ਪ੍ਰੋਜੈਕਟ ਟਾਈਗਰ ਦੇ 50 ਸਾਲ ਪੂਰੇ ਹੋਣ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਕਰਨਾਟਕ ਦੇ ਬਾਂਦੀਪੁਰ ਅਤੇ ਮੁਦੁਮਲਾਈ ਟਾਈਗਰ ਰਿਜ਼ਰਵ ਦਾ ਦੌਰਾ ਕਰਨ ਜਾ ਰਹੇ ਹਨ। ਇਸ ਦੌਰਾਨ ਉਹ ਬਾਂਦੀਪੁਰ ਟਾਈਗਰ ਰਿਜ਼ਰਵ ਵਿੱਚ ਸਫਾਰੀ ਟੂਰ ਦਾ ਆਨੰਦ ਲੈਣਗੇ । ਦੌਰੇ ‘ਤੇ ਰਵਾਨਾ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਵੀਂ ਲੁੱਕ ਦੀ ਤਸਵੀਰ ਸਾਹਮਣੇ ਆਈ ਹੈ । ਪ੍ਰਧਾਨ ਮੰਤਰੀ ਖਾਕੀ ਰੰਗ ਦੀ ਪੈਂਟ ਦੇ ਨਾਲ ਪ੍ਰਿੰਟਿਡ ਟੀ-ਸ਼ਰਟ ਵਿੱਚ ਨਜ਼ਰ ਆ ਰਹੇ ਹਨ । ਉਨ੍ਹਾਂ ਨੇ ਕਾਲੇ ਰੰਗ ਦੀ ਟੋਪੀ ਅਤੇ ਕਾਲੇ ਰੰਗ ਦੇ ਜੁੱਤੇ ਵੀ ਪਾਏ ਹੋਏ ਹਨ । ਫੋਟੋ ਵਿੱਚ ਪੀਐੱਮ ਮੋਦੀ ਹੱਥ ਵਿੱਚ ਹਾਫ ਜੈਕੇਟ ਨਾਲ ਨਜ਼ਰ ਆ ਰਹੇ ਹਨ।
ਪ੍ਰਧਾਨ ਮੰਤਰੀ ਐਤਵਾਰ ਨੂੰ ਮੈਸੂਰ ਵਿੱਚ ‘ਪ੍ਰੋਜੈਕਟ ਟਾਈਗਰ’ ਦੇ 50 ਸਾਲ ਪੂਰੇ ਹੋਣ ਦੇ ਮੌਕੇ ‘ਤੇ ਇੱਕ ਮੈਗਾ ਪ੍ਰੋਗਰਾਮ ਵਿੱਚ ਬਾਘ ਦੀ ਜਨਗਣਨਾ ਦੇ ਤਾਜ਼ਾ ਅੰਕੜੇ ਜਾਰੀ ਕਰਨਗੇ । ਉਹ ‘ਅੰਮ੍ਰਿਤ ਕਾਲ’ ਦੌਰਾਨ ਬਾਘਾਂ ਦੀ ਸੰਭਾਲ ਲਈ ਸਰਕਾਰ ਦੇ ਵਿਜ਼ਨ ਨੂੰ ਵੀ ਜਾਰੀ ਕਰਨਗੇ ਅਤੇ ਇੰਟਰਨੈਸ਼ਨਲ ਬਿਗ ਕੈਟਸ ਅਲਾਇੰਸ (IBCA) ਵੀ ਲਾਂਚ ਕਰਨਗੇ।
ਇਹ ਵੀ ਪੜ੍ਹੋ: SGPC ਵੱਲੋਂ 1052 ਸ਼ਰਧਾਲੂਆਂ ਦਾ ਜਥਾ ਅੱਜ ਪਾਕਿਸਤਾਨ ਹੋਵੇਗਾ ਰਵਾਨਾ, ਕੁੱਲ 2856 ਨੂੰ ਮਿਲਿਆ ਵੀਜ਼ਾ
