ਹਿਮਾਚਲ ਪ੍ਰਦੇਸ਼ ਵਿੱਚ ਮੀਂਹ ਤੇ ਬਰਫ਼ਬਾਰੀ ਨੇ ਕ.ਹਿਰ ਢਾਹਿਆ ਹੋਇਆ ਹੈ। ਹਿਮਾਚਲ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿੱਚ ਜ਼ਮੀਨ ਖਿਸਕਣ ਨਾਲ ਲੋਕਾਂ ਦੀਆਂ ਮੁਸ਼ਕਿਲਾਂ ਵੱਧ ਗਈਆਂ ਹਨ। ਪ੍ਰਦੇਸ਼ ਦੀਆਂ ਕਈ ਸੜਕਾਂ ਬੰਦ ਹੋ ਗਈਆਂ ਹਨ ਤੇ ਕਈ ਇਲਾਕਿਆਂ ਵਿੱਚ ਬਿਜਲੀ ਗੁਲ ਹੈ। ਸ਼ਿਮਲਾ ਦੇ ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ ਕੁੱਲੂ, ਸ਼ਿਮਲਾ, ਚੰਬਾ, ਮੰਡੀ, ਕਿਨੌਰ ਤੇ ਲਾਹੌਲ-ਸਪਿਤੀ ਜ਼ਿਲ੍ਹਿਆਂ ਸਣੇ ਰਾਜ ਦੇ ਉੱਪਰੀ ਇਲਾਕਿਆਂ ਦੇ ਕੁਝ ਇੰਚ ਤੋਂ ਲੈ ਕੇ 2-3 ਫੁੱਟ ਤੱਕ ਭਾਰੀ ਬਰਫ਼ਬਾਰੀ ਹੋਈ ਹੈ। ਇਸਦੇ ਕਾਰਨ ਸੂਬੇ ਭਰ ਵਿੱਚ 4 ਨੈਸ਼ਨਲ ਹਾਈਵੇ ਤੇ 654 ਸੜਕਾਂ ਬੰਦ ਹੋ ਗਈਆਂ ਹਨ।
ਅਧਿਕਾਰੀਆਂ ਨੇ ਦੱਸਿਆ ਕਿ ਲਾਹੌਲ-ਸਪਿਤੀ ਵਿੱਚ ਜਸਰਤ ਪਿੰਡ ਦੇ ਨੇੜੇ ਦਾਰਾ ਝਰਨੇ ‘ਤੇ ਜ਼ਮੀਨ ਖਿਸਕਣ ਦੇ ਬਾਅਦ ਚਿਨਾਬ ਨਦੀ ਦੇ ਪ੍ਰਵਾਹ ਵਿੱਚ ਰੁਕਾਵਟ ਪੈ ਗਈ, ਜਦਕਿ ਜ਼ਿਲ੍ਹੇ ਵਿੱਚ ਪਿਛਲੇ 24 ਘੰਟਿਆਂ ਵਿੱਚ ਭਾਰੀ ਬਰਫ਼ਬਾਰੀ ਹੋਈ ਹੈ। ਲਾਹੌਲ-ਸਪਿਤੀ ਦੇ ਪੁਲਿਸ ਅਧਿਕਾਰੀ ਮਯੰਕ ਚੌਧਰੀ ਨੇ ਕਿਹਾ ਕਿ ਜੋਬਰੰਗ, ਰਾਪੀ, ਜਸਰਤ, ਤਰੰਦ ਤੇ ਥਰੋਟ ਦੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੂੰ ਸੁਚੇਤ ਰਹਿਣ ਤੇ ਐਮਰਜੈਂਸੀ ਸਥਿਤੀ ਵਿੱਚ ਨੇੜਲੀ ਪੁਲਿਸ ਚੌਂਕੀ ਨੂੰ ਸੂਚਿਤ ਕਰਨ ਦੀ ਸਲਾਹ ਦਿੱਤੀ ਗਈ ਹੈ।
ਇਹ ਵੀ ਪੜ੍ਹੋ: ਚੰਡੀਗੜ੍ਹ ‘ਚ BJP ਦਾ ਬਣਿਆ ਸੀਨੀਅਰ ਡਿਪਟੀ ਮੇਅਰ, ਕੁਲਜੀਤ ਸੰਧੂ ਨੂੰ ਮਿਲੀਆਂ 19 ਵੋਟਾਂ
ਇਸ ਸਬੰਧੀ ਅਧਿਕਾਰੀਆਂ ਨੇ ਦੱਸਿਆ ਕਿ ਕਿਨੌਰ ਜ਼ਿਲ੍ਹੇ ਦੇ ਸਾਂਗਲਾ ਵਿੱਚ ਕਰਛਮ ਹੈਲੀਪੈਡ ਦੇ ਨੇੜੇ ਵੀ ਜ਼ਮੀਨ ਖਿਸਕਣ ਦੀ ਸੂਚਨਾ ਮਿਲੀ ਹੈ। ਰਾਜ ਐਮਰਜੈਂਸੀ ਓਪਰੇਸ਼ਨ ਸੈਂਟਰ ਦੇ ਅਨੁਸਾਰ 4 ਰਾਜਮਾਰਗਾਂ ਸਣੇ 654 ਸੜਕਾਂ ‘ਤੇ ਆਵਾਜਾਈ ਬੰਦ ਹੈ। ਲਾਹੌਲ-ਸਪਿਤੀ ਵਿੱਚ ਵੱਧ ਤੋਂ ਵੱਧ 290 ਸੜਕਾਂ, ਕਿਨੌਰ ਵਿੱਚ 75, ਚੰਬਾ ਵਿੱਚ 72, ਸ਼ਿਮਲਾ ਵਿੱਚ 35, ਕੁੱਲੂ ਵਿੱਚ 18, ਮੰਡੀ ਵਿੱਚ 16, ਕਾਂਗੜਾ ਤੇ ਸਿਰਮੌਰ ਜ਼ਿਲ੍ਹਿਆਂ ਵਿੱਚ ਇੱਕ-ਇੱਕ ਸੜਕ ਬੰਦ ਹੈ।
ਦੱਸ ਦੇਈਏ ਕਿ ਮੌਸਮ ਵਿਭਾਗ ਨੇ ਹਿਮਾਚਲ ਦੇ ਮੱਧ ਤੇ ਹੇਠਲੇ ਪਹਾੜਾਂ ਵਿੱਚ ਲਗਾਤਾਰ ਦੂਜੇ ਦਿਨ ਦਰਮਿਆਨੀ ਤੋਂ ਭਾਰੀ ਬਾਰਿਸ਼ ਦਾ ਅਨੁਮਾਨ ਲਗਾਇਆ ਹੈ। ਸੂਬੇ ਵਿੱਚ ਦਰਜ ਕੀਤੀ ਗਈ ਕੁੱਲ ਬਾਰਿਸ਼ 42.2 ਮਿਮੀ ਹੈ, ਜੋ ਇਸ ਸਮੇਂ ਸਾਲ ਦੇ ਔਸਤ 4 ਮਿਮੀ ਤੋਂ ਬਹੁਤ ਜ਼ਿਆਦਾ ਹੈ। ਮੌਸਮ ਵਿਭਾਗ ਨੇ ਸੋਮਵਾਰ ਨੂੰ ਵੀ ਹੇਠਲੀ ਤੇ ਮੱਧ ਪਹਾੜੀਆਂ ਵਿੱਚ ਬਾਰਿਸ਼ ਤੇ ਉੱਚੀਆਂ ਪਹਾੜੀਆਂ ਵਿੱਚ ਬਰਫ਼ਬਾਰੀ ਦੀ ਭਵਿੱਖਬਾਣੀ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ -: