ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਹੁਣ ਆਪਣੇ ਆਖਰੀ ਪੜਾਅ ਵੱਲ ਹੈ । ਤਾਮਿਲਨਾਡੂ ਦੇ ਕੰਨਿਆਕੁਮਾਰੀ ਤੋਂ ਸ਼ੁਰੂ ਹੋਈ ਇਹ ਯਾਤਰਾ ਹੁਣ ਆਪਣੇ ਅੰਤ ਦੇ ਨੇੜੇ ਹੈ। ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਹੁੰਦੇ ਹੋਏ ਰਾਹੁਲ ਦੀ ਭਾਰਤ ਜੋੜੋ ਯਾਤਰਾ ਇਸ ਸਮੇਂ ਕਸ਼ਮੀਰ ਪਹੁੰਚ ਚੁੱਕੀ ਹੈ। ਘਾਟੀ ਦੀ ਕੜਾਕੇ ਦੀ ਠੰਡ ਵਿੱਚ ਵੀ ਰਾਹੁਲ ਗਾਂਧੀ ਬਿਨ੍ਹਾਂ ਰੁਕੇ ਅਤੇ ਬਿਨ੍ਹਾਂ ਥੱਕੇ ਚਲਦੇ ਜਾ ਰਹੇ ਹਨ । ਅੱਜ ਭਾਰਤ ਜੋੜੋ ਯਾਤਰਾ ਲਈ ਮਹੱਤਵਪੂਰਨ ਦਿਨ ਹੈ। ਰਾਹੁਲ ਗਾਂਧੀ ਅੱਜ ਸ਼੍ਰੀਨਗਰ ਦੇ ਇਤਿਹਾਸਕ ਲਾਲ ਚੌਕ ‘ਤੇ ਤਿਰੰਗਾ ਲਹਿਰਾਉਣਗੇ।
ਰਾਹੁਲ ਗਾਂਧੀ ਦੇ ਸ੍ਰੀਨਗਰ ਸ਼ਹਿਰ ਦੇ ਇਤਿਹਾਸਕ ਲਾਲ ਚੌਕ ਵਿੱਚ ਤਿਰੰਗਾ ਲਹਿਰਾਉਣ ਦੇ ਪ੍ਰੋਗਰਾਮ ਨੂੰ ਲੈ ਕੇ ਪੁਲਿਸ-ਪ੍ਰਸ਼ਾਸਨ ਵੀ ਹਰਕਤ ਵਿੱਚ ਆ ਗਿਆ ਹੈ। ਸੁਰੱਖਿਆ ਪ੍ਰਬੰਧਾਂ ਦੇ ਮੱਦੇਨਜ਼ਰ ਲਾਲ ਚੌਕ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਆਮ ਨਾਗਰਿਕਾਂ ਦੀ ਆਵਾਜਾਈ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ । ਜਾਣਕਾਰੀ ਮੁਤਾਬਕ ਰਾਹੁਲ ਗਾਂਧੀ ਅੱਜ ਸਵੇਰੇ 11 ਵਜੇ ਪੰਥਾ ਤੋਂ ਯਾਤਰਾ ਦੀ ਸ਼ੁਰੂਆਤ ਕਰਨਗੇ। ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੁਪਹਿਰ ਬਾਅਦ ਸ੍ਰੀਨਗਰ ਦੇ ਲਾਲ ਚੌਕ ਪਹੁੰਚਣ ਵਾਲੀ ਹੈ । ਲਾਲ ਚੌਕ ਪਹੁੰਚਣ ਤੋਂ ਬਾਅਦ ਰਾਹੁਲ ਗਾਂਧੀ ਦੁਪਹਿਰ 12 ਵਜੇ ਤਿਰੰਗਾ ਲਹਿਰਾਉਣਗੇ । ਇਸ ਦੌਰਾਨ ਰਾਹੁਲ ਗਾਂਧੀ ਦੇ ਨਾਲ ਉਨ੍ਹਾਂ ਦੀ ਭੈਣ ਪ੍ਰਿਅੰਕਾ ਗਾਂਧੀ ਵਾਡਰਾ ਅਤੇ ਕਾਂਗਰਸ ਦੇ ਕਈ ਵੱਡੇ ਨੇਤਾ ਵੀ ਮੌਜੂਦ ਰਹਿਣਗੇ।
ਇਹ ਵੀ ਪੜ੍ਹੋ: ਇੱਕ ਫ਼ਰਵਰੀ ਤੋਂ ਸ਼ੁਰੂ ਹੋਵੇਗੀ ਕਣਕ ਦੀ ਵਿਕਰੀ, OMSC ਨੂੰ ਮਿਲੀ ਮਨਜ਼ੂਰੀ, ਘਟਣਗੇ ਆਟੇ ਦੇ ਰੇਟ
ਦੱਸ ਦੇਈਏ ਕਿ ਐਤਵਾਰ ਨੂੰ ਭਾਰਤ ਜੋੜੋ ਯਾਤਰਾ ਦੀ ਸ਼ੁਰੂਆਤ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਟਵੀਟ ਕਰਕੇ ਸਰਕਾਰ ਨੂੰ ਘੇਰਿਆ ਅਤੇ ਪੀਐੱਮ ਮੋਦੀ ‘ਤੇ ਵੀ ਸਵਾਲ ਖੜ੍ਹੇ ਕੀਤੇ। ਰਾਹੁਲ ਗਾਂਧੀ ਨੇ ਟਵੀਟ ਕੀਤਾ ਕਿ ਅੱਜ ਕਸ਼ਮੀਰੀ ਪੰਡਿਤ ਭਾਜਪਾ ਸਰਕਾਰ ਨੂੰ ਪੁੱਛ ਰਹੇ ਹਨ-ਸਾਡੀ ਰਾਜਨੀਤਿਕ ਵਰਤੋਂ ਕਰਨ ਤੋਂ ਇਲਾਵਾ ਤੁਸੀਂ ਸਾਡੇ ਲਈ ਕੀ ਕੀਤਾ ਹੈ? ਜਵਾਬ ਹੈ ਪ੍ਰਧਾਨ ਮੰਤਰੀ ਜੀ ?
ਵੀਡੀਓ ਲਈ ਕਲਿੱਕ ਕਰੋ -: