ਦੇਸ਼ ਦੀ ਸਭ ਤੋਂ ਪੁਰਾਣੀ ਤੇ ਮੌਜੂਦਾ ਸਮੇਂ ਦੀ ਸਭ ਤੋਂ ਵੱਡੀ ਵਿਰੋਧੀ ਪਾਰਟੀ ਕਾਂਗਰਸ ਨੇ ਕ੍ਰਾਊਡਫੰਡਿੰਗ ਮੁਹਿੰਮ ‘ਡੋਨੇਟ ਫਾਰ ਦੇਸ਼’ ਰਾਹੀਂ ਹੁਣ ਤੱਕ ਕੁੱਲ 10.15 ਕਰੋੜ ਰੁਪਏ ਦੀ ਰਾਸ਼ੀ ਇਕੱਠੀ ਕੀਤੀ ਹੈ। ਇਸ ਸਬੰਧੀ ਕਾਂਗਰਸ ਦੇ ਸੀਨੀਅਰ ਆਗੂ ਅਜੇ ਮਾਕਨ ਨੇ ਸੋਸ਼ਲ ਮੀਡੀਆ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਪਾਰਟੀ ਵੱਲੋਂ ਇਕੱਠੀ ਕੀਤੀ ਗਈ ਰਾਸ਼ੀ ਵਿੱਚ ਸਭ ਤੋਂ ਵੱਧ ਚੰਦਾ ਤੇਲੰਗਾਨਾ ਤੋਂ ਇਕੱਠਾ ਹੋਇਆ ਹੈ, ਜੋ ਲਗਭਗ 1.72 ਕਰੋੜ ਰੁਪਏ ਹੈ। ਉਸਦੇ ਬਾਅਦ ਕਾਂਗਰਸ ਨੂੰ ਸਭ ਤੋਂ ਜ਼ਿਆਦਾ ਚੰਦਾ ਹਰਿਆਣਾ ਤੋਂ ਮਿਲਿਆ ਹੈ, ਜੋ 1.21 ਕਰੋੜ ਹੈ।
ਅਜੇ ਮਾਕਨ ਨੇ ਟਵੀਟ ਕਰਦਿਆਂ ਲਿਖਿਆ ਕਿ ਹਰਿਆਣਾ ਦੇ ਬਹਾਦਰ ਕਾਂਗਰਸ ਵਰਕਰਾਂ ਦੇ ਉਤਸ਼ਾਹ ਨੂੰ ਸਲਾਮ ! ਮਹਾਰਾਸ਼ਟਰ ਨੂੰ ਪਿੱਛੇ ਛੱਡਦੇ ਹੋਏ ਦੂਜੇ ਸਥਾਨ ‘ਤੇ। ਇਕੱਲੇ ਹਰਿਆਣਾ ਤੋਂ ਕੁੱਲ ਦਾਨ ਰਾਸ਼ੀ 1.21 ਕਰੋੜ ਰੁਪਏ ਹੈ। ਅਸੀਂ ਹੁਣ 10.15 ਕਰੋੜ ਰੁਪਏ ਦੀ ਦਾਨ ਰਾਸ਼ੀ ਨੂੰ ਪਾਰ ਕਰ ਗਏ ਹਾਂ।
ਇਹ ਵੀ ਪੜ੍ਹੋ: ਸੀਤ ਲਹਿਰ ਵਿਚਾਲੇ ਪੰਜਾਬ ‘ਚ ਸੰਘਣੀ ਧੁੰਦ ਤੇ ਕੋਲਡ-ਡੇ ਦਾ ਅਲਰਟ, ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ
ਦੱਸ ਦੇਈਏ ਕਿ ਕਾਂਗਰਸ ਉਨ੍ਹਾਂ ਚੋਟੀ ਦੇ ਪੰਜ ਰਾਜਾਂ ਵਿੱਚ ਜਿੱਥੋਂ ‘ਡੋਨੇਟ ਫਾਰ ਦੇਸ਼’ ਮੁਹਿੰਮ ਦੇ ਤਹਿਤ ਸਭ ਤੋਂ ਵੱਧ ਦਾਨ ਮਿਲਿਆ। ਉਨ੍ਹਾਂ ਵਿੱਚੋਂ ਕ੍ਰਮਵਾਰ ਤੇਲੰਗਾਨਾ, ਹਰਿਆਣਾ, ਮਹਾਰਾਸ਼ਟਰ, ਰਾਜਸਥਾਨ ਤੇ ਉੱਤਰ ਪ੍ਰਦੇਸ਼ ਹਨ। ਇਸ ਸਤੋਂ ਪਹਿਲਾਂ ਦਸੰਬਰ ਵਿੱਚ ਕਾਂਗਰਸ ਪ੍ਰਧਾਨ ਮਾਲਿਕਾਰਜੁਨ ਖੜਗੇ ਨੇ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਦੇ ਲਈ ਕ੍ਰਾਊਡਫੰਡਿੰਗ ਮੁਹਿੰਮ ‘ਡੋਨੇਟ ਫਾਰ ਦੇਸ਼’ ਲਾਂਚ ਕੀਤਾ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ –