ਵਿੱਤ ਮੰਤਰੀ ਸੀਤਾਰਮਨ ਨੇ ਸੰਸਦ ਵਿੱਚ ਬਜਟ ਭਾਸ਼ਣ ਦੇਣਾ ਸ਼ੁਰੂ ਕਰ ਦਿੱਤਾ ਹੈ। ਵਿੱਤ ਮੰਤਰੀ ਅੱਜ ਸੰਸਦ ਵਿੱਚ ਆਪਣਾ 5ਵਾਂ ਤੇ ਦੇਸ਼ ਦਾ 75ਵਾਂ ਬਜਟ ਪੇਸ਼ ਕਰ ਰਹੇ ਹਨ। ਇਸਦੇ ਨਾਲ ਹੀ ਸਾਰਿਆਂ ਦੇ ਸਾਹਮਣੇ ਦੇਸ਼ ਦਾ ਆਰਥਿਕ ਲੇਖਾ-ਜੋਖਾ ਆਉਣਾ ਸ਼ੁਰੂ ਹੋ ਗਿਆ ਹੈ। ਇਸ ਦੌਰਾਨ ਵਿੱਤ ਮੰਤਰੀ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਦੇ ਅੰਮ੍ਰਿਤਕਾਲ ਦਾ ਇਹ ਪਹਿਲਾ ਬਜਟ ਹੈ। ਅਸੀਂ ਸਾਰੇ ਵਰਗਾਂ ਤੱਕ ਪਹੁੰਚ ਦੀ ਕੋਸ਼ਿਸ਼ ਕੀਤੀ ਹੈ। ਖਾਸ ਕਰ ਕੇ ਨੌਜਵਾਨਾਂ ਤੇ ਸਾਰੇ ਵਰਗ ਦੇ ਲੋਕਾਂ ਤੱਕ ਆਰਥਿਕ ਮਜ਼ਬੂਤੀ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ। ਦੁਨੀਆ ਵਿੱਚ ਸੁਸਤੀ ਦੇ ਬਾਵਜੂਦ ਮੌਜੂਦਾ ਵਿਕਾਸ ਦਾ ਅਨੁਮਾਨ 7 ਪ੍ਰਤੀਸ਼ਤ ਦੇ ਆਸਪਾਸ ਬਰਕਰਾਰ ਹੈ।
ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਇਹ ਬਜਟ ਭਾਰਤ ਦੇ 25 ਸਾਲਾਂ ਦਾ ਬਲੂ ਪ੍ਰਿੰਟ ਹੈ। ਕੋਵਿਡ ਵੈਕਸੀਨੇਸ਼ਨ ਡ੍ਰਾਈਵ ਨੇ ਦੇਸ਼ ਨੂੰ ਨਵੇਂ ਮੁਕਾਮ ‘ਤੇ ਪਹੁੰਚਾਇਆ ਹੈ ਤੇ ਦੁਨੀਆ ਨੇ ਭਾਰਤ ਦੀ ਤਾਕਤ ਨੂੰ ਪਹਿਚਾਣਿਆ ਹੈ। ਵਿੱਤ ਮੰਤਰੀ ਨੇ ਕਿਹਾ ਕਿ ਬੀਤੇ ਸਾਲਾਂ ਵਿੱਚ ਭਾਰਤ ਦੇ ਲੋਕਾਂ ਦੀ ਪ੍ਰਤੀ ਵਿਅਕਤੀ ਆਮਦਨ ਦੁੱਗਣੀ ਹੋ ਗਈ ਹੈ। ਪ੍ਰਤੀ ਵਿਅਕਤੀ ਆਮਦਨ 1.97 ਲੱਖ ਰੁਪਏ ਸਾਲਾਨਾ ਹੋ ਗਈ ਹੈ।
ਇਹ ਵੀ ਪੜ੍ਹੋ: ਪੰਜਾਬ ‘ਚ ਜ਼ਮੀਨੀ ਪਾਣੀ ਬਚਾਉਣ ਲਈ ਨਿਯਮ ਅੱਜ ਤੋਂ ਲਾਗੂ, ਪਾਣੀ ਕੱਢਣ ‘ਤੇ ਲੱਗਣਗੇ ਪੈਸੇ, ਜਾਣੋ ਰੇਟ
ਵਿੱਤ ਮੰਤਰੀ ਨੇ ਕਿਹਾ ਕਿ ਇਸ ਵਾਰ ਦੇ ਬਜਟ ਵਿੱਚ 7 ਤਰਜੀਹਾਂ ਹੋਣਗੀਆਂ। ਐਗਰੀਕਲਚਰ ਐਕਸੀਲੇਟਰ ਫ਼ੰਡ ਤੋਂ ਐਗਰੀ ਸਟਾਰਟ ਆਪ ਵਧਣਗੇ। ਇਸ ਨਾਲ ਕਿਸਾਨਾਂ ਨੂੰ ਮਦਦ ਮਿਲੇਗੀ ਤੇ ਉਨ੍ਹਾਂ ਨੂੰ ਚੁਣੌਤੀਆਂ ਦਾ ਸਾਹਮਣਾ ਕਰਨ ਵਿੱਚ ਆਸਾਨੀ ਹੋਵੇਗੀ। ਜਿਸ ਨਾਲ ਉਤਪਾਦਕਤਾ ਵਿੱਚ ਵਾਧਾ ਹੋਵੇਗਾ। ਇਹ ਕਿਸਾਨਾਂ, ਸਟੇਟ ਤੇ ਇੰਡਸਟਰੀ ਪਾਰਟਨਰ ਦੇ ਵਿਚਾਲੇ ਕੀਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: