ਰਾਸ਼ਟਰੀ ਜਾਂਚ ਏਜੰਸੀ (NIA) ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਚੱਲ ਰਹੇ ਜਾਅਲੀ ਕਰੰਸੀ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਇਸ ਕਾਰਵਾਈ ਦੌਰਾਨ ਉੱਤਰ ਪ੍ਰਦੇਸ਼ ਸਮੇਤ ਦੇਸ਼ ਦੇ ਚਾਰ ਰਾਜਾਂ ਵਿੱਚ ਮਾਰੇ ਗਏ ਛਾਪੇਮਾਰੀ ਦੌਰਾਨ ਨਕਲੀ ਨੋਟ, ਕਰੰਸੀ ਛਾਪਣ ਵਾਲੇ ਕਾਗਜ਼, ਪ੍ਰਿੰਟਰ ਅਤੇ ਡਿਜੀਟਲ ਯੰਤਰ ਜ਼ਬਤ ਕੀਤੇ ਗਏ।
NIA raid Fake Currency
NIA ਅਧਿਕਾਰੀਆਂ ਨੇ ਦੱਸਿਆ ਕਿ ਇਹ ਛਾਪੇਮਾਰੀ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 120ਬੀ, 489ਬੀ, 489ਸੀ ਅਤੇ 489ਡੀ ਤਹਿਤ 24 ਨਵੰਬਰ ਨੂੰ ਦਰਜ ਕੀਤੇ ਗਏ ਕੇਸ ਦੀ ਜਾਂਚ ਦੇ ਹਿੱਸੇ ਵਜੋਂ ਕੀਤੀ ਗਈ ਸੀ। ਇਹ ਮਾਮਲਾ ਸ਼ੱਕੀ ਵਿਅਕਤੀਆਂ ਦੁਆਰਾ ਭਾਰਤੀ ਕਰੰਸੀ ਦੀ ਸਰਹੱਦ ਪਾਰ ਤਸਕਰੀ ਅਤੇ ਭਾਰਤ ਦੇ ਵੱਖ-ਵੱਖ ਰਾਜਾਂ ਵਿੱਚ ਇਸ ਦੇ ਪ੍ਰਚਲਣ ਨੂੰ ਉਤਸ਼ਾਹਿਤ ਕਰਨ ਲਈ ਰਚੀ ਗਈ ਇੱਕ ਵੱਡੀ ਸਾਜ਼ਿਸ਼ ਨਾਲ ਸਬੰਧਤ ਹੈ। NIA ਦੀਆਂ ਟੀਮਾਂ ਨੇ ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਅਤੇ ਮਹਾਰਾਸ਼ਟਰ, ਬਿਹਾਰ ਅਤੇ ਕਰਨਾਟਕ ਦੇ ਹੋਰ ਸਥਾਨਾਂ ‘ਤੇ ਛਾਪੇਮਾਰੀ ਕੀਤੀ।
ਵੀਡੀਓ ਲਈ ਕਲਿੱਕ ਕਰੋ : –
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .
NIA ਦੀਆਂ ਟੀਮਾਂ ਨੇ ਮਹਾਰਾਸ਼ਟਰ ਦੇ ਕੋਲਹਾਪੁਰ ਜ਼ਿਲੇ ‘ਚ ਦੋਸ਼ੀ ਰਾਹੁਲ ਤਾਨਾਜੀ ਪਾਟਿਲ ਉਰਫ ਜਾਵੇਦ, ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਜ਼ਿਲੇ ‘ਚ ਵਿਵੇਕ ਠਾਕੁਰ ਉਰਫ ਆਦਿਤਿਆ ਸਿੰਘ ਅਤੇ ਕਰਨਾਟਕ ਦੇ ਬਲਾਰੀ ਜ਼ਿਲੇ ‘ਚ ਮਹਿੰਦਰਾ ਦੇ ਟਿਕਾਣਿਆਂ ਦੀ ਤਲਾਸ਼ੀ ਲਈ। ਅਧਿਕਾਰੀ ਨੇ ਦੱਸਿਆ ਕਿ ਮਹਾਰਾਸ਼ਟਰ ਦੇ ਯਵਤਮਾਲ ਜ਼ਿਲੇ ‘ਚ ਸ਼ਿਵਾ ਪਾਟਿਲ ਉਰਫ ਭੀਮ ਰਾਓ ਅਤੇ ਬਿਹਾਰ ਦੇ ਰੋਹਤਾਸ ਜ਼ਿਲੇ ‘ਚ ਸ਼ਸ਼ੀ ਭੂਸ਼ਣ ਦੇ ਟਿਕਾਣਿਆਂ ‘ਤੇ ਵੀ ਛਾਪੇਮਾਰੀ ਕੀਤੀ ਗਈ।