ਉੱਤਰ ਪ੍ਰਦੇਸ਼ ਦੇ ਕੈਸਰਗੰਜ ਲੋਕ ਸਭਾ ਸੀਟ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਕਰਨ ਭੂਸ਼ਣ ਸਿੰਘ ਦੇ ਕਾਫ਼ਿਲੇ ਦੀ ਗੱਡੀ ਨੇ 3 ਬੱਚਿਆਂ ਨੂੰ ਦਰੜ ਦਿੱਤਾ, ਜਿਸ ਵਿੱਚੋਂ 2 ਬੱਚਿਆਂ ਦੀ ਮੌਕੇ ‘ਤੇ ਹੀ ਮੌ.ਤ ਹੋ ਗਈ। ਉੱਥੇ ਹੀ ਗੰਭੀਰ ਰੂਪ ਨਾਲ ਜ਼ਖਮੀ ਤੀਜੇ ਬੱਚੇ ਨੂੰ ਹਸਪਤਾਲ ਲਿਜਾਇਆ ਗਿਆ ਹੈ। ਕਰਨ ਭੂਸ਼ਣ ਸਿੰਘ ਇਸ ਸੀਟ ਦੇ ਮੌਜੂਦਾ ਸਾਂਸਦ ਬ੍ਰਿਜਭੂਸ਼ਣ ਸ਼ਰਣ ਸਿੰਘ ਦੇ ਬੇਟੇ ਹਨ। ਗੋਂਡਾ ਜ਼ਿਲ੍ਹੇ ਦੇ ਕੈਸਰਗੰਜ ਲੋਕ ਸਭਾ ਸੀਟ ਤੋਂ ਭਾਰਤੀ ਜਨਤਾ ਪਾਰਟੀ ਉਮੀਦਵਾਰ ਕਰਨ ਭੂਸ਼ਣ ਸ਼ਰਣ ਸਿੰਘ ਦੇ ਕਾਫ਼ਿਲੇ ਦੀ ਇੱਕ ਗੱਡੀ ਨੇ ਤਿੰਨ ਬੱਚਿਆਂ ਨੂੰ ਦਰੜ ਦਿੱਤਾ, ਜਿਸ ਵਿੱਚ 2 ਬੱਚਿਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਉੱਥੇ ਹੀ ਤੀਜੇ ਬੱਚੇ ਨੂੰ ਜ਼ਖਮੀ ਹਾਲਤ ਵਚ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ।
ਉੱਥੇ ਹੀ ਕਰਨ ਭੂਸ਼ਣ ਮੌਕੇ ‘ਤੇ ਨਹੀਂ ਰੁਕੇ, ਪਰ ਮੌਕੇ ‘ਤੇ ਫਾਰਚੂਨਰ ਕਾਰ, ਜਿਸ ‘ਤੇ ਪੁਲਿਸ ਸਕਾਰਟ ਲਿਖਿਆ ਹੋਇਆ ਹੈ ਉਹ ਕਬਜ਼ੇ ਵਿੱਚ ਲੈ ਲਈ ਗਈ ਹੈ। ਦਰਅਸਲ, ਜ਼ਿਲ੍ਹੇ ਦੇ ਕਰਨੈਲਗੰਜ ਕੋਤਵਾਲੀ ਖੇਤਰ ਦੇ ਕਰਨੈਲਗੰਜ ਹੁਜੂਰਪੁਰ ਮਾਰਗ ‘ਤੇ ਬਾਹੁਬਲੀ ਸਾਂਸਦ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਬੇਟੇ ਦਾ ਕਾਫ਼ਿਲਾ ਹੁਜੂਰਪੁਰ ਵੱਲ ਜਾ ਰਿਹਾ ਸੀ। ਇਸ ਵਿਚਾਲੇ ਬੈਕੁੰਠ ਡਿਗਰੀ ਕਾਲਜ ਦੇ ਨੇੜੇ ਸੜਕ ਪਾਰ ਕਰ ਰਹੇ ਤਿੰਨ ਬੱਚਿਆਂ ਨੂੰ ਕਰਨ ਭੂਸ਼ਣ ਦੇ ਕਾਫ਼ਿਲੇ ਦੀ ਇੱਕ ਫਾਰਚੂਨਰ ਗੱਡੀ ਨੇ ਦਰੜ ਦਿੱਤਾ।
ਇਸ ਦੌਰਾਨ ਕਰਨ ਭੂਸ਼ਣ ਦਾ ਕਾਫ਼ਿਲਾ ਉੱਥੇ ਨਾ ਹੀ ਰੁਕਿਆ ਤੇ ਨਾ ਹੀ ਕਰਨ ਭੂਸ਼ਣ ਨੇ ਖੁਦ ਉਤਰ ਕੇ ਬੱਚਿਆਂ ਦਾ ਹਾਲ-ਚਾਲ ਜਾਨਣ ਦੀ ਕੋਸ਼ਿਸ਼ ਕੀਤੀ। ਕਾਫ਼ਿਲਾ ਬੱਚਿਆਂ ਨੂੰ ਦਰੜਦਾ ਹੋਇਆ ਚਲਾ ਗਿਆ ਤੇ ਮੌਕੇ ‘ਤੇ ਹੀ ਦੋ ਬੱਚਿਆਂ ਦੀ ਮੌਤ ਹੋ ਗਈ। ਉੱਥੇ ਹੀ ਪਰਿਵਾਰ ਵਾਲਿਆਂ ਤੇ ਸਥਾਨਕ ਲੋਕਾਂ ਨੇ ਤੀਜੇ ਬੱਚੇ ਨੂੰ ਹਸਪਤਾਲ ਦਾਖਲ ਕਰਵਾਇਆ ਹੈ, ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ। ਲੋਕਾਂ ਵੱਲੋਂ ਸੜਕ ਜਾਮ ਕਰ ਕੇ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: