ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਅੱਜ ਯਾਨੀ ਬੁੱਧਵਾਰ ਨੂੰ ਕੇਂਦਰੀ ਬਜਟ 2023-24 ਪੇਸ਼ ਕੀਤਾ ਜਾ ਰਿਹਾ ਹੈ । ਇਹ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਆਖਰੀ ਪੂਰਾ ਬਜਟ ਹੈ ।ਸਾਲ 2024 ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਕਾਰਨ ਇਸ ਸਾਲ ਦਾ ਇਹ ਆਮ ਬਜਟ ਮੋਦੀ ਸਰਕਾਰ ਲਈ ਅਹਿਮ ਮੰਨਿਆ ਜਾ ਰਿਹਾ ਹੈ। ਇਸ ਦੌਰਾਨ ਬਜਟ ਵਿੱਚ ਸਰਕਾਰ ਵੱਲੋਂ ਵੱਡੇ ਐਲਾਨ ਕੀਤੇ ਜਾ ਰਹੇ ਹਨ। ਵਿੱਤ ਮੰਤਰੀ ਵੱਲੋਂ ਫਾਈਨੈਂਸ ਦੇ ਖੇਤਰ ਵਿੱਚ ਵੀ ਵੱਡਾ ਐਲਾਨ ਕੀਤਾ ਗਿਆ ਹੈ।
ਵਿੱਤ ਮੰਤਰੀ ਨੇ ਐਲਾਨ ਕਰਦਿਆਂ ਕਿਹਾ ਕਿ ਕੇਵਾਈ ਪ੍ਰੋਸੈਸ ਹੋਰ ਆਸਾਨ ਕੀਤਾ ਜਾਵੇਗਾ ਤੇ ਫਾਈਨੈਂਸ਼ੀਲ ਸਿਸਟਮ ਨਾਲ ਗੱਲਮ ਕਰ ਕੇ ਇਸ ਨੂੰ ਪੂਰੀ ਤਰ੍ਹਾਂ ਡਿਜੀਟਲ ਕੀਤਾ ਜਾਵੇਗਾ। ਵਨ ਸਟਾਪ ਸਲਿਊਸ਼ਨ ਤੇ Indentity ਤੇ ਐਡਰੈੱਸ ਦੇ ਲਈ ਕੀਤਾ ਜਾਵੇਗਾ। ਡਿਜੀ ਸਰਵਿਸ ਲੱਕ ਤੇ ਅਧਾਰ ਰਾਹੀਂ ਇਸ ਨੂੰ ਵਨ ਸਟਾਪ ਸਲਿਊਸ਼ਨ ਕੀਤਾ ਜਾਵੇਗਾ। ਪੈਨ ਸਾਰੇ ਸਿਜੀਤਲ ਸਿਸਟਮ ਦੇ ਲਈ Indentify ਕੀਤਾ ਜਾਵੇਗਾ। ਯੂਨਾਇਟੇਡ ਫਾਈਲਿੰਗ ਪ੍ਰੋਸੈਸ ਸੈੱਟਅੱਪ ਕੀਤਾ ਜਾਵੇਗਾ। ਕਾਮਨ ਪੋਰਟਲ ਰਾਹੀਂ ਇੱਕ ਹੀ ਜਗ੍ਹਾ ਡੇਟਾ ਹੋਵੇਗਾ , ਇਸ ਨੂੰ ਅਲੱਗ-ਅਲੱਗ ਏਜੰਸੀ ਵਰਤ ਸਕੇਗੀ। ਵਾਰ-ਵਾਰ ਡਾਟਾ ਦੇਣ ਦੀ ਲੋੜ ਨਹੀਂ ਹੋਵੇਗੀ, ਪਰ ਇਸਦੇ ਲਈ ਉਪਭੋਗਤਾ ਦੀ ਸਹਿਮੰਤੀ ਬਹੁਤ ਜ਼ਰੂਰੀ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ -: