ਚੰਡੀਗੜ੍ਹ ਪ੍ਰਸ਼ਾਸਨ ਨੇ 2023-24 ਲਈ ਨਵੀਂ ਆਬਕਾਰੀ ਨੀਤੀ ਦਾ ਡ੍ਰਾਫਟ ਜਾਰੀ ਕਰ ਦਿੱਤਾ ਹੈ, ਜਿਸ ਵਿੱਚ ਕਈ ਤਰ੍ਹਾਂ ਦੇ ਬਦਲਾਅ ਕੀਤੇ ਗਏ ਹਨ । ਨਵੀਂ ਆਬਕਾਰੀ ਮੁਤਾਬਕ ਹੁਣ ਪੰਚਕੁਲਾ-ਮੋਹਾਲੀ ਦੀ ਤਰ੍ਹਾਂ ਹੁਣ ਰਾਜਧਾਨੀ ਚੰਡੀਗੜ੍ਹ ਵਿੱਚ ਵੀ ਠੇਕੇ ਰਾਤ 12 ਵਜੇ ਤੱਕ ਖੁੱਲ੍ਹੇ ਸਕਣਗੇ । ਪ੍ਰਸ਼ਾਸਨ ਨੇ ਗੋ ਸੈੱਸ ਨੂੰ ਘਟਾ ਦਿੱਤਾ ਹੈ, ਪਰ ਈਵੀ ਸੈੱਸ ਤੇ ਕਲੀਨ ਏਅਰ ਸੈੱਸ ਲਗਾਉਣ ਦਾ ਐਲਾਨ ਕੀਤਾ ਹੈ, ਜਿਸ ਨਾਲ ਸ਼ਰਾਬ ਦੀਆਂ ਕੀਮਤਾਂ ਵਿੱਚ ਥੋੜ੍ਹਾ ਜਿਹਾ ਵਾਧਾ ਹੋ ਸਕਦਾ ਹੈ । ਇਹ ਸਾਰੇ ਫੈਸਲੇ 1 ਅਪ੍ਰੈਲ ਤੋਂ ਲਾਗੂ ਹੋ ਸਕਦੇ ਹਨ । ਇਸ ਸਬੰਧੀ ਪ੍ਰਸ਼ਾਸਨ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਨਵੀਂ ਆਬਕਾਰੀ ਨੀਤੀ ਦਾ ਉਦੇਸ਼ ਖਪਤਕਾਰਾਂ, ਨਿਰਮਾਤਾਵਾਂ, ਥੋਕ ਵਿਕ੍ਰੇਤਾਵਾਂ ਤੇ ਖੁਦਰਾ ਵਿਕਰੇਤਾਵਾਂ ਨੂੰ ਸੰਤੁਲਿਤ ਕਰਨਾ ਹੈ।
ਨਵੀਂ ਨੀਤੀ ਅਨੁਸਾਰ ਬਾਰ ਚਲਾਉਣ ਦੇ ਲਈ ਇਜਾਜ਼ਤ ਤਿੰਨ ਵਜੇ ਤੱਕ ਦਿੱਤੀ ਜਾਏਗੀ । ਬਾਟਲਿੰਗ ਪਲਾਂਟਸ ਨੂੰ ਇਸ ਪਾਲਿਸੀ ਸਾਲ ਤੋਂ ਲੀਜ਼ ‘ਤੇ ਦੇਣ ਦੀ ਇਜਾਜ਼ਤ ਨਹੀਂ ਹੋਵੇਗੀ। ਬਾਟਲਿੰਗ ਪਲਾਂਟ ਤੋਂ ਭੇਜਣ ਲਈ ਬਾਟਲਿੰਗ ਪਲਾਂਟਸ ਦੇ ਸੰਚਾਲਨ ਦੇ ਘੰਟੇ ਵਧਾ ਕੇ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ ਕਰ ਦਿੱਤਾ ਗਿਆ ਹੈ । ਕਾਰੋਬਾਰ ਕਰਨ ਵਿੱਚ ਅਸਾਨੀ ਨੂੰ ਉਤਸ਼ਾਹਤ ਕਰਨ ਲਈ ਨਵੇਂ ਬਾਰ ਲਾਇਸੈਂਸ ਧਾਰਕਾਂ (ਐਲ -3 / ਐਲ -3 / ਐਲ -5) ਨੂੰ 30 ਸਤੰਬਰ ਤੋਂ ਬਾਅਦ ਲਾਇਸੈਂਸ ਪ੍ਰਦਾਨ ਕੀਤੇ ਜਾਣ ਦੀ ਸਥਿਤੀ ਵਿੱਚ ਸਲਾਨਾ ਲਾਇਸੈਂਸ ਫੀਸ ਦਾ ਸਿਰਫ 50% ਭੁਗਤਾਨ ਕਰਨਾ ਪਵੇਗਾ । ਨੀਤੀ ਨਾਲ ਜੁੜੇ ਕਿਸੇ ਵੀ ਸੁਝਾਅ ਤੇ ਇਤਰਾਜ਼ਾਂ ਲਈ, ਤੁਸੀਂ 0172-2700109 ਜਾਂ dc-chd@nic.in ‘ਤੇ ਈਮੇਲ ਕਰ ਸਕਦੇ ਹੋ।
ਇਹ ਵੀ ਪੜ੍ਹੋ: CM ਮਾਨ ਅੱਜ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕਰਨਗੇ ਮੁਲਾਕਾਤ, ਕਾਨੂੰਨ ਵਿਵਸਥਾ ‘ਤੇ ਹੋ ਸਕਦੀ ਹੈ ਚਰਚਾ
ਹਿੱਸੇਦਾਰਾਂ ਦੀ ਸਹੂਲਤ ਤੇ ਲੇਬਲ-ਬ੍ਰਾਂਡ ਰਜਿਸਟ੍ਰੇਸ਼ਨ ਦੀ ਪ੍ਰਵਾਨਗੀ ਵਿੱਚ ਲੱਗਣ ਵਾਲੇ ਸਮੇਂ ਨੂੰ ਘੱਟ ਕਰਨ ਦੇ ਲਈ ਲੇਬਲ ਪੰਜੀਕਰਨ ਦੀ ਆਨਲਾਈਨ ਸੁਵਿਧਾ ਸ਼ੁਰੂ ਕੀਤੀ ਗਈ ਹੈ ਤੇ ਹੁਣ ਇਸ ਨੂੰ ਕੁਲੈਕਟਰ (ਆਬਕਾਰੀ) ਵੱਲੋਂ ਮਨਜ਼ੂਰੀ ਦਿੱਤੀ ਜਾਵੇਗੀ । ਨੀਤੀ ਵਿੱਚ ਲੋਅ ਐਲਕੋਹਲ ਡ੍ਰਿੰਕਸ ਨੂੰ ਵਧਾਵਾ ਦੇਣ ਲਈ ਬੀਅਰ, ਵਾਈਨ, ਆਰਟੀਡੀ (ਰੈਡੀ ਟੂ ਡਰਿੰਕ) ‘ਤੇ ਲਾਈਸੈਂਸ ਫੀਸ ਅਤੇ ਡਿਊਟੀ ਨਹੀਂ ਵਧਾਈ ਗਈ ਹੈ । ਹਰ ਤਰ੍ਹਾਂ ਦੀ ਸ਼ਰਾਬ ‘ਤੇ ਆਬਕਾਰੀ ਡਿਊਟੀ ਨੂੰ ਮੌਜੂਦਾ ਉਤਪਾਦ ਫੀਸ ਨੂੰ ਵਰਤਮਾਨ ਉਤਪਾਦ ਨੀਤੀ ਦੇ ਬਰਾਬਰ ਰੱਖਿਆ ਗਿਆ ਹੈ। ਭਾਰਤ ਨਿਰਮਿਤ ਵਿਦੇਸ਼ੀ ਸ਼ਰਾਬ (IMFL), ਦੇਸੀ ਸ਼ਰਾਬ (CL) ਤੇ ਇੰਪੋਰਟ ਵਿਦੇਸ਼ੀ ਸ਼ਰਾਬ (IFL) ਦੇ ਕੋਟੇ ਵਿੱਚ ਕੋਈ ਬਦਲਾਅ ਨਹੀਂ ਆਈ। ਸ਼ਹਿਰ ਵਿਚ ਵੱਖੋ-ਵੱਖ ਥਾਵਾਂ ‘ਤੇ 95 ਠੇਕੇ ਹਨ, ਜਿਨ੍ਹਾਂ ਨੂੰ ਇੱਕ ਸਾਲ ਲਈ ਲੀਜ਼ ‘ਤੇ ਦੇਣ ਲਈ ਈ-ਟੈਂਡਰਿੰਗ ਕੀਤੀ ਜਾਵੇਗੀ । ਵਿਭਾਗ ਵੱਲੋਂ ਕਿਹਾ ਗਿਆ ਹੈ ਕਿ ਨਿਲਾਮੀ ਦੀਆਂ ਤਰੀਕਾਂ ਦੇ ਸੰਬੰਧ ਵਿੱਚ ਵੱਖ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ। ਬੋਲੀਆਂ ਵਿੱਚ ਬਿਹਤਰ ਭਾਗੀਦਾਰੀ ਲਈ EMD ਨੂੰ ਘਟਾ ਕੇ ਅੱਧਾ ਕਰ ਦਿੱਤਾ ਗਿਆ ਹੈ।
ਪ੍ਰਸ਼ਾਸਨ ਨੇ ਗੌ ਸੈੱਸ ਨੂੰ ਘਟਾ ਦਿੱਤਾ ਹੈ। ਦੇਸੀ ਸ਼ਰਾਬ ਦੀ 750 ਮਿਲੀ ਦੀ ਬੋਤਲ ‘ਤੇ 5 ਰੁਪਏ ਸੈੱਸ ਲੱਗਦਾ ਸੀ, ਜਿਸ ਨੂੰ ਘੱਟਾ ਕੇ 1 ਰੁਪਏ, 650 ਮਿਲੀ ਬੀਅਰ ਦੀ ਬੋਤਲ ‘ਤੇ 5 ਰੁਪਏ ਤੋਂ ਘਟਾ ਕੇ 1 ਰੁਪਏ ਤੇ 750 ਮਿਲੀ/700 ਮਿਲੀ ਦੀ ਵਿਸਕੀ ਦੀ ਬੋਤਲ ‘ਤੇ 10 ਰੁਪਏ ਤੋਂ ਘਟਾ ਕੇ 2 ਰੁਪਏ ਪ੍ਰਤੀ ਬੋਤਲ ਗੋ ਸੈੱਸ ਕੀਤਾ ਗਿਆ ਹੈ। ਇਸ ਨਾਲ ਕੀਮਤ ਵਿੱਚ ਕੁਝ ਰੁਪਏ ਦੀ ਕਮੀ ਹੋਣੀ ਸੀ ਪਰ ਇਸ ਦੇ ਨਾਲ ਈਵੀ ਸੈੱਸ ਅਤੇ ਕਲੀਨ ਏਅਰ ਸੈੱਸ ਲਗਾ ਦਿੱਤਾ ਗਿਆ ਹੈ, ਜਿਸ ਨਾਲ ਕੀਮਤ ਪੁਰਾਣੀ ਕੀਮਤ ਜਿੰਨੀ ਜਾਂ ਕੁਝ ਰੁਪਏ ਵਧ ਸਕਦੀ ਹੈ।
ਦੱਸ ਦੇਈਏ ਕਿ ਚੰਡੀਗੜ੍ਹ ਵਿੱਚ ਸ਼ਰਾਬ ਸਸਤੀ ਹੋਣ ਕਾਰਨ ਇੱਥੋਂ ਦੀ ਸ਼ਰਾਬ ਦੀ ਤਸਕਰੀ ਕਈ ਸੂਬਿਆਂ ਵਿੱਚ ਕੀਤੀ ਜਾਂਦੀ ਹੈ। ਸਾਲ 2022-23 ਵਿੱਚ ਪੰਜਾਬ, ਹਰਿਆਣਾ ਸਮੇਤ ਕਈ ਰਾਜਾਂ ਦੇ ਜ਼ਿਲ੍ਹਿਆਂ ਵਿੱਚ ਚੰਡੀਗੜ੍ਹ ਦੀ ਸ਼ਰਾਬ ਫੜੀ ਗਈ ਹੈ। ਇਸ ਲਈ ਪ੍ਰਸ਼ਾਸਨ ਨੇ ਫੈਸਲਾ ਲਿਆ ਹੈ ਕਿ ਇਸ ਸਾਲ ਤੋਂ ਨਾਜਾਇਜ਼ ਸ਼ਰਾਬ ਦੀ ਤਸਕਰੀ ‘ਤੇ ਨਕੇਲ ਕੱਸਣ ਲਈ ਟਰੈਕ ਐਂਡ ਟ੍ਰੇਸ ਸਿਸਟਮ ਸ਼ੁਰੂ ਕੀਤਾ ਜਾਵੇਗਾ। ਇਸ ਦੇ ਤਹਿਤ ਹਰ ਬੋਤਲ ਵਿੱਚ ਇੱਕ QR ਕੋਡ ਹੋਵੇਗਾ। ਇਸ ਰਾਹੀਂ ਬੋਤਲ ਨੂੰ ਭਰਨ ਤੋਂ ਲੈ ਕੇ ਇਸ ਦੀ ਵਿਕਰੀ ਤੱਕ ਨਿਗਰਾਨੀ ਰੱਖੀ ਜਾਵੇਗੀ। ਜੇਕਰ ਕਿਸੇ ਵੀ ਠੇਕੇ ’ਤੇ ਵਿਭਾਗ ਵੱਲੋਂ ਨਿਰਧਾਰਤ ਘੱਟੋ-ਘੱਟ ਰੇਟਾਂ ਦੇ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ ਤਾਂ ਵਿਭਾਗ ਤਿੰਨ ਦਿਨਾਂ ਲਈ ਠੇਕੇ ਨੂੰ ਸੀਲ ਕਰ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -: