ਇਲਾਹਾਬਾਦ ਹਾਈ ਕੋਰਟ ਨੇ ਖੇਤੀਬਾੜੀ ਨਾਲ ਜੁੜੇ ਕੰਮਾਂ ਦੇ ਲਈ ਬਣਾਏ ਜਾਣ ਵਾਲੇ ਟ੍ਰੈਕਟਰ-ਟ੍ਰਾਲੀ ਦੀ ਵਰਤੋਂ ਇੱਟਾਂ, ਰੇਤਾ ਆਦਿ ਦੀ ਢੋਆ-ਢੁਆਈ ਦੌਰਾਨ ਹੋਣ ਵਾਲੇ ਹਾ.ਦਸਿਆਂ ਵਿੱਚ ਹੋ ਰਹੀਆਂ ਮੌ.ਤਾਂ ਨੂੰ ਗੰਭੀਰਤਾ ਨਾਲ ਲਿਆ ਹੈ। ਕੋਰਟ ਵੱਲੋਂ ਸਰਕਾਰ ਨੂੰ ਇਸ ‘ਤੇ ਕਾਬੂ ਪਾਉਣ ਦੇ ਨਿਰਦੇਸ਼ ਦਿੱਤੇ ਗਏ ਹਨ । ਕੋਰਟ ਨੇ ਟ੍ਰੈਕਟਰ-ਟ੍ਰਾਲੀ ਦੀ ਵਰਤੋਂ ਖੇਤੀਬਾੜੀ ਦੇ ਕੰਮਾਂ ਵਿੱਚ ਹੀ ਕਰਨ ਦੀ ਸਲਾਹ ਦਿੰਦੇ ਹੋਏ ਉੱਤਰ ਪ੍ਰਦੇਸ਼ ਟ੍ਰਾਂਸਪੋਰਟ ਵਿਭਾਗ ਨੂੰ ਲੋੜ ਪੈਣ ‘ਤੇ ਇਸ ਲਈ ਕਾਨੂੰਨ ਬਣਾਉਣ ਲਈ ਵੀ ਕਿਹਾ ਹੈ।
ਇਹ ਹੁਕਮ ਜਸਟਿਸ ਸ਼ੇਖਰ ਕੁਮਾਰ ਯਾਦਵ ਦੀ ਸਿੰਗਲ ਬੇਂਚ ਨੇ ਯੂਪੀ ਦੇ ਫ਼ਿਰੋਜ਼ਾਬਾਦ ਜ਼ਿਲ੍ਹੇ ਦੇ ਅਰਾਓਂ ਥਾਣਾ ਖੇਤਰ ਵਿੱਚ ਟ੍ਰੈਕਟਰ-ਟ੍ਰਾਲੀ ਨਾਲ ਵਾਪਰੇ ਹਾ.ਦਸੇ ਵਿੱਚ ਇੱਕ ਨੌਜਵਾਨ ਦੀ ਮੌ.ਤ ਦੇ ਦੋਸ਼ੀ ਸੰਜੈ ਦੀ ਜ਼ਮਾਨਤ ਅਰਜ਼ੀ ਨੂੰ ਰੱਦ ਕਰਦਿਆਂ ਦਿੱਤਾ ਹੈ । ਅਦਾਲਤ ਨੇ ਆਪਣੇ ਫੈਸਲੇ ਵਿੱਚ ਕਿਹਾ ਹੈ ਕਿ ਅਕਸਰ ਦੇਖਿਆ ਜਾਂਦਾ ਹੈ ਕਿ ਟ੍ਰੈਕਟਰਾਂ ਦਾ ਕੰਮ ਖੇਤੀ ਨਾਲ ਸਬੰਧਤ ਹੁੰਦਾ ਹੈ। ਜਿਨ੍ਹਾਂ ਦੀ ਵਰਤੋਂ ਵਾਹੁਣ, ਬਿਜਾਈ, ਵਾਢੀ ਤੇ ਖੇਤੀ ਲਈ ਫ਼ਸਲਾਂ ਅਤੇ ਬੀਜਾਂ ਦੀ ਢੋਆ-ਢੁਆਈ ਲਈ ਕੀਤੀ ਜਾਂਦੀ ਹੈ। ਪਰ ਉਨ੍ਹਾਂ ਵਾਹਨਾਂ ‘ਤੇ ਗੈਰ-ਕਾਨੂੰਨੀ ਢੰਗ ਨਾਲ ਇੱਟਾਂ, ਰੇਤਾ, ਬਜਰੀ ਆਦਿ ਦੀ ਢੋਆ-ਢੁਆਈ ਕੀਤੀ ਜਾਂਦੀ ਹੈ।
ਅਦਾਲਤ ਨੇ ਕਿਹਾ ਹੈ ਕਿ ਹੋਰ ਵਪਾਰਕ ਕੰਮਾਂ ਲਈ ਵਰਤੇ ਜਾਣ ਕਾਰਨ ਟ੍ਰੈਕਟਰ-ਟ੍ਰਾਲੀ ਨੂੰ ਮੁੱਖ ਸੜਕਾਂ, ਭੀੜ ਵਾਲੇ ਰਸਤਿਆਂ ਤੇ ਬਾਜ਼ਾਰਾਂ ਵਿੱਚ ਚਲਾਇਆ ਜਾਂਦਾ ਹੈ। ਟ੍ਰੈਕਟਰ ਦੀ ਟ੍ਰਾਲੀ ਬਹੁਤ ਵੱਡੀ ਹੁੰਦੀ ਹੈ, ਜਿਸ ਕਾਰਨ ਨਾ ਸਿਰਫ ਅਕਸਰ ਟ੍ਰੈਫਿਕ ਜਾਮ ਹੁੰਦਾ ਹੈ, ਸਗੋਂ ਹਾ.ਦਸਿਆਂ ਦਾ ਕਾਰਨ ਵੀ ਬਣ ਜਾਂਦਾ ਹੈ ਤੇ ਕਈ ਵਾਰ ਹਾ.ਦਸਿਆਂ ਵਿੱਚ ਲੋਕ ਆਪਣੀ ਜਾ.ਨ ਵੀ ਗੁਆ ਲੈਂਦੇ ਹਨ। ਅਦਾਲਤ ਨੇ ਇਹ ਵੀ ਸੁਝਾਅ ਦਿੱਤਾ ਹੈ ਕਿ ਖੇਤੀ ਵਿੱਚ ਵਰਤੇ ਜਾਂਦੇ ਟ੍ਰੈਕਟਰ-ਟ੍ਰਾਲੀਆਂ ਦੀ ਵਰਤੋਂ ਅਨਾਜ ਢੋਣ ਲਈ ਨਾ ਕੀਤੀ ਜਾਵੇ, ਸਗੋਂ ਕਿਸਾਨਾਂ ਨੂੰ ਹੋਰ ਮਾਲ ਢੋਣ ਵਾਲੇ ਵਾਹਨਾਂ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ ਜਾਵੇ।
ਅਦਾਲਤ ਨੇ ਕਿਹਾ ਹੈ ਕਿ ਗੈਰ-ਖੇਤੀ ਕੰਮਾਂ ਲਈ ਰਜਿਸਟਰਡ ਟ੍ਰੈਕਟਰ-ਟ੍ਰਾਲੀ ਦੀ ਵਰਤੋਂ ਕਰਨਾ ਕੇਂਦਰੀ ਮੋਟਰ ਵਹੀਕਲ ਐਕਟ 1988 ਤੇ ਉੱਤਰ ਪ੍ਰਦੇਸ਼ ਮੋਟਰ ਵਹੀਕਲ ਟੈਕਸੇਸ਼ਨ ਐਕਟ 1998 ਦੀ ਉਲੰਘਣਾ ਹੈ । ਟ੍ਰਾਂਸਪੋਰਟ ਵਿਭਾਗ ਵੱਲੋਂ ਸਮੇਂ-ਸਮੇਂ ’ਤੇ ਇਹ ਵੀ ਕਿਹਾ ਜਾਂਦਾ ਹੈ ਕਿ ਮੁੱਖ ਸੜਕਾਂ ’ਤੇ ਟ੍ਰੈਕਟਰ-ਟ੍ਰਾਲੀਆਂ ਨੂੰ ਬਿਨ੍ਹਾਂ ਵਜ੍ਹਾ ਨਾ ਚਲਾਇਆ ਜਾਵੇ। ਅਜਿਹੇ ਵਿੱਚ ਟ੍ਰਾਂਸਪੋਰਟ ਵਿਭਾਗ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਅਜਿਹੀਆਂ ਅਣ-ਅਧਿਕਾਰਤ ਟ੍ਰੈਕਟਰ-ਟ੍ਰਾਲੀਆਂ ‘ਤੇ ਨੱਥ ਪਾਈ ਜਾਵੇ, ਤਾਂ ਜੋ ਇਨ੍ਹਾਂ ਕਾਰਨ ਹੋਣ ਵਾਲੇ ਹਾ.ਦਸਿਆਂ ਅਤੇ ਮੌ.ਤਾਂ ‘ਤੇ ਰੋਕ ਲਗਾਈ ਜਾ ਸਕੇ।
ਵੀਡੀਓ ਲਈ ਕਲਿੱਕ ਕਰੋ -: