ਗਣਤੰਤਰ ਦਿਵਸ ਤੋਂ ਇੱਕ ਦਿਨ ਪਹਿਲਾਂ ਸ਼ਾਮ ਨੂੰ 412 ਜਾਂਬਾਜਾਂ ਨੂੰ ਬਹਾਦਰੀ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਹੈ । ਇਨ੍ਹਾਂ ਵਿੱਚੋਂ 6 ਬਹਾਦਰਾਂ ਨੂੰ ਕੀਰਤੀ ਚੱਕਰ, 15 ਨੂੰ ਸ਼ੌਰਿਆ ਚੱਕਰ ਦਿੱਤਾ ਗਿਆ ਹੈ । ਜਾਣਕਾਰੀ ਮੁਤਾਬਕ ਮੇਜਰ ਸ਼ੁਭਾਂਗ ਅਤੇ ਨਾਇਕ ਜਤਿੰਦਰ ਸਿੰਘ ਨੂੰ ਕੀਰਤੀ ਚੱਕਰ ਨਾਲ ਸਨਮਾਨਿਤ ਕੀਤਾ ਜਾਵੇਗਾ । ਉੱਥੇ ਹੀ ਮੇਜਰ ਆਦਿਤਿਆ ਭਦੌਰੀਆ, ਕੈਪਟਨ ਅਰੁਣ ਕੁਮਾਰ, ਕੈਪਟਨ ਯੁੱਧਵੀਰ ਸਿੰਘ, ਕੈਪਟਨ ਰਾਕੇਸ਼ ਟੀਆਰ, ਨਾਇਕ ਜਸਬੀਰ ਸਿੰਘ (ਮਰਨ ਉਪਰੰਤ), ਲਾਂਸ ਨਾਇਕ ਵਿਕਾਸ ਚੌਧਰੀ ਅਤੇ ਕਾਂਸਟੇਬਲ ਮੁਦਾਸਿਰ ਅਹਿਮਦ ਸ਼ੇਖ (ਮਰਨ ਤੋਂ ਬਾਅਦ) ਨੂੰ ਸ਼ੌਰਿਆ ਚੱਕਰ ਮਿਲੇਗਾ।
ਰੱਖਿਆ ਮੰਤਰਾਲੇ ਮੁਤਾਬਕ 19 ਪਰਮ ਵਿਸ਼ਿਸ਼ਟ ਸੇਵਾ ਮੈਡਲ, 3 ਉੱਤਮ ਯੁੱਧ ਸੇਵਾ ਮੈਡਲ, ਇੱਕ ਵਾਰ ਅਤਿ ਵਿਸ਼ਿਸ਼ਟ ਸੇਵਾ ਮੈਡਲ, 32 ਅਤਿ ਵਿਸ਼ਿਸ਼ਟ ਸੇਵਾ ਮੈਡਲ, 8 ਯੁੱਧ ਸੇਵਾ ਮੈਡਲ, ਇੱਕ ਵਾਰ ਸੈਨਾ ਮੈਡਲ (ਬਹਾਦਰੀ) ਅਤੇ 92 ਸੈਨਾ ਮੈਡਲ (ਬਹਾਦਰੀ) ਲਈ ਦਿੱਤੇ ਜਾਣਗੇ। ਕੁੱਲ 901 ਪੁਲਿਸ ਮੁਲਾਜ਼ਮਾਂ ਨੂੰ ਪੁਲਿਸ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ 140 ਜਵਾਨਾਂ ਨੂੰ ਬਹਾਦਰੀ ਲਈ ਪੁਲਿਸ ਮੈਡਲ (PMG), 93 ਨੂੰ ਰਾਸ਼ਟਰਪਤੀ ਪੁਲਿਸ ਮੈਡਲ (PPM) ਅਤੇ 668 ਨੂੰ ਪੁਲਿਸ ਮੈਡਲ ਫਾਰ ਮੈਰੀਟੋਰੀਅਸ ਸਰਵਿਸ (PM) ਨਾਲ ਸਨਮਾਨਿਤ ਕੀਤਾ ਗਿਆ ਹੈ।
140 ਬਹਾਦਰੀ ਪੁਰਸਕਾਰਾਂ ਵਿੱਚੋਂ ਨਕਸਲ ਪ੍ਰਭਾਵਿਤ ਖੇਤਰਾਂ ਦੇ 80 ਪੁਲਿਸ ਕਰਮੀਆਂ ਅਤੇ ਜੰਮੂ-ਕਸ਼ਮੀਰ ਖੇਤਰ ਦੇ 45 ਪੁਲਿਸ ਕਰਮਚਾਰੀਆਂ ਨੂੰ ਉਨ੍ਹਾਂ ਦੀ ਬਹਾਦਰੀ ਲਈ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ। ਬਹਾਦਰੀ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਵਿੱਚ ਕੇਂਦਰੀ ਰਿਜ਼ਰਵ ਪੁਲਿਸ ਬਲ (CRPF) ਦੇ 48, ਮਹਾਰਾਸ਼ਟਰ ਪੁਲਿਸ ਦੇ 31, ਜੰਮੂ-ਕਸ਼ਮੀਰ ਪੁਲਿਸ ਦੇ 25, ਝਾਰਖੰਡ ਦੇ 9 ਅਤੇ ਦਿੱਲੀ ਪੁਲਿਸ, ਛੱਤੀਸਗੜ੍ਹ ਪੁਲਿਸ ਅਤੇ ਸੀਮਾ ਸੁਰੱਖਿਆ ਬਲ (BSF) ਦੇ ਸੱਤ-ਸੱਤ ਵਿਅਕਤੀ ਸ਼ਾਮਲ ਹਨ। ਇਹ ਬਾਕੀ ਦੇ ਹੋਰ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ CAPF ਦੇ ਜਵਾਨ ਹਨ।
ਵੀਡੀਓ ਲਈ ਕਲਿੱਕ ਕਰੋ -: