AGNI 5 missile launches: ਦੇਸ਼ ਨੇ ਸਰਹੱਦੀ ਸੁਰੱਖਿਆ ਅਤੇ ਮਿਜ਼ਾਈਲ ਤਕਨੀਕ ਦੇ ਖੇਤਰ ਵਿੱਚ ਇੱਕ ਹੋਰ ਵੱਡੀ ਸਫਲਤਾ ਹਾਸਲ ਕੀਤੀ ਹੈ। ਅਗਨੀ-5 ਮਿਜ਼ਾਈਲ ਦਾ ਬੁੱਧਵਾਰ ਨੂੰ ਓਡੀਸ਼ਾ ਦੇ ਅਬਦੁਲ ਕਲਾਮ ਦੀਪ ‘ਤੇ ਸਫਲ ਪ੍ਰੀਖਣ ਕੀਤਾ ਗਿਆ। ਇਹ ਮਿਜ਼ਾਈਲ 5000 ਕਿਲੋਮੀਟਰ ਦੀ ਦੂਰੀ ਤੱਕ ਨਿਸ਼ਾਨਾ ਬਣਾਉਣ ਦੀ ਸਮਰੱਥਾ ਰੱਖਦੀ ਹੈ। ਇਸ ਦੀ ਜਦ ਚੀਨ ਅਤੇ ਪਾਕਿਸਤਾਨ ਸਮੇਤ ਪੂਰੇ ਏਸ਼ੀਆ ਨੂੰ ਕਵਰ ਕਰੇਗੀ। ਅਗਨੀ-5 ਦਾ ਇਹ ਅੱਠਵਾਂ ਟੈਸਟ ਸੀ।
ਅਗਨੀ-5 ਭਾਰਤ ਦੀ ਪਹਿਲੀ ਅਤੇ ਇਕਲੌਤੀ ਅੰਤਰ-ਮਹਾਂਦੀਪੀ ਬੈਲਿਸਟਿਕ ਮਿਜ਼ਾਈਲ ਹੈ, ਜਿਸ ਨੂੰ ਰੱਖਿਆ ਖੋਜ ਅਤੇ ਵਿਕਾਸ ਸੰਗਠਨ (DRDO) ਦੁਆਰਾ ਵਿਕਸਤ ਕੀਤਾ ਗਿਆ ਹੈ। ਇਹ ਭਾਰਤ ਕੋਲ ਮੌਜੂਦ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਵਿੱਚੋਂ ਇੱਕ ਹੈ। ਇਸ ਦੀ ਰੇਂਜ 5 ਹਜ਼ਾਰ ਕਿਲੋਮੀਟਰ ਹੈ। ਅਗਨੀ-5 ਬੈਲਿਸਟਿਕ ਮਿਜ਼ਾਈਲ ਇੱਕੋ ਸਮੇਂ ਕਈ ਵਾਰਹੈੱਡ ਲੈ ਜਾਣ ਦੇ ਸਮਰੱਥ ਹੈ।
ਇਹ ਮਲਟੀਪਲ ਇੰਡੀਪੈਂਡਲੀ ਟਾਰਗੇਟੇਬਲ ਰੀਐਂਟਰੀ ਵਹੀਕਲ (MIRV) ਨਾਲ ਲੈਸ ਹੈ। ਯਾਨੀ ਇਸ ਨੂੰ ਇੱਕੋ ਸਮੇਂ ਕਈ ਟੀਚਿਆਂ ਲਈ ਲਾਂਚ ਕੀਤਾ ਜਾ ਸਕਦਾ ਹੈ। ਇਹ ਮਿਜ਼ਾਈਲ ਡੇਢ ਟਨ ਤੱਕ ਪ੍ਰਮਾਣੂ ਹਥਿਆਰ ਲਿਜਾ ਸਕਦੀ ਹੈ। ਇਸ ਦੀ ਸਪੀਡ ਮੈਕ 24 ਹੈ, ਯਾਨੀ ਆਵਾਜ਼ ਦੀ ਗਤੀ ਤੋਂ 24 ਗੁਣਾ ਜ਼ਿਆਦਾ।
ਅਗਨੀ-5 ਦੇ ਲਾਂਚਿੰਗ ਸਿਸਟਮ ‘ਚ ਕੈਨਿਸਟਰ ਤਕਨੀਕ ਦੀ ਵਰਤੋਂ ਕੀਤੀ ਗਈ ਹੈ। ਇਸ ਕਾਰਨ ਇਸ ਮਿਜ਼ਾਈਲ ਨੂੰ ਆਸਾਨੀ ਨਾਲ ਕਿਤੇ ਵੀ ਲਿਜਾਇਆ ਜਾ ਸਕਦਾ ਹੈ। ਅਗਨੀ-5 ਮਿਜ਼ਾਈਲ ਦਾ ਇਸਤੇਮਾਲ ਕਰਨਾ ਵੀ ਬਹੁਤ ਆਸਾਨ ਹੈ, ਜਿਸ ਕਾਰਨ ਇਸ ਨੂੰ ਦੇਸ਼ ‘ਚ ਕਿਤੇ ਵੀ ਤਾਇਨਾਤ ਕੀਤਾ ਜਾ ਸਕਦਾ ਹੈ। ਇਹ ਅਗਨੀ ਸੀਰੀਜ਼ ਦੀ 5ਵੀਂ ਮਿਜ਼ਾਈਲ ਹੈ।
ਵੀਡੀਓ ਲਈ ਕਲਿੱਕ ਕਰੋ -: