ਦਿੱਲੀ ਦੇ ਸਰ ਗੰਗਾਰਾਮ ਹਸਪਤਾਲ ਵਿੱਚ ਮੈਡੀਕਲ ਦੀ ਦੁਨੀਆ ਵਿੱਚ ਬਹੁਤ ਵੱਡਾ ਚਮਤਕਾਰ ਹੋਇਆ ਹੈ। ਇਸ ਹਸਪਤਾਲ ਵਿੱਚ ਦਿੱਲੀ ਦਾ ਪਹਿਲਾ ਸਫਲ ਹੈਂਡ ਟ੍ਰਾਂਸਪਲਾਂਟ ਕੀਤਾ ਗਿਆ ਹੈ। 45 ਸਾਲ ਵਿਅਕਤੀ ਦੇ ਦੋਵੇਂ ਹੱਥਾਂ ਦਾ ਟ੍ਰਾਂਸਪਲਾਂਟ ਕੀਤਾ ਗਿਆ ਹੈ। ਸ੍ਰ ਗੰਗਾ ਰਾਮ ਹਸਪਤਾਲ ਵਿੱਚ ਡਾਕਟਰਾਂ ਦੀ ਇੱਕ ਟੀਮ ਨੈੱਸ ਆਪ੍ਰੇਸ਼ਨ ਨੂੰ ਸਫਲਤਾਪੂਰਵਕ ਅੰਜ਼ਾਮ ਦਿੱਤਾ। ਪੇਸ਼ੇ ਤੋਂ ਪੇਂਟਰ ਇਸ ਵਿਅਕਤੀ ਨੇ ਇੱਕ ਰੇਲ ਹਾ.ਦਸੇ ਵਿੱਚ ਆਪਣੇ ਦੋਵੇਂ ਹੱਥ ਗੁਆ ਦਿੱਤੇ ਸਨ। ਸਫਲਤਾਪੂਰਵਕ ਹੈਂਡ ਟ੍ਰਾਂਸਪਲਾਂਟ ਦੇ ਬਾਅਦ ਹੁਣ ਉਹ ਫਿਰ ਤੋਂ ਬੁਰਸ਼ ਫੜ੍ਹ ਕੇ ਪੇਂਟਿੰਗ ਦੇ ਸੁਪਨਿਆਂ ਨੂੰ ਸਾਕਾਰ ਕਰ ਸਕੇਗਾ।
ਦਿੱਲੀ ਦੇ ਹਸਪਤਾਲ ਵਿੱਚ ਡਾਕਟਰਾਂ ਦੀ ਟੀਮ ਨੂੰ ਤਾਂ ਇਸ ਬਾਇਲੇਟਰਲ ਹੈਂਡ ਟ੍ਰਾਂਸਪਲਾਂਟ ਦੇ ਲਈ ਕ੍ਰੈਡਿਟ ਜਾਂਦਾ ਹੀ ਹੈ ਪਰ ਇਸਦਾ ਸਭ ਤੋਂ ਵੱਡਾ ਕ੍ਰੈਡਿਟ ਉਸ ਮਹਿਲਾ ਨੂੰ ਜਾਂਦਾ ਹੈ, ਜਿਸਦੇ ਅੰਗ ਦਾਨ ਕਾਰਨ ਇਹ ਸਭ ਸੰਭਵ ਹੋ ਸਕਿਆ ਹੈ। ਬ੍ਰੇਨ ਡੈੱਡ ਐਲਾਨੀ ਜਾ ਚੁੱਕੀ ਮਹਿਲਾ ਦੀ ਵਜ੍ਹਾ ਨਾਲ ਨਾ ਸਿਰਫ਼ ਇਸ ਪੇਂਟਰ ਬਲਕਿ ਕਈ ਹੋਰ ਲੋਕਾਂ ਨੂੰ ਵੀ ਨਵੀਂ ਜ਼ਿੰਦਗੀ ਮਿਲੀ ਹੈ। ਇਸ ਸਫਲਤਾਪੂਰਵਕ ਹੈਂਡ ਟ੍ਰਾਂਸਪਲਾਂਟ ਦੇ ਬਾਅਦ ਹੁਣ ਪੇਂਟਰ ਫਿਰ ਤੋਂ ਆਪਣੀ ਕਲਾਕਾਰੀ ਦਿਖਾ ਸਕੇਗਾ। ਜਲਦ ਹੀ ਉਸਨੂੰ ਹਸਪਤਾਲ ਤੋਂ ਛੁੱਟੀ ਮਿਲ ਜਾਵੇਗੀ। ਇਸ ਪੇਂਟਰ ਨੇ ਸਾਲ 2020 ਵਿੱਚ ਇੱਕ ਟ੍ਰੇਨ ਹਾ.