ਤੇਲੰਗਾਨਾ ਵਿੱਚ ਸ਼ਾਨਦਾਰ ਜਿੱਤ ਹਾਸਿਲ ਕਰਨ ਮਗਰੋਂ ਅੱਜ ਐੱਲ.ਬੀ ਸਟੇਡੀਅਮ ਵਿੱਚ ਸਹੁੰ ਚੁੱਕ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਰੇਵੰਤ ਰੈੱਡੀ ਨੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ। ਉੱਥੇ ਹੀ ਭੱਟੀ ਵਿਕ੍ਰਮਾਰਕ ਨੇ ਡਿਪਟੀ ਸੀਐੱਮ ਵਜੋਂ ਅਹੁਦੇ ਦੀ ਸਹੁੰ ਚੁੱਕੀ। ਸਹੁੰ ਚੁੱਕ ਸਮਾਗਮ ਵਿੱਚ ਸਟੇਜ ‘ਤੇ ਸੋਨੀਆ ਗਾਂਧੀ, ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ, ਤਾਮਿਲਨਾਡੂ ਦੇ ਸੀਐੱਮ ਐੱਮ ਕੇ ਸਟਾਲਿਨ ਤੇ ਆਂਧਰਾ ਪ੍ਰਦੇਸ਼ ਦੇ ਸੀਐੱਮ ਜਗਨ ਮੋਹਨ ਰੈੱਡੀ ਮੌਜੂਦ ਰਹੇ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਵੀ ਪ੍ਰੋਗਰਾਮ ਵਿੱਚ ਮੌਜੂਦ ਰਹੇ।
ਰੇਵੰਤ ਰੈੱਡੀ ਤੇਲੰਗਾਨਾ ਦੇ ਦੂਜੇ ਮੁੱਖ ਮੰਤਰੀ ਬਣੇ। ਕਰੀਬ ਇੱਕ ਦਹਾਕੇ ਪਹਿਲਾਂ ਤੇਲੰਗਾਨਾ ਦੇ ਨਵੇਂ ਰਾਜ ਦੇ ਰੂਪ ਵਿੱਚ ਆਉਣ ਤੋਂ ਲੈ ਕੇ ਹੁਣ ਤੱਕ ਭਾਰਤ ਰਾਸ਼ਟਰ ਕਮੇਟੀ ਦੇ ਮੁਖੀ ਕੇ. ਚੰਦਰਸ਼ੇਖਰ ਰਾਏ ਮੁੱਖ ਮੰਤਰੀ ਸੀ। ਕਾਂਗਰਸ ਨੇ ਵਿਧਾਨ ਸਭਾ ਚੋਣਾਂ ਵਿੱਚ ਬੀਆਰਐੱਸ ਨੂੰ ਹਰਾਇਆ। ਜਿੱਥੇ ਪਾਰਟੀ ਨੂੰ 199 ਮੈਂਬਰੀ ਵਿਧਾਨ ਸਭਾ ਵਿੱਚ 64 ਸੀਟਾਂ ਮਿਲੀਆਂ ਤਾਂ ਬੀਆਰਐੱਸ ਨੂੰ 39 ਸੀਟਾਂ ਨਾਲ ਸੰਤੁਸ਼ਟ ਹੋਣਾ ਪਿਆ।
ਦੱਸ ਦੇਈਏ ਕਿ ਤੇਲੰਗਾਨਾ ਦੇ ਰਾਜਪਾਲ ਤਮਿਲੀਸਾਈ ਸੁੰਦਰਰਾਜਨ ਨੇ ਰੇਵੰਤ ਰੈੱਡੀ ਤੇ ਹੋਰ ਮੰਤਰੀਆਂ ਨੂੰ ਸਹੁੰ ਚੁਕਾਈ। ਸਹੁੰ ਚੁੱਕਣ ਤੋਂ ਪਹਿਲਾਂ ਲੋਕ ਕਲਾਕਾਰਾਂ ਨੇ ਐੱਲਬੀ ਸਟੇਡੀਅਮ ਦੇ ਬਾਹਰ ਪ੍ਰਫਾਰਮ ਵੀ ਕੀਤਾ। ਗੌਰਤਲਬ ਹੈ ਕਿ ਰੇਵੰਤ ਰੈੱਡੀ ਦਾ ਨਾਮ ਫਾਈਨਲ ਹੋਣ ਤੋਂ ਪਹਿਲਾਂ ਤੇਲੰਗਾਨਾ ਵਿੱਚ ਸੀਐੱਮ ਅਹੁਦੇ ਦੀ ਰੇਸ ਵਿੱਚ ਪੂਰਬੀ ਤੇਲੰਗਾਨਾ ਕਾਂਗਰਸ ਪ੍ਰਮੁੱਖ ਐੱਨ. ਉੱਤਮ ਕੁਮਾਰ ਰੈੱਡੀ, ਸਾਬਕਾ ਸੀਐੱਲਪੀ ਨੇਤਾ ਭੱਟੀ ਵਿਕ੍ਰਮਾਰਕ, ਸਾਬਕਾ ਮੰਤਰੀ ਕੋਮਾਟਿਰੈੱਡੀ, ਸਾਬਕਾ ਡਿਪਟੀ ਸੀਐੱਮ ਦਾਮੋਦਰ ਰਾਜਨਰਸਿੰਘ ਵਰਗੇ ਨਾਮ ਸ਼ਾਮਿਲ ਸਨ।
ਵੀਡੀਓ ਲਈ ਕਲਿੱਕ ਕਰੋ : –