ਹਾਲ ਹੀ ਵਿੱਚ ਹਵਾਈ ਦੀਪ ਦੇ ਕੈਲੁਆ-ਕੋਨਾ ਵਿੱਚ ਆਯੋਜਿਤ ਆਇਰਨ ਵਰਲਡ ਚੈਂਪੀਅਨਸ਼ਿਪ ਵਿੱਚ ਮਹਾਰਾਣਾ ਪਿੰਡ ਦੇ ਪ੍ਰਵੀਨ ਨਾਂਦਲ ਨੇ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ। ਉਹ ਐੱਨਪੀਸੀ ਸਵੀਡਨ ਵੱਲੋਂ ਆਯੋਜਿਤ ਆਇਰਨ ਵਿਸ਼ਵ ਚੈਂਪੀਅਨਸ਼ਿਪ ਜਿੱਤ ਕੇ ਜੇਤੂਆਂ ਵਿੱਚ ਚੌਥੇ ਨੰਬਰ ‘ਤੇ ਰਹੇ। ਸਾਲ 2006 ਸਟੇਟ ਤੇ 2023 ਵਿੱਚ ਰਸਿਆ ਚੈਂਪੀਅਨ ਬਣੇ ਪ੍ਰਵੀਨ ਨਾਂਦਲ ਨੇ ਪਹਿਲਾਂ ਛਾਤੀ ਤੇ ਫਿਰ ਹੱਥ ਦਾ ਮਾਸ ਫਟਣ ‘ਤੇ ਸਰਜਰੀ ਕਰਵਾਈ ਤੇ ਕੋਵਿਦ ਤੋਂ ਬਾਹਰ ਆਉਣ ਦੇ ਬਾਅਦ ਹੁਣ ਸਵੀਡਨ ਵਿੱਚ ਆਇਰਨ ਵਿਸ਼ਵ ਚੈਂਪੀਅਨ ਵਿੱਚ ਆਪਣਾ ਦਬਦਬਾ ਕਾਇਮ ਕੀਤਾ।

Body builder Parveen Nandal won
ਪ੍ਰਵੀਨ ਨਾਂਦਲ ਨੇ ਕਿਹਾ ਕਿ ਜਨਵਰੀ 2023 ਵਿੱਚ ਸੜਕ ਹਾਦਸੇ ਵਿੱਚ ਉਸਦੇ ਟ੍ਰਾਈਸੈਪਸ ਦੇ ਮਸਲ ਫਟ ਗਏ ਸਨ। ਇਸਦੀ ਰਿਕਵਰੀ ਦੇ ਕਰੀਬ 14 ਮਹੀਨੇ ਲੱਗੇ। ਤਕਰੀਬਨ ਇੱਕ ਮਹੀਨੇ ਦਿਨ ਰਾਤ ਸਖਤ ਮਿਹਨਤ ਦੇ ਕਾਰਨ ਪ੍ਰਤੀਯੋਗਤਾ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਸਕਿਆ। ਨਾਂਦਲ ਨੇ ਦੱਸਿਆ ਕਿ ਪ੍ਰੋਸੋ ਕੁਆਲੀਫਾਈ ਪ੍ਰਤੀਯੋਗਤਾ ਵਿੱਚ 30 ਦੇਸ਼ ਦੇ ਖਿਡਾਰੀਆਂ ਨੇ ਹਿੱਸਾ ਲਿਆ ਸੀ, ਜਿਸ ਵਿੱਚ ਉਹ 10ਵੇਂ ਸਥਾਨ ‘ਤੇ ਰਹੇ ਸਨ। ਉਨ੍ਹਾਂ ਨੇ ਦੱਸਿਆ ਕਿ ਜੂਨ ਵਿੱਚ ਹੋਣ ਵਾਲੀ ਇਸ ਪ੍ਰਤੀਯੋਗਤਾ ਦੇ ਲਈ ਕੁਆਲੀਫਾਈ ਕਰ ਲਿਆ ਹੈ। ਪ੍ਰਵੀਨ ਨੇ ਦੱਸਿਆ ਕਿ ਇਹ ਮੇਰੀ ਜ਼ਿੰਦਗੀ ਦੀ ਸਭ ਤੋਂ ਮੁਸ਼ਕਿਲ ਪ੍ਰਤੀਯੋਗਤਾ ਸੀ। ਸੱਟ ਲੱਗਣ ਦੇ ਬਾਵਜੂਦ ਵੀ ਹਿੰਦੁਸਤਾਨ ਨੂੰ ਮੈਡਲ ਦਿਵਾਉਣ ਦੀ ਮੈਂ ਬਹੁਤ ਕੋਸ਼ਿਸ਼ ਕੀਤੀ ਤੇ ਮੈਨੂੰ ਜਿੱਤ ਵੀ ਹਾਸਿਲ ਹੋਈ।
ਇਹ ਵੀ ਪੜ੍ਹੋ: ਦਲਬੀਰ ਗੋਲਡੀ ‘ਆਪ’ ‘ਚ ਹੋਏ ਸ਼ਾਮਲ, CM ਮਾਨ ਨੇ ਜੱਫੀ ਪਾ ਕੀਤਾ ਪਾਰਟੀ ‘ਚ ਸ਼ਾਮਲ
ਉੱਥੇ ਹੀ ਨਾਂਦਲ ਨੇ ਨੌਜਵਾਨਾਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਫੇਕ ਸਪਲੀਮੈਂਟ ਤੋਂ ਦੂਰ ਰਹਿਣ ਤੇ ਵਧੀਆ ਡਾਈਟ ਲੈਣ ਦੇ ਨਾਲ-ਨਾਲ ਘਰ ਦੀ ਵਧੀਆ ਡਾਈਟ ਲੈਣ ਦੀ ਸਲਾਹ ਦਿੱਤੀ। ਉਨ੍ਹਾਂ ਨੇ ਕਿਹਾ ਕਿ ਨਸ਼ਾ ਕਿਸੇ ਵੀ ਦੇਸ਼ ਦੇ ਲੋਕਾਂ ਨੂੰ ਖੋਖਲਾ ਕਰਦਾ ਹੈ। ਇਸ ਲਈ ਉਨ੍ਹਾਂ ਨੇ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਦੀ ਅਪੀਲ ਕੀਤੀ। ਪ੍ਰਵੀਨ ਨਾਂਦਲ ਨੇ ਕਿਹਾ ਕਿ ਉਹ ਸਟੇਟ, ਰਾਸ਼ਟਰੀ, ਅੰਤਰਰਾਸ਼ਟਰੀ ਮੈਡਲ ਜਿੱਤ ਚੁੱਕੇ ਹਨ। 2005-06 ਵਿੱਚ ਇੰਟਰ ਕਾਲਜ ਵਿੱਚ ਗੋਲਡ, 2007-08 ਵਿੱਚ ਸਟੇਟ ਚੈਂਪੀਅਨਸ਼ਿਪ ਵਿੱਚ ਗੋਲਡ, 2006 ਵਿੱਚ ਆਲ ਇੰਡੀਆ ਯੂਨੀਵਰਸਿਟੀ ਚੈਂਪੀਅਨਸ਼ਿਪ ਵਿੱਚ ਸਿਲਵਰ, 2008 ਵਿੱਚ ਆਲ ਇੰਡੀਆ ਯੂਨੀਵਰਸਿਟੀ ਚੈਂਪੀਅਨਸ਼ਿਪ ਅੰਨਦਪੁਰ ਸਾਹਿਬ ਵਿੱਚ ਕਾਂਸੀ, 2009 ਵਿੱਚ ਨਾਰਥ ਇੰਡੀਆ ਚੈਂਪੀਅਨਸ਼ਿਪ ਵਿੱਚ ਕਾਂਸੀ, 2012 ਵਿੱਚ ਓਪਨ ਏਸ਼ੀਆ ਵਿੱਚ ਗੋਲਡ ਮੈਡਲ ਹਾਸਿਲ ਕੀਤਾ ਸੀ।
ਵੀਡੀਓ ਲਈ ਕਲਿੱਕ ਕਰੋ -:
























