ਬਿਹਾਰ ਦੇ ਹਾਜੀਪੁਰ ਦੇ ਉਦਯੋਗਿਕ ਥਾਣਾ ਖੇਤਰ ਦੇ ਸੁਲਤਾਨਪੁਰ ਪਿੰਡ ਵਿੱਚ ਦੇਰ ਰਾਤ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। ਜਿਥੇ ਇੱਕ ਟ੍ਰਾਲੀ ‘ਤੇ ਸਵਾਰ ਹੋ ਕੇ 9 ਕਾਂਵੜੀਆਂ ਦੀ ਮੌਤ ਹਾਈ ਵੋਲਟੇਜ ਤਾਰ ਦੀ ਚਪੇਟ ਵਿੱਚ ਆਉਣ ਕਾਰਨ ਹੋ ਗਈ। ਇਸ ਹਾਦਸੇ ਵਿੱਚ 6 ਤੋਂ ਵਿੱਚ ਲੋਕ ਝੁਲਸ ਗਏ ਹਨ, ਜਿਨ੍ਹਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਕਾਂਵੜੀਏ ਡੀਜੇ ਵਾਲੀ ਟ੍ਰਾਲੀ ‘ਤੇ ਸਵਾਰ ਹੋ ਕੇ ਸੋਨਪੁਰ ਦੇ ਮੰਦਰ ਵਿੱਚ ਜਲਾਭਿਸ਼ੇਕ ਕਰਨ ਜਾ ਰਹੇ ਸਨ।
ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਦੇਰ ਰਾਤ ਵਾਪਰਿਆ, ਜਦੋਂ ਸੁਲਤਾਨਪੁਰ ਪਿੰਡ ਵਿੱਚ ਇੱਕ ਟ੍ਰਾਲੀ ਹਾਈ ਟੈਂਸ਼ਨ ਲਾਈਨ ਦੀ ਚਪੇਟ ਵਿੱਚ ਆ ਗਈ। ਟ੍ਰਾਲੀ ‘ਤੇ ਸਵਾਰ ਸਾਰੇ ਕਾਂਵੜੀਏ ਪਹਿਲੇਜਾ ਤੋਂ ਗੰਗਾਜਲ ਭਰ ਕੇ ਪਰਤ ਰਹੇ ਸਨ ਤੇ ਸੋਨਪੁਰ ਦੇ ਮੰਦਰ ਵਿੱਚ ਜਲਾਭਿਸ਼ੇਕ ਕਰਨ ਵਾਲੇ ਸਨ। ਇਸ ਹਾਦਸੇ ਵਿੱਚ ਰਵੀ ਕੁਮਾਰ, ਰਾਜਾ ਕੁਮਾਰ, ਨਵੀਨ ਕੁਮਾਰ, ਅਮਰੇਸ਼ ਕੁਮਾਰ, ਅਸ਼ੋਕ ਕੁਮਾਰ, ਚੰਦਨ ਕੁਮਾਰ, ਕਾਲੂ ਕੁਮਾਰ ਤੇ ਆਸ਼ੀਸ਼ ਕੁਮਾਰ ਦੀ ਮੌਤ ਹੋ ਗਈ। ਇਨ੍ਹਾਂ ਵਿੱਚ ਇੱਕ ਨਬਾਲਿਗ ਵੀ ਸ਼ਾਮਿਲ ਹੈ। 8 ਲੋਕਾਂ ਦੀ ਮੌਤ ਘਟਣ ਵਾਲੀ ਥਾਂ ‘ਤੇ ਹੋ ਗਈ, ਜਦਕਿ ਇੱਕ ਹੋਰ ਦੀ ਇਲਾਜ ਦੌਰਾਨ ਮੌਤ ਹੋ ਗਈ।
ਇਹ ਵੀ ਪੜ੍ਹੋ: ਭਾਰਤੀ ਹਾਕੀ ਟੀਮ ਨੂੰ ਸੈਮੀਫਾਈਨਲ ਤੋਂ ਪਹਿਲਾਂ ਝਟਕਾ, ਇਸ ਖਿਡਾਰੀ ‘ਤੇ ਲੱਗਿਆ ਇਕ ਮੈਚ ਦਾ ਬੈਨ
ਇਸ ਸਬੰਧੀ ਸਦਰ SDPO ਓਮ ਪ੍ਰਕਾਸ਼ ਨੇ ਦੱਸਿਆ ਕਿ ਇਹ ਸਾਰੇ ਲੋਕ ਡੀਜੇ ਲੈ ਕੇ ਜਾ ਰਹੇ ਸਨ। ਇਸ ਦੌਰਾਨ ਡੀਜੇ 11000 ਵੋਲਟ ਦੀਆਂ ਤਾਰਾਂ ਨਾਲ ਟਕਰਾ ਗਿਆ , ਜਿਸ ਵਿੱਚ 9 ਲੋਕਾਂ ਦੀ ਮੌਤ ਹੋ ਗਈ। ਸਾਰੇ ਮ੍ਰਿਤਕ ਇੱਕੋ ਪਿੰਡ ਦੇ ਦੱਸੇ ਜਾ ਰਹੇ ਹਨ। ਉੱਥੇ ਹੀ ਦੂਜੇ ਪਾਸੇ ਸਥਾਨਕ ਲੋਕਾਂ ਨੇ ਦੋਸ਼ ਲਾਇਆ ਕਿ ਫੋਨ ਕਰਨ ‘ਤੇ ਵੀ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਨੇ ਤੁਰੰਤ ਬਿਜਲੀ ਸਪਲਾਈ ਨਹੀਂ ਕੱਟੀ, ਜਿਸ ਕਾਰਨ ਲੋਕਾਂ ਦਾ ਬਚਾਅ ਨਹੀਂ ਹੋ ਸਕਿਆ । ਸਥਾਨਕ ਲੋਕਾਂ ਨੇ ਦੱਸਿਆ ਕਿ ਜੇਕਰ ਲਾਈਨ ਤੁਰੰਤ ਕੱਟ ਦਿੱਤੀ ਜਾਂਦੀ ਤਾਂ ਕਈ ਜਾਨਾਂ ਬਚਾਈਆਂ ਜਾ ਸਕਦੀਆਂ ਸਨ । ਇਸ ਲਈ ਲੋਕ ਬਿਜਲੀ ਵਿਭਾਗ ਦੇ ਦੋ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕਰ ਰਹੇ ਸਨ।
ਵੀਡੀਓ ਲਈ ਕਲਿੱਕ ਕਰੋ -: