ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਬਜ਼ੁਰਗਾਂ ਦੇ ਲਈ ਰੇਲਵੇ ਦੇ ਕਿਰਾਏ ਵਿੱਚ ਮਿਲਣ ਵਾਲੀ ਛੋਟ ਨੂੰ ਭਾਲ ਕਰਨ ਦੀ ਮੰਗ ਕੀਤੀ ਹੈ। ਸੀਐੱਮ ਕੇਜਰੀਵਾਲ ਨੇ ਕਿਹਾ ਕਿ ਦੇਸ਼ ਦੇ ਬਜ਼ੁਰਗ ਨਾਗਰਿਕਾਂ ਨੂੰ ਪਿਛਲੇ ਕਈ ਰੇਲਵੇ ਕਿਰਾਏ ਵਿੱਚ 50 ਫੀਸਦੀ ਦੀ ਛੋਟ ਮਿਲ ਰਾਏ ਸੀ। ਇਸਦਾ ਲਾਭ ਦੇਸ਼ ਦੇ ਕਰੋੜਾਂ ਬਜ਼ੁਰਗ ਚੁੱਕ ਰਹੇ ਸਨ।
ਦੱਸ ਦੇਈਏ ਕਿ ਕੋਵਿਡ ਮਹਾਮਾਰੀ ਤੋਂ ਪਹਿਲਾਂ ਰੇਲਵੇ ਵੱਲੋਂ ਬਜ਼ੁਰਗਾਂ ਨੂੰ ਰੇਲਵੇ ਦੇ ਕਿਤਾਏ ਵਿੱਚ ਛੋਟ ਦਿੱਤੀ ਜਾਂਦੀ ਸੀ। ਕੋਵਿਡ ਤੋਂ ਪਹਿਲਾਂ ਤੱਕ ਭਾਰਤੀ ਰੇਲਵੇ 60 ਸਾਲ ਜਾਂ ਉਸ ਤੋਂ ਵੱਧ ਉਮਰ ਦੇ ਪੁਰਸ਼ਾਂ ਨੂੰ ਕਿਰਾਏ ਵਿੱਚ 40 ਫ਼ੀਸਦੀ ਦੀ ਛੋਟ ਦਿੰਦਾ ਸੀ ਤੇ 58 ਸਾਲ ਦੀ ਉਮਰ ਪੂਰੀ ਕਰ ਚੁੱਕੀਆਂ ਮਹਿਲਾਵਾਂ ਨੂੰ ਕਿਰਾਏ ਵਿੱਚ 50 ਫ਼ੀਸਦੀ ਦੀ ਛੋਟ ਦਿੰਦਾ ਸੀ। ਇਹ ਛੋਟ ਮੇਲ/ਐਕਸਪ੍ਰੈੱਸ/ਰਾਜਧਾਨੀ/ਸ਼ਤਾਬਦੀ ਗਰੁੱਪ ਦੀਆਂ ਟ੍ਰੇਨਾਂ ਦੇ ਸਾਰੇ ਵਰਗਾਂ ਦੇ ਕਿਰਾਏ ਵਿੱਚ ਦਿੱਤੀ ਜਾਂਦੀ ਸੀ, ਪਰ ਮਾਰਚ 2020 ਨੂੰ ਇਹ ਸੁਵਿਧਾ ਵਾਪਸ ਲੈ ਲਈ ਗਈ ਸੀ।
ਇਹ ਵੀ ਪੜ੍ਹੋ: ਪੰਜਾਬ ਸਰਕਾਰ ਦੀ ਪਹਿਲਕਦਮੀ ! ਸੂਬੇ ‘ਚ ਜਲਦ ਸ਼ੁਰੂ ਹੋਵੇਗੀ ‘CM ਦੀ ਯੋਗਸ਼ਾਲਾ’
ਉਨ੍ਹਾਂ ਨੇ ਕੇਂਦਰ ਦੀ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸਰ ਗੱਲ ਪੈਸਿਆਂ ਦੀ ਨਹੀਂ ਹੈ, ਗੱਲ ਨੀਅਤ ਦੀ ਹੈ। ਦਿੱਲੀ ਸਰਕਾਰ ਆਪਣੇ 70 ਹਜ਼ਾਰ ਕਰੋੜ ਦੇ ਬਜਟ ਵਿੱਚ ਬਜ਼ੁਰਗਾਂ ਦੀ ਤੀਰਥ ਯਾਤਰਾ ‘ਤੇ ਜੇਕਰ 50 ਕਰੋੜ ਖਰਚ ਕਰ ਦਿੰਦੀ ਹੈ ਤਾਂ ਸਰਕਾਰ ਗਰੀਬ ਨਹੀਂ ਹੋ ਜਾਵੇਗੀ। ਆਉਣ ਵਾਲੇ ਸਾਲ ਵਿੱਚ ਕੰਦਰ ਸਰਕਾਰ 45 ਲੱਖ ਕਰੋੜ ਰੁਪਏ ਖਰਚ ਕਰੇਗੀ। ਇਸ ਵਿੱਚ ਬਜ਼ੁਰਗਾਂ ਦੀ ਰੇਲ ਯਾਤਰਾ ਵਿੱਚ ਸਿਰਫ਼ 1600 ਕਰੋੜ ਖਰਚ ਹੁੰਦੇ ਹਨ। ਇਹ ਰਾਸ਼ੀ ਸਮੁੰਦਰ ਵਿੱਚ ਬੂੰਦ ਵਰਗੀ ਹੈ। ਇਹ ਖਰਚ ਨਾ ਕਰਨ ਨਾਲ ਕੋਈ ਕੇਂਦਰ ਸਰਕਾਰ ਅਮੀਰ ਨਹੀਂ ਹੋ ਜਾਵੇਗੀ ਤੇ ਇਸਦੇ ਖਰਚ ਕਰਨ ਨਾਲ ਕੇਂਦਰ ਸਰਕਾਰ ਗਰੀਬ ਨਹੀਂ ਹੋ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: