ਪੰਜਾਬ ਵਿੱਚ ਮਾਨਸੂਨ ਇੱਕ ਵਾਰ ਫਿਰ ਸੁਸਤ ਹੁੰਦਾ ਦਿਖਾਈ ਦੇ ਰਿਹਾ ਹੈ। ਆਉਣ ਵਾਲੇ ਪੂਰੇ ਹਫਤੇ ਬਾਰਿਸ਼ ਦੇ ਆਸਾਰ ਨਹੀਂ ਬਣ ਰਹੇ। ਕੁਝ ਇਲਾਕਿਆਂ ਵਿੱਚ ਬਾਰਿਸ਼ ਦੀ ਸੰਭਾਵਨਾ ਹੈ, ਜੋ ਪਾਕੇਟ ਰੇਨ ਤੱਕ ਸੀਮਿਤ ਰਹਿਣ ਵਾਲੀ ਹੈ। ਇਸ ਨਾਲ ਹੁੰਮਸ ਵਧੇਗੀ। ਤਾਪਮਾਨ ਵਿੱਚ ਵੀ ਵਾਧਾ ਦਰਜ ਕੀਤਾ ਜਾ ਸਕਦਾ ਹੈ। ਉੱਥੇ ਹੀ ਬੀਤੇ 24 ਘੰਟਿਆਂ ਵਿੱਚ ਬਠਿੰਡਾ ਵਿੱਚ ਸਭ ਤੋਂ ਵੱਧ ਬਾਰਿਸ਼ ਦਰਜ ਕੀਤੀ ਗਈ। ਅੱਜ ਸਵੇਰੇ ਪੰਜਾਬ ਦੇ ਘੱਟੋ-ਘੱਟ ਤਾਪਮਾਨ ਵਿੱਚ ਵਾਧਾ ਦੇਖਣ ਨੂੰ ਮਿਲਿਆ ਹੈ।
ਬਠਿੰਡਾ ਵਿੱਚ ਬੀਤੇ 24 ਘੰਟਿਆਂ ਵਚ 37 ਮਿਮੀ.ਬਾਰਿਸ਼ ਦਰਜ ਕੀਤੀ ਗਈ ਹੈ, ਜਦਕਿ ਅੰਮ੍ਰਿਤਸਰ ਵਿੱਚ 2.8 ਮਿਮੀ., ਲੁਧਿਆਣਾ ਵਿੱਚ 10.4 ਮਿਮੀ.,SBS ਨਗਰ ਤੇ ਫਿਰੋਜ਼ਪੁਰ ਵਿੱਚ 1 ਮਿਮੀ. ਤੇ ਫਤਿਹਗੜ੍ਹ ਸਾਹਿਬ ਤੇ ਮੋਹਾਲੀ ਵਿੱਚ 0.5 ਮਿਮੀ. ਬਾਰਿਸ਼ ਰਿਪੋਰਟ ਹੋਈ ਹੈ, ਜਦਕਿ ਪੂਰਾ ਸੂਬਾ ਖੁਸ਼ਕ ਰਿਹਾ। ਘੱਟ ਬਾਰਿਸ਼ ਦੇ ਚੱਲਦਿਆਂ ਪੰਜਾਬ ਵਿੱਚ ਘੱਟੋ-ਘੱਟ ਤਾਪਮਾਨ ਵਿੱਚ 0.3 ਡਿਗਰੀ ਦਾ ਵਾਧਾ ਦੇਖਣ ਨੂੰ ਮਿਲਿਆ ਹੈ। ਜਿਸਦੇ ਬਾਅਦ ਪੰਜਾਬ ਦਾ ਸਵੇਰ ਦਾ ਘੱਟੋ-ਘੱਟ ਤਾਪਮਾਨ ਆਮ ਨਾਲੋਂ 1.8 ਡਿਗਰੀ ਵੱਧ ਪਾਇਆ ਗਿਆ ਹੈ।
ਇਹ ਵੀ ਪੜ੍ਹੋ: ਪੰਜਾਬ ‘ਚ ਨਵੇਂ ਟੂ-ਵ੍ਹੀਲਰਸ ਤੇ ਗੱਡੀਆਂ ਹੋਈਆਂ ਮਹਿੰਗੀਆਂ, ਵਾਹਨਾਂ ‘ਤੇ ਲੱਗੇਗਾ ਗ੍ਰੀਨ ਟੈਕਸ
ਮੌਸਮ ਵਿਭਾਗ ਅਨੁਸਾਰ ਪੰਜਾਬ ਵਿੱਚ 27 ਅਗਸਤ ਤੱਕ ਕੋਈ ਅਲਰਟ ਨਹੀਂ ਹੈ ਤੇ ਹਾਲਾਤ ਆਮ ਰਹਿਣ ਦਾ ਅਨੁਮਾਨ ਹੈ। ਇਸ ਦੌਰਾਨ ਹਿਮਾਚਲ ਦੇ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ 50 ਫ਼ੀਸਦੀ ਬਾਰਿਸ਼ ਦੀ ਸੰਭਾਵਨਾ ਹੈ। ਜਦਕਿ ਹੋਰ ਜ਼ਿਲ੍ਹਿਆਂ ਵੀਹ ਬਾਰਿਸ਼ ਦੇ ਆਸਾਰ ਕਾਫ਼ੀ ਘੱਟ ਹਨ। ਅਗਸਤ ਮਹੀਨੇ ਵਿੱਚ ਪੰਜਾਬ ਵਿੱਚ 11 ਫ਼ੀਸਦੀ ਘੱਟ ਬਾਰਿਸ਼ ਘੱਟ ਹੋਈ ਹੈ। ਮੌਸਮ ਵਿਭਾਗ ਅਨੁਸਾਰ ਪੰਜਾਬ ਵਿੱਚ ਇਹ ਆਮ ਹੈ, ਪਰ ਚਿੰਤਾ ਦੀ ਗੱਲ ਹੈ ਕਿ ਚੰਗੀ ਬਾਰਿਸ਼ ਸਿਰਫ਼ 9 ਜ਼ਿਲ੍ਹਿਆਂ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ, ਫਰੀਦਕੋਟ, ਫਾਜ਼ਿਲਕਾ, ਰੂਪਨਗਰ ਤੇ ਪਟਿਆਲਾ ਤੱਕ ਹੀ ਸੀਮਿਤ ਹੈ। ਜਦਕਿ ਹੋਰ 14 ਜ਼ਿਲ੍ਹਿਆਂ ਵਿੱਚ 21 ਤੋਂ 57 ਫ਼ੀਸਦੀ ਤੱਕ ਘੱਟ ਬਾਰਿਸ਼ ਰਿਪੋਰਟ ਕੀਤੀ ਜਾ ਰਹੀ ਹੈ।
ਦੱਸ ਦੇਈਏ ਕਿ 1 ਤੋਂ 21 ਅਗਸਤ ਤੱਕ ਪੰਜਾਬ ਦੇ ਪਠਾਨਕੋਟ ਵਿੱਚ 413.4 ਮਿਮੀ.ਬੱਦਲ ਵਰ੍ਹ ਚੁੱਕੇ ਹਨ। ਇੱਥੇ ਸੂਬੇ ਦੀ ਸਭ ਤੋਂ ਵੱਧ ਬਾਰਿਸ਼ ਰਿਪੋਰਟ ਹੋਈ ਹੈ। ਜਦਕਿ ਸਭ ਤੋਂ ਬੁਰੇ ਮਾਨਸਾ ਦੇ ਹਨ। ਇੱਥੇ ਅਗਸਤ ਮਹੀਨੇ ਵਿੱਚ ਹੁਣ ਤੱਕ 30.2 ਮਿਮੀ. ਹੀ ਬਾਰਿਸ਼ ਹੋਈ ਹੈ, ਜੋ ਆਮ ਨਾਲੋਂ 57 ਫ਼ੀਸਦੀ ਘੱਟ ਹੈ। ਮਾਨਸਾ ਤੇ ਆਸਪਾਸ ਦੇ ਜ਼ਿਲ੍ਹਿਆਂ ਵਿੱਚ ਸੋਕੇ ਦੇ ਹਾਲਾਤ ਪੈਦਾ ਹੋ ਚੁੱਕੇ ਹਨ।
ਵੀਡੀਓ ਲਈ ਕਲਿੱਕ ਕਰੋ -: