵਿਨੋਦ ਖੰਨਾ ਦੇ ਨਾਲ ਦਿੱਤੇ ਗਏ ਉਨ੍ਹਾਂ ਦੇ ਕਿੱਸ ਸੀਨ ਨੇ ਉਸ ਸਮੇਂ ਤਹਿਲਕਾ ਮਚਾ ਦਿੱਤਾ ਸੀ।
ਦੱਸ ਦੇਈਏ ਕਿ ਇਸ ਸੀਨ ਦੀ ਖੂਬ ਆਲੋਚਨਾ ਵੀ ਹੋਈ। ਬਾਅਦ ਵਿੱਚ ਮਾਧੁਰੀ ਨੇ ਵੀ ਮੰਨਿਆ ਕਿ ਇਹ ਕਿੱਸ ਸੀਨ ਨਹੀਂ ਕਰਨਾ ਚਾਹੀਦਾ ਸੀ।
ਮਾਧੁਰੀ ਲਗਾਤਾਰ ਵਧੀਆ ਮੌਕੇ ਦੇ ਲਈ ਕੋਸ਼ਿਸ਼ ਕਰ ਰਹੀ ਸੀ ਅਤੇ ਫਿਰ ਉਨ੍ਹਾਂ ਨੂੰ ਮਿਲੀ ਸਾਲ 1988 ਵਿੱਚ ਆਈ ਐਨ.ਚੰਦਰਾ ਦੀ ਫਿਲਮ ‘ਤੇਜ਼ਾਬ’। ਇਹ ਫਿਲਮ ਉਨ੍ਹਾਂ ਦੇ ਕਰੀਅਰ ਦੇ ਲਈ ਟਰਨਿੰਗ ਪੁਆਈਂਟ ਸਾਬਿਤ ਹੋਈ।