ਦਸੇ ਵਿੱਚ ਆਪਣੇ ਦੋਵੇਂ ਹੱਥ ਗੁਆ ਦਿੱਤੇ ਸਨ। ਪੇਂਟਰ ਆਰਥਿਕ ਪੱਖੋਂ ਬਹੁਤ ਕਮਜ਼ੋਰ ਸੀ ਤੇ ਉਸਨੇ ਵਧੀਆ ਜ਼ਿੰਦਗੀ ਜਿਉਣ ਲਈ ਸਾਰਿਆਂ ਉਮੀਦਾਂ ਖੋ ਦਿੱਤੀਆਂ ਸਨ। ਪਰ ਡਾਕਟਰਾਂ ਦੀ ਕਈ ਘੰਟਿਆਂ ਦੀ ਮਿਹਨਤ ਤੇ ਇੱਕ ਮਹਿਲਾ ਦੇ ਅੰਗਦਾਨ ਕਾਰਨ ਪੇਂਟਰ ਨੂੰ ਨਵੀਂ ਜ਼ਿੰਦਗੀ ਦਾ ਰਸਤਾ ਨਿਕਲਿਆ।
ਇਹ ਵੀ ਪੜ੍ਹੋ: ਛੋਟਾ ਕੱਦ ਤੇ ਉੱਚੀ ਉਡਾਣ! 3 ਫੁੱਟ ਦਾ ਗਣੇਸ਼ ਬਣਿਆ ਗੁਜਰਾਤ ਦੇ ਸਰਕਾਰੀ ਹਸਪਤਾਲ ‘ਚ ਡਾਕਟਰ
ਦੱਸ ਦੇਈਏ ਕਿ ਦਿੱਲੀ ਦੀ ਰਹਿਣ ਵਾਲੀ ਇੱਕ ਮਹਿਲਾ ਨੂੰ ਬ੍ਰੇਨ ਡੈੱਡ ਐਲਾਨ ਦਿੱਤਾ ਗਿਆ ਸੀ। ਮਹਿਲਾ ਨੇ ਜਿਊਂਦੇ ਹੀ ਆਪਣੇ ਅੰਗ ਦਾਨ ਕਰਨ ਦਾ ਐਲਾਨ ਕੀਤਾ ਸੀ ਤੇ ਆਪਣੇ ਆਪਣੇ ਅੰਗਾਂ ਨੂੰ ਕਿਸੇ ਦੂਜੇ ਦੇ ਲਈ ਵਰਤੇ ਜਾਣ ਦੀ ਇਜਾਜ਼ਤ ਦਿੱਤੀ ਸੀ। ਜਿਸਦੇ ਬਾਅਦ ਪੇਂਟਰ ਦੀ ਨਵੀਂ ਜ਼ਿੰਦਗੀ ਦਾ ਰਸਤਾ ਕੱਢ ਲਿਆ ਗਿਆ। ਜਿਸ ਤੋਂ ਬਾਅਦ ਡਾਕਟਰਾਂ ਨੇ ਬ੍ਰੇਨ ਡੈੱਡ ਐਲਾਨੀ ਗਈ ਮਹਿਲਾ ਦੇ ਅੰਗਾਂ ਦੀ ਵਰਤੋਂ ਕਰਦੇ ਹੋਏ ਬਾਈਲੇਟਰਲ ਹੈਂਡ ਟ੍ਰਾਂਸਪਲਾਂਟ ਨੂੰ ਸਫਲਤਾਪੂਰਵਕ ਅੰਜ਼ਾਮ ਦਿੱਤਾ।
ਵੀਡੀਓ ਲਈ ਕਲਿੱਕ ਕਰੋ -: