ਬਿਹਾਰ ਦੇ ਖਗੜੀਆ ਵਿੱਚ ਸੋਮਵਾਰ ਸਵੇਰੇ ਇੱਕ ਟ੍ਰੈਕਟਰ ਅਤੇ ਇੱਕ ਐਸਯੂਵੀ ਕਾਰ ਵਿਚਕਾਰ ਹੋਈ ਟੱ.ਕਰ ਵਿੱਚ ਸੱਤ ਲੋਕਾਂ ਦੀ ਮੌਕੇ ‘ਤੇ ਹੀ ਮੌ.ਤ ਹੋ ਗਈ । ਉਥੇ ਹੀ ਦੋ ਵਿਅਕਤੀਆਂ ਨੇ ਇਲਾਜ ਦੌਰਾਨ ਦ.ਮ ਤੋੜ ਦਿੱਤਾ । ਇਹ ਘਟਨਾ NH-31 ਅਧੀਨ ਪੈਂਦੇ ਪਸਰਹਾ ਥਾਣਾ ਖੇਤਰ ਵਿੱਚ ਵਾਪਰੀ। ਕਾਰ ਵਿੱਚ ਸਵਾਰ ਸਾਰੇ ਲੋਕ ਬਰਾਤ ਵਿੱਚ ਸ਼ਾਮਿਲ ਹੋ ਕੇ ਵਾਪਸ ਪਰਤ ਰਹੇ ਸਨ। ਇਸ ਦੌਰਾਨ ਇਹ ਹਾਦਸਾ ਵਾਪਰਿਆ । ਮਰੈਯਾ ਥਾਣਾ ਖੇਤਰ ਦੇ ਪਿੰਡ ਬਿਠਲਾ ਨਿਵਾਸੀ ਇੰਦਰਦੇਵ ਠਾਕੁਰ ਦੇ ਪੁੱਤਰ ਦਾ ਵਿਆਹ ਸੀ। ਐੱਸਪੀ ਚੰਦਨ ਕੁਸ਼ਵਾਹਾ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ। ਐੱਸਪੀ ਨੇ ਦੱਸਿਆ ਕਿ ਮ.ਰਨ ਵਾਲੇ ਲੋਕ ਬਰਾਤ ਤੋਂ ਵਾਪਸ ਆ ਰਹੇ ਸਨ। ਇਸ ਦੌਰਾਨ ਥਾਣਾ ਪਸਰਾਹਾ ਨੇੜੇ ਕਾਰ ਟ੍ਰੈਕਟਰ ਨਾਲ ਟ.ਕਰਾ ਗਈ। ਇਸ ਘਟਨਾ ਵਿੱਚ ਤਿੰਨ ਲੋਕਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਇਹ ਪੂਰੀ ਘਟਨਾ ਪਸਰਾਹਾ ਥਾਣਾ ਇਲਾਕੇ ਦੇ ਵਿਦਿਆਨੰਦ ਪੈਟ੍ਰੋਲ ਪੰਪ ਨੇੜੇ ਵਾਪਰੀ।ਚੌਥਮ ਥਾਣਾ ਖੇਤਰ ਦੇ ਪਿੰਡ ਠੱਠੀ ਮੋਹਨਪੁਰ ਤੋਂ ਬਰਾਤ ਵਿੱਚ ਸ਼ਾਮਿਲ ਹੋਣ ਦੇ ਬਾਅਦ ਵਾਪਸ ਆ ਰਹੇ ਸਨ। ਇਸ ਦੌਰਾਨ ਰਸਤੇ ਵਿੱਚ ਇੱਕ ਟ੍ਰੈਕਟਰ ਨਾਲ ਟੱ.ਕਰ ਹੋ ਗਈ। ਟ੍ਰੈਕਟਰ ‘ਤੇ ਸੀਮਿੰਟ ਲੱਦਿਆ ਹੋਇਆ ਸੀ। ਹਾ.ਦਸੇ ‘ਚ ਜ਼ਖਮੀ ਹੋਏ ਕੁਝ ਲੋਕਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਘਟਨਾ ਤੋਂ ਬਾਅਦ ਖੁਸ਼ੀ ਦਾ ਮਾਹੌਲ ਮਾਤਮ ਵਿੱਚ ਬਦਲ ਗਿਆ। ਹਾ.ਦਸੇ ਤੋਂ ਬਾਅਦ ਮੌਕੇ ‘ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ । ਮੌਕੇ ‘ਤੇ ਥਾਣਾ ਪਸਰਾਹਾ ਥਾਣੇ ਦੀ ਪੁਲਿਸ ਵੀ ਪਹੁੰਚ ਗਈ । ਜਿਸ ਤੋਂ ਬਾਅਦ ਜ਼ਖਮੀਆਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਲਿਜਾਇਆ ਗਿਆ।
ਦੱਸਿਆ ਜਾਂਦਾ ਹੈ ਕਿ NH-31 ‘ਤੇ ਇਸ ਘਟਨਾ ਤੋਂ ਬਾਅਦ ਹਫੜਾ-ਦਫੜੀ ਮਚ ਗਈ । ਜਿਨ੍ਹਾਂ ਦੀ ਹਾਲਤ ਠੀਕ ਸੀ ਉਹ ਮੌਕੇ ‘ਤੇ ਹੀ ਰੋਣ ਲੱਗ ਪਏ । ਉਨ੍ਹਾਂ ਵਿੱਚੋਂ ਕੁਝ ਮਹਿਲਾਵਾਂ ਸ਼ਾਮਿਲ ਸਨ। ਇਸ ਮਾਮਲੇ ਵਿੱਚ ਗੋਗਰੀ ਦੇ ਡੀਐੱਸਪੀ ਰਮੇਸ਼ ਕੁਮਾਰ ਦਾ ਕਹਿਣਾ ਹੈ ਕਿ ਮ.ਰਨ ਵਾਲਿਆਂ ਵਿੱਚ ਤਿੰਨ ਬੱਚੇ ਵੀ ਸ਼ਾਮਲ ਹਨ। ਦੱਸਿਆ ਜਾ ਰਿਹਾ ਹੈ ਕਿ ਗੱਡੀ ‘ਚ ਬੱਚਿਆਂ ਸਮੇਤ ਕੁੱਲ 12 ਲੋਕ ਸਵਾਰ ਸਨ।
ਵੀਡੀਓ ਲਈ ਕਲਿੱਕ ਕਰੋ -: