Apple ਨੇ ਆਖਿਰਕਾਰ ਭਾਰਤ ਵਿੱਚ ਆਪਣੇ ਦੂਜੇ ਅਧਿਕਾਰਿਤ ਰਿਟੇਲ ਸਟੋਰ ਦਾ ਉਦਘਾਟਨ ਦਿੱਲੀ ਦੇ ਸਾਕੇਤ ਵਿੱਚ ਕਰ ਦਿੱਤਾ ਹੈ। ਇਸ ਸਟੋਰ ਦਾ ਉਦਘਾਟਨ Apple ਦੇ CEO ਟਿਮ ਕੁੱਕ ਨੇ ਵੀਰਵਾਰ ਸਵੇਰੇ 10 ਵਜੇ ਕੀਤਾ। Apple ਸਟੋਰ ਦੇ ਖੁੱਲ੍ਹਣ ਤੋਂ ਪਹਿਲਾਂ ਹੀ ਕਈ ਲੋਕ ਆ ਗਏ ਸਨ। ਜਿਨ੍ਹਾਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਸਟੋਰ ਦਾ ਉਦਘਾਟਨ ਕੀਤਾ ਗਿਆ। ਦੱਸ ਦੇਈਏ ਕਿ 19 ਅਪ੍ਰੈਲ ਨੂੰ ਮੁੰਬਈ ਦੇ ਬਾਂਦਰਾ ਕੁਰਲਾ ਕੰਪਲੈਕਸ ਵਿੱਚ ਐਪਲ ਨੇ ਆਪਣਾ ਪਹਿਲਾ ਸਟੋਰ ਖੋਲ੍ਹਿਆ ਸੀ। ਮਿਲੀ ਜਾਣਕਾਰੀ ਮੁਤਾਬਕ ਲੋਕ ਦਿੱਲੀ ਸਟੋਰ ਦੇ ਖੁੱਲ੍ਹਣ ਤੋਂ ਪਹਿਲਾਂ ਹੀ ਉਸਨੂੰ ਦੇਖਣ ਲਈ ਪਹੁੰਚਣ ਲੱਗੇ ਸੀ।
ਸਾਕੇਤ ਸਥਿਤ ਸੇਲੇਕਟ ਸਿਟੀ ਮਾਲ ਵਿੱਚ ਇਹ ਸਟੋਰ ਖੁੱਲ੍ਹਿਆ ਹੈ। ਇਸ ਪ੍ਰੋਗਰਾਮ ਦੇ ਲਈ ਟਿਮ ਕੁੱਕ ਬੁੱਧਵਾਰ ਨੂੰ ਹੀ ਦਿੱਲੀ ਪਹੁੰਚ ਗਏ ਸਨ। ਐਪਲ ਨੇ ਭਾਰਤ ਵਿੱਚ ਕਈ ਭਾਸ਼ਾਵਾਂ ਨੂੰ ਦੇਖਦੇ ਹੋਏ ਆਪਣੇ ਸਟੋਰ ‘ਤੇ ਕੁਝ ਖਾਸ ਇੰਤਜ਼ਾਮ ਕੀਤੇ ਹਨ। ਦਿੱਲੀ ਦੇ ਐਪਲ ਸਟੋਰ ਵਿੱਚ 18 ਰਾਜਾਂ ਤੋਂ 70 ਤੋਂ ਵੱਧ ਕਰਮਚਾਰੀ ਰੱਖੇ ਗਏ ਹਨ। ਇਸ ਸਟੋਰ ‘ਤੇ 15 ਤੋਂ ਜ਼ਿਆਦਾ ਭਾਸ਼ਾਵਾਂ ਵਿੱਚ ਗਾਹਕਾਂ ਨੂੰ ਸਰਵਿਸ ਦਿੱਤੀ ਜਾਵੇਗੀ।
ਦਰਅਸਲ, ਦਿੱਲੀ ਦੇ ਸਾਕੇਤ ਸਥਿਤ ਐਪਲ ਦਾ ਸਟੋਰ ਮੁੰਬਈ ਦੇ ਐਪਲ BKC ਦੀ ਤੁਲਨਾ ਵਿੱਚ ਥੋੜ੍ਹਾ ਛੋਟਾ ਹੈ। ਐਪਲ ਦੇ ਦੋਨੋਂ ਸਟੋਰ ਦਾ ਬਾਹਰੀ ਲੁੱਕ ਚਟਕ ਰੰਗਾਂ ਵਿੱਚ ਤਿਆਰ ਕੀਤਾ ਗਿਆ ਹੈ। ਦਿੱਲੀ ਸਟੋਰ ਦੇ ਐਂਟਰੀ ਗੇਟ ਦਾ ਡਿਜ਼ਾਇਨ ਕਿਲੇਨੁਮਾ ਦਰਵਾਜ਼ਿਆਂ ਦੇ ਬਰਾਬਰ ਰੱਖਿਆ ਗਿਆ ਹੈ। ਜਾਣਕਾਰੀ ਮੁਤਾਬਕ ਮੁੰਬਈ ਦੇ ਸਟੋਰ ਨੂੰ 42 ਲੱਖ ਰੁਪਏ ਦੇ ਮਹੀਨੇ ਦੇ ਕਿਰਾਏ ‘ਤੇ 133 ਮਹੀਨਿਆਂ ਦੇ ਲੀਜ਼ ‘ਤੇ ਲਿਆ ਗਿਆ ਹੈ, ਜਿਸਨੂੰ 60 ਮਹੀਨਿਆਂ ਦੇ ਲਈ ਹੋਰ ਵਧਾਇਆ ਜਾ ਸਕਦਾ ਹੈ।
ਦੱਸ ਦੇਈਏ ਕਿ ਟਿਮ ਕੁੱਕ ਨੇ ਬੁੱਧਵਾਰ ਦੀ ਸ਼ਾਮ ਪੀਐੱਮ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਸੀ। ਟਿਮ ਕੁੱਕ ਨੇ ਗਰਮਜੋਸ਼ੀ ਨਾਲ ਸਵਾਗਤ ਦੇ ਲਈ ਟਵੀਟ ਕਰ ਕਰ ਪ੍ਰਧਾਨ ਮੰਤਰੀ ਮੋਦੀ ਨੂੰ ਧੰਨਵਾਦ ਕਿਹਾ ਸੀ। ਇਸ ਮੌਕੇ ‘ਤੇ ਪੀਐੱਮ ਮੋਦੀ ਨੇ ਵੀ ਟਵੀਟ ਕਰ ਕਿਹਾ ਕਿ ਟਿਮ ਕੁੱਕ ਨਾਲ ਮਿਲ ਕੇ ਉਨ੍ਹਾਂ ਨੂੰ ਵੀ ਖੁਸ਼ੀ ਹੋਈ।
ਵੀਡੀਓ ਲਈ ਕਲਿੱਕ ਕਰੋ -: