ਵੀਰਵਾਰ (14 ਸਤੰਬਰ) ਨੂੰ ਮੁੰਬਈ ਏਅਰਪੋਰਟ ‘ਤੇ ਲੈਂਡਿੰਗ ਦੌਰਾਨ ਇੱਕ ਨਿੱਜੀ ਚਾਰਟਰਡ ਜਹਾਜ਼ ਰਨਵੇਅ ਤੋਂ ਫਿਸਲ ਗਿਆ। ਜਹਾਜ਼ ‘ਚ 6 ਯਾਤਰੀ ਅਤੇ ਚਾਲਕ ਦਲ ਦੇ ਦੋ ਮੈਂਬਰ ਸਵਾਰ ਸਨ। ਇਸ ਹਾਦਸੇ ‘ਚ ਤਿੰਨ ਲੋਕ ਜ਼ਖਮੀ ਹੋ ਗਏ ਹਨ ਅਤੇ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
Mumbai Chartered Plane Accident
ਡੀਜੀਸੀਏ ਨੇ ਕਿਹਾ ਕਿ ਵਿਸ਼ਾਖਾਪਟਨਮ ਤੋਂ ਮੁੰਬਈ ਲਈ ਉਡਾਣ ਭਰਨ ਵਾਲਾ VSR ਵੈਂਚਰਸ ਲੀਅਰਜੇਟ 45 ਜਹਾਜ਼ VT-DBL ਮੁੰਬਈ ਹਵਾਈ ਅੱਡੇ ‘ਤੇ ਰਨਵੇਅ 27 ‘ਤੇ ਉਤਰਦੇ ਸਮੇਂ ਫਿਸਲ ਗਿਆ। ਜਹਾਜ਼ ‘ਚ 6 ਯਾਤਰੀ ਅਤੇ 2 ਚਾਲਕ ਦਲ ਦੇ ਮੈਂਬਰ ਸਵਾਰ ਸਨ। ਇਸ ਹਾਦਸੇ ਦੇ ਸਮੇਂ ਭਾਰੀ ਮੀਂਹ ਪੈ ਰਿਹਾ ਸੀ, ਜਿਸ ਕਾਰਨ ਏਅਰਪੋਰਟ ‘ਤੇ ਵਿਜ਼ੀਬਿਲਟੀ ਸਿਰਫ 700 ਮੀਟਰ ਸੀ। ਮੌਕੇ ‘ਤੇ ਬਚਾਅ ਕਾਰਜ ਜਾਰੀ ਹੈ। ਇਸ ਹਾਦਸੇ ਤੋਂ ਬਾਅਦ ਦੀ ਵੀਡੀਓ ‘ਚ ਮੁੰਬਈ ਏਅਰਪੋਰਟ ‘ਤੇ ਮੀਂਹ ਦੌਰਾਨ ਰਨਵੇ ਦੇ ਕੋਲ ਜਹਾਜ਼ ਦਾ ਮਲਬਾ ਦੇਖਿਆ ਜਾ ਸਕਦਾ ਹੈ। ਹਾਦਸੇ ਦੌਰਾਨ ਜਹਾਜ਼ ਨੂੰ ਅੱਗ ਲੱਗ ਗਈ, ਜਿਸ ਨੂੰ ਐਮਰਜੈਂਸੀ ਸੇਵਾਵਾਂ ਨੇ ਕਾਬੂ ਕਰ ਲਿਆ। ਲੀਅਰਜੇਟ 45 ਇੱਕ ਨੌ-ਸੀਟ ਵਾਲਾ ਸੁਪਰ-ਲਾਈਟ ਬਿਜ਼ਨਸ ਜੈੱਟ ਹੈ ਜੋ ਕੈਨੇਡਾ-ਅਧਾਰਤ ਬੰਬਾਰਡੀਅਰ
ਏਵੀਏਸ਼ਨ ਦੇ ਇੱਕ ਡਿਵੀਜ਼ਨ ਦੁਆਰਾ ਨਿਰਮਿਤ ਹੈ।
ਵੀਡੀਓ ਲਈ ਕਲਿੱਕ ਕਰੋ -:
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .
ਇਸ ਹਾਦਸੇ ‘ਤੇ MIAL ਨੇ ਆਪਣੇ ਅਧਿਕਾਰਤ ਬਿਆਨ ‘ਚ ਕਿਹਾ ਕਿ ਇਹ ਜਹਾਜ਼ ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਰਨਵੇਅ ਤੋਂ ਫਿਸਲਣ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਿਆ। ਇਹ ਘਟਨਾ ਸ਼ਾਮ ਕਰੀਬ 5:02 ਵਜੇ ਵਾਪਰੀ। ਉਨ੍ਹਾਂ ਕਿਹਾ ਕਿ ਸੀ.ਐਸ.ਐਮ.ਆਈ.ਏ. ਦੀ ਏਅਰਸਾਈਡ ਟੀਮ ਕਲੀਅਰੈਂਸ ਵਿੱਚ ਸਹਾਇਤਾ ਲਈ ਸਾਈਟ ‘ਤੇ ਮੌਜੂਦ ਹੈ। ਮੁੰਬਈ ਹਵਾਈ ਅੱਡੇ ‘ਤੇ ਸਾਰੀਆਂ ਗਤੀਵਿਧੀਆਂ ਆਮ ਵਾਂਗ ਹਨ। ਜਿਸ ਰਨਵੇਅ ‘ਤੇ ਜਹਾਜ਼ ਫਿਸਲਿਆ, ਉੱਥੇ ਕੰਮਕਾਜ ਆਮ ਵਾਂਗ ਹੈ।