ਪ੍ਰਧਾਨ ਮੰਤਰੀ ਮੋਦੀ ਸਭ ਤੋਂ ਪਹਿਲਾਂ ਚਾਮਰਾਜਨਗਰ ਜ਼ਿਲ੍ਹੇ ਦੇ ਬਾਂਦੀਪੁਰ ਟਾਈਗਰ ਰਿਜ਼ਰਵ ਦਾ ਦੌਰਾ ਕਰਨਗੇ ਅਤੇ ਸੁਰੱਖਿਆ ਗਤੀਵਿਧੀਆਂ ਵਿੱਚ ਸ਼ਾਮਿਲ ਫਰੰਟਲਾਈਨ ਫੀਲਡ ਸਟਾਫ ਅਤੇ ਸਵੈ-ਸਹਾਇਤਾ ਸਮੂਹਾਂ ਨਾਲ ਗੱਲਬਾਤ ਕਰਨਗੇ । ਉਹ ਤਾਮਿਲਨਾਡੂ ਦੀ ਸਰਹੱਦ ਨਾਲ ਲੱਗਦੇ ਚਾਮਰਾਜਨਗਰ ਜ਼ਿਲ੍ਹੇ ਦੇ ਮੁਦੁਮਲਾਈ ਟਾਈਗਰ ਰਿਜ਼ਰਵ ਵਿੱਚ ਥੇਪਾਕਡੂ ਹਾਥੀ ਸ਼ਿਵਿਰ ਦਾ ਵੀ ਦੌਰਾ ਕਰਨਗੇ ਅਤੇ ਹਾਥੀ ਸ਼ਿਵਿਰ ਦੇ ਮਹਾਵਤਾਂ ਅਤੇ ‘ਕਾਵੜੀਆਂ’ ਨਾਲ ਗੱਲਬਾਤ ਕਰਨਗੇ।
ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੀਲਗਿਰੀ ਜ਼ਿਲੇ ਦੇ ਮੁਦੁਮਲਾਈ ਟਾਈਗਰ ਰਿਜ਼ਰਵ (MTR) ਦਾ ਵੀ ਦੌਰਾ ਕਰਨਗੇ । ਆਪਣੇ ਦੌਰੇ ਦੌਰਾਨ ਉਹ ਬੋਮਨ ਅਤੇ ਬੇਲੀ ਨਾਲ ਮੁਲਾਕਾਤ ਕਰਨਗੇ । ਇਹ ਉਹੀ ਜੋੜਾ ਹੈ ਜਿਨ੍ਹਾਂ ਦੀ ਕਹਾਣੀ ਫਿਲਮ ‘ਦਿ ਐਲੀਫੈਂਟ ਵਿਸਪਰਸ’ ਵਿੱਚ ਦਿਖਾਈ ਗਈ ਹੈ। ਪੀਐੱਮ ਦੇ ਦੌਰੇ ਨੂੰ ਲੈ ਕੇ ਨੀਲਗਿਰੀ ਜ਼ਿਲ੍ਹੇ ਅਤੇ ਆਲੇ-ਦੁਆਲੇ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਗਏ ਹਨ । MTR ਅਧਿਕਾਰੀਆਂ ਨੇ 7 ਅਪ੍ਰੈਲ ਤੋਂ 9 ਅਪ੍ਰੈਲ ਤੱਕ ਜ਼ੋਨ ਦੇ ਅੰਦਰ ਹੋਟਲ, ਹਾਥੀ ਸਫਾਰੀ ਅਤੇ ਟੂਰਿਸਟ ਵਾਹਨਾਂ ਨੂੰ ਅਸਥਾਈ ਤੌਰ ‘ਤੇ ਬੰਦ ਕਰਨ ਦੇ ਆਦੇਸ਼ ਦਿੱਤੇ ਸਨ।
ਵੀਡੀਓ ਲਈ ਕਲਿੱਕ ਕਰੋ -: