1 ਜੁਲਾਈ 2023 ਤੋਂ ਸ਼ੁਰੂ ਹੋਈ ਅਮਰਨਾਥ ਯਾਤਰਾ ਵਿੱਚ ਹੁਣ ਤੱਕ 1.62 ਲੱਖ ਤੀਰਥ ਯਾਤਰੀ ਦਰਸ਼ਨ ਕਰ ਚੁੱਕੇ ਹਨ। ਉੱਥੇ ਹੀ ਇਸ ਯਾਤਰਾ ਦੌਰਾਨ ਹੁਣ ਤੱਕ 24 ਸ਼ਰਧਾਲੂਆਂ ਦੀ ਮੌ.ਤ ਹੋ ਚੁੱਕੀ ਹੈ । ਮਿਲੀ ਜਾਣਕਾਰੀ ਮੁਤਾਬਕ ਪਿਛਲੇ 36 ਘੰਟਿਆਂ ਵਿੱਚ ਅਮਰਨਾਥ ਯਾਤਰਾ ਦੌਰਾਨ 5 ਸ਼ਰਧਾਲੂਆਂ ਦੀ ਮੌ.ਤ ਹੋ ਗਈ ਹੈ, ਜਿਸ ਤੋਂ ਬਾਅਦ ਇਸ ਸਾਲ ਦੀ ਯਾਤਰਾ ਦੌਰਾਨ ਹੁਣ ਤੱਕ ਮ.ਰਨ ਵਾਲਿਆਂ ਦੀ ਗਿਣਤੀ ਵੱਧ ਕੇ 24 ਹੋ ਗਈ ਹੈ।
ਇਸ ਸਬੰਧੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਵਿੱਚੋਂ ਜ਼ਿਆਦਾਤਰ ਮੌ.ਤਾਂ ਜ਼ਿਆਦਾ ਉਚਾਈ ‘ਤੇ ਹੋਣ ਵਾਲੀ ਬੀਮਾਰੀ ਕਾਰਨ ਹੋਈਆਂ ਹਨ, ਜਿਸਦੇ ਚਲਦਿਆਂ ਆਕਸੀਜਨ ਦੀ ਘਾਟ ਹੋਈ ਅਤੇ ਉਸ ਤੋਂ ਬਾਅਦ ਦਿਲ ਦੀ ਧੜਕਨ ਰੁਕ ਗਈ । ਅਧਿਕਾਰੀਆਂ ਨੇ ਅੱਗੇ ਦੱਸਿਆ ਕਿ 5 ਮੌ.ਤਾਂ ਚੋਂ 4 ਮੌ.ਤਾਂ ਪਹਿਲਗਾਮ ਮਾਰਗ ‘ਤੇ ਹੋਈਆਂ ਹਨ ਜਦਕਿ ਇੱਕ ਬਾਲਟਾਲ ਮਾਰਗ ‘ਤੇ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਮ.ਰਨ ਵਾਲਿਆਂ ਵਿੱਚ ਇੱਕ ITBP ਦਾ ਜਵਾਨ ਵੀ ਸ਼ਾਮਲ ਹੈ, ਜਿਸਦੀ ਡਿਊਟੀ ਦੌਰਾਨ ਮੌ.ਤ ਹੋ ਗਈ। ਜਿਨ੍ਹਾਂ ਸ਼ਰਧਾਲੂਆਂ ਦੀ ਮੌ.ਤ ਹੋਈ ਹੈ ਉਹ ਉੱਤਰ-ਪ੍ਰਦੇਸ਼, ਮੱਧ-ਪ੍ਰਦੇਸ਼, ਹਰਿਆਣਾ ਅਤੇ ਗੁਜਰਾਤ ਦੇ ਦੱਸੇ ਜਾ ਰਹੇ ਹਨ।
ਇਹ ਵੀ ਪੜ੍ਹੋ: ਕਿਸਮਤ ਹੋਵੇ ਤਾਂ ਇਹੋ ਜਿਹੀ! ਲਾਟਰੀ ਖਰੀਦਣ ਦੇ ਇੱਕ ਘੰਟੇ ਮਗਰੋਂ ਹੀ ਕਰੋੜਪਤੀ ਬਣਿਆ ਬੈਂਕ ਕਲਰਕ
ਇਸ ਸਬੰਧੀ ਮਾਹਿਰਾਂ ਦਾ ਕਹਿਣਾ ਹੈ ਕਿ ਉਚਾਈ ‘ਤੇ ਸਥਿਤ ਥਾਵਾਂ ‘ਤੇ ਆਕਸੀਜਨ ਦੀ ਘੱਟ ਗਾੜ੍ਹਾਪਣ ਵਾਲੀ ਹਵਾ ਦੁਰਲੱਭ ਹੁੰਦੀ ਹੈ । ਇਸਦੇ ਨਾਲ ਹੀ ਥਕਾਵਟ ਅਤੇ ਖਰਾਬ ਫੇਫੜੇ ਅਕਸਰ ਮੌ.ਤ ਦਾ ਕਾਰਨ ਬਣਦੇ ਹਨ। ਜ਼ਿਕਰਯੋਗ ਹੈ ਕਿ ਅਮਰਨਾਥ ਗੁਫਾ ਮੰਦਰ ਸਮੁੰਦਰ ਤਲ ਤੋਂ 3,888 ਮੀਟਰ ਉੱਪਰ ਸਥਿਤ ਹੈ। ਇਨ੍ਹਾਂ ਕਾਰਨਾਂ ਕਰਕੇ ਅਧਿਕਾਰੀਆਂ ਨੇ ਸ਼ਰਧਾਲੂਆਂ ਲਈ ਸਥਾਪਿਤ ਮੁਫਤ ਰਸੋਈ (ਲੰਗਰ) ਵਿੱਚ ਸਾਰੇ ਜੰਕ ਫੂਡ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਦੇ ਨਾਲ ਹੀ ਪਰੌਂਠੇ, ਪੂੜੀ, ਮਿਠਾਈ ਅਤੇ ਕੋਲਡ ਡਰਿੰਕ ਸਮੇਤ ਸਾਰੀਆਂ ਹਲਵਾਈ ਦੀਆਂ ਆਈਟਮਾਂ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ।
ਦੱਸ ਦੇਈਏ ਕਿ 1 ਜੁਲਾਈ ਤੋਂ ਜੰਮੂ-ਕਸ਼ਮੀਰ ਤੋਂ ਅਮਰਨਾਥ ਯਾਤਰਾ ਦੀ ਸ਼ੁਰੂਆਤ ਹੋਈ ਸੀ। ਬਾਬਾ ਬਰਫ਼ਾਨੀ ਦੇ ਦਰਸ਼ਨਾਂ ਲਈ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਦੀ ਭੀੜ ਉਮੜ ਰਹੀ ਹੈ ਤੇ 31 ਅਗਸਤ ਨੂੰ ਬਾਬਾ ਦਾ ਦਰਬਾਰ ਭਗਤਾਂ ਦੇ ਲਈ ਬੰਦ ਹੋ ਜਾਵੇਗਾ, ਕਿਉਂਕਿ ਦੇਸ਼ ਭਰ ਵਿੱਚ ਮਾਨਸੂਨ ਦਾ ਕਾਫ਼ੀ ਅਸਰ ਦੇਖਣ ਨੂੰ ਮਿਲ ਰਿਹਾ ਹੈ। ਕੁਝ ਦਿਨ ਪਹਿਲਾਂ ਇੱਥੇ ਵੀ ਭਾਰੀ ਬਾਰਿਸ਼ ਦੇ ਚਲਦਿਆਂ ਸ਼ਰਧਾਲੂਆਂ ਨੀ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਜਿਸ ਕਾਰਨ ਸ਼ਰਧਾਲੂਆਂ ਨੂੰ ਅੱਗੇ ਜਾਣ ਤੋਂ ਰੋਕ ਦਿੱਤਾ ਗਿਆ।
ਵੀਡੀਓ ਲਈ ਕਲਿੱਕ ਕਰੋ -: