ਦਿੱਲੀ ਦੀ ਸਾਕੇਤ ਕੋਰਟ ਵਿੱਚ ਸ਼ੁੱਕਰਵਾਰ ਸਵੇਰੇ ਵਕੀਲ ਦੀ ਡਰੈੱਸ ਵਿੱਚ ਆਏ ਵਿਅਕਤੀ ਨੇ ਇੱਕ ਮਹਿਲਾ ‘ਤੇ ਫਾਇ.ਰਿੰਗ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਨੇ ਮਹਿਲਾ ‘ਤੇ 4 ਗੋ.ਲੀਆਂ ਚਲਾਈਆਂ ਹਨ। ਮੁਲਜ਼ਮ ਵੱਲੋਂ ਕੁੱਲ 5 ਰਾਊਂਡ ਫਾਇਰਿੰਗ ਕੀਤੀ ਗਈ ਸੀ , ਜਿਸ ਵਿੱਚੋਂ 4 ਰਾਊਂਡ ਫਾਇ.ਰਿੰਗ ਮਹਿਲਾ ‘ਤੇ ਕੀਤੀ ਗਈ। ਉੱਥੇ ਹੀ ਇੱਕ ਗੋਲੀ ਵਕੀਲ ਅਜੇ ਸਿੰਘ ਚੌਹਾਨ ਨੂੰ ਲੱਗੀ ਹੈ। ਫਿਲਹਾਲ ਮਹਿਲਾ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਮਿਲੀ ਜਾਣਕਾਰੀ ਅਨੁਸਾਰ ਮਹਿਲਾ ਨੂੰ ਕੋਰਟ ਵਿੱਚ ਗਵਾਹੀ ਲਈ ਲਿਆਂਦਾ ਗਿਆ ਸੀ। ਇਸੇ ਦੌਰਾਨ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ। ਇਸ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਸਾਰੇ ਸੀਨੀਅਰ ਅਧਿਕਾਰੀ ਮੌਕੇ ’ਤੇ ਪਹੁੰਚ ਗਏ।
ਇਹ ਵੀ ਪੜ੍ਹੋ: ਜੰਮੂ-ਕਸ਼ਮੀਰ : ਅੱਤਵਾਦੀ ਹਮਲੇ ‘ਚ ਪੰਜਾਬ ਦੇ 4 ਜਵਾਨਾਂ ਸਣੇ 5 ਸ਼ਹੀਦ, CM ਮਾਨ ਨੇ ਦਿੱਤੀ ਸ਼ਰਧਾਂਜਲੀ
ਉੱਥੇ ਹੀ ਦੂਜੇ ਪਾਸੇ ਦਿੱਲੀ ਦੇ CM ਅਰਵਿੰਦ ਕੇਜਰੀਵਾਲ ਨੇ ਸਾਕੇਤ ਕੋਰਟ ਵਿੱਚ ਵਾਪਰੀ ਇਸ ਘਟਨਾ