ਦੇਸ਼ ਦੇ ਦੱਖਣੀ ਹਿੱਸਿਆਂ ਵਿੱਚ ਚੱਕਰਵਾਤ ‘ਮੈਡੂਸ’ ਦਾ ਖਤਰਾ ਮੰਡਰਾ ਰਿਹਾ ਹੈ। ਚੱਕਰਵਾਤ ਦੇ ਸ਼ੁੱਕਰਵਾਰ ਨੂੰ ਚੇੱਨਈ ਤੱਟ ਨਾਲ ਟਕਰਾਉਣ ਦੀ ਸੰਭਾਵਨਾ ਹੈ। ਇਸ ਨੂੰ ਲੈ ਕੇ ਤਾਮਿਲਨਾਡੂ, ਪੁਡੁਚੇਰੀ ਤੇ ਆਂਧਰਾ ਪ੍ਰਦੇਸ਼ ਵਿੱਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਇਨ੍ਹਾਂ ਰਾਜਾਂ ਦੇ ਕਈ ਜ਼ਿਲ੍ਹਿਆਂ ਵਿੱਚ ਸਕੂਲ-ਕਾਲਜਾਂ ਵਿੱਚ ਅੱਜ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਚੇੱਨਈ ਸਥਿਤ ਖੇਤਰੀ ਮੌਸਮ ਵਿਗਿਆਨ ਕੇਂਦਰ ਨੇ ਅਗਲੇ ਤਿੰਨ ਘੰਟਿਆਂ ਵਿੱਚ ਤ੍ਰਿਵੱਲੂਰ, ਚੇੱਨਈ, ਚੇਂਗਲਪੱਟੂ ਤੇ ਕਾਂਚੀਪੁਰਮ ਜ਼ਿਲ੍ਹਿਆਂ ਵਿੱਚ ਕੁਝ ਸਥਾਨਾਂ ‘ਤੇ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਹੈ।
ਚੱਕਰਵਾਤੀ ਤੂਫ਼ਾਨ ਸ਼ੁੱਕਰਵਾਰ ਅੱਧੀ ਰਾਤ ਚੇੱਨਈ ਦੇ ਨੇੜਿਓਂ ਤੱਟ ਤੋਂ ਗੁਜ਼ਰ ਸਕਦਾ ਹੈ। ਇਹ ਚੱਕਰਵਾਤ ਤਾਮਿਲਨਾਡੂ, ਆਂਧਰਾ ਪ੍ਰਦੇਸ਼ ਅਤੇ ਪੁਡੁਚੇਰੀ ਵੱਲ ਵੱਧ ਰਿਹਾ ਹੈ। ਚੱਕਰਵਾਤ ਦੇ ਖਤਰੇ ਦੇ ਮੱਦੇਨਜ਼ਰ IMD ਨੇ ਤਾਮਿਲਨਾਡੂ ਵਿੱਚ ਚੇਗਲਪੱਟੂ, ਵਿੱਲਪੁਰਮ ਅਤੇ ਕਾਂਚੀਪੁਰਮ ਵਿੱਚ ਰੈੱਡ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਦੇ ਅਲਰਟ ਮਗਰੋਂ ਤਾਮਿਲਨਾਡੂ ਸਰਕਾਰ ਨੇ 10 ਜ਼ਿਲ੍ਹਿਆਂ ਵਿੱਚ NDRF ਤੇ ਰਾਜ ਸੁਰੱਖਿਆ ਬਲ ਦੀਆਂ 12 ਟੀਮਾਂ ਨੂੰ ਤੈਨਾਤ ਕਰ ਦਿੱਤਾ ਗਿਆ ਹੈ। ਚੇੱਨਈ, ਵਿੱਲਪੁਰਮ ਅਤੇ ਕਾਂਚੀਪੁਰਮ ਜ਼ਿਲ੍ਹਿਆਂ ਵਿੱਚ ਸਾਰੇ ਸਕੂਲਾਂ-ਕਾਲਜਾਂ ਨੂੰ ਅੱਜ ਬੰਦ ਰੱਖਣ ਦਾ ਫੈਸਲਾ ਕੀਤਾ ਹੈ।
ਇਹ ਵੀ ਪੜ੍ਹੋ: ਪਿਓ ਨੇ ਧੀ ਨੂੰ ਲਾੜਾ ਬਣਾ ਕੱਢੀ ਬਾਰਾਤ, 27 ਸਾਲ ਪਹਿਲਾਂ ਹੋਈ ਗਲਤੀ ਦਾ ਕੀਤਾ ਪਸ਼ਚਾਤਾਪ
ਭਾਰਤੀ ਮੌਸਮ ਵਿਭਾਗ ਨੇ ਪਹਿਲਾਂ ਹੀ ਅਲਰਟ ਜਾਰੀ ਕਰਦਿਆਂ ਕਿਹਾ ਸੀ ਕਿ ਤਾਮਿਲਨਾਡੂ ਵਿੱਚ ਆਗਾਮੀ 8 ਦਸੰਬਰ ਨੂੰ ਭਾਰੀ ਬਾਰਿਸ਼ ਹੋ ਸਕਦੀ ਹੈ, ਜਿਨ੍ਹਾਂ ਖੇਤਰਾਂ ਵਿੱਚ 9 ਦਸੰਬਰ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ ਉਨ੍ਹਾਂ ਵਿੱਚ ਅਵਿਲੁਪੁਰਮ, ਕੁਡਾਲੋਰ, ਤੰਜਾਵੁਰ, ਤਿਰੁਵਰੂਰ, ਨਾਗਪਟਿਨਮ ਦੇ ਨਾਲ ਪੁਡੁਚੇਰੀ ਅਤੇ ਕਰਾਇਕਲ ਸ਼ਾਮਿਲ ਹਨ। ਉੱਥੇ ਹੀ ਤਾਮਿਲਨਾਡੂ ਦੇ ਨਮਕਕਲ, ਥਿਰੁਪੁਰ, ਕੋਇੰਬਟੂਰ, ਨੀਲਗਿਰੀ, ਥੇਨੀ, ਮਦੁਰੇ, ਵਿਰੁਧੁਨਗਰ ਜ਼ਿਲ੍ਹਿਆਂ ਵਿੱਚ ਹਲਕੀ ਤੋਂ ਦਮਿਆਨੀ ਬਾਰਿਸ਼ ਹੋ ਸਕਦੀ ਹੈ।
ਦੱਸ ਦੇਈਏ ਕਿ ਮੌਸਮ ਵਿਭਾਗ ਅਨੁਸਾਰ ਬੰਗਾਲ ਦੀ ਖਾੜੀ ਦੇ ਦੱਖਣ-ਪੱਛਮ ਵਿੱਚ ਬਣੇ ਚੱਕਰਵਾਤ ਮੈਂਡੂਸ ਦੇ ਗੰਭੀਰ ਚੱਕਰਵਾਤੀ ਤੂਫ਼ਾਨ ਵਿੱਚ ਬਦਲਣ ਦੀ ਸੰਭਾਵਨਾ ਹੈ। ਇਸਦੇ ਪ੍ਰਭਾਵ ਕਾਰਨ 105 ਕਿਮੀ-ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ।
ਵੀਡੀਓ ਲਈ ਕਲਿੱਕ ਕਰੋ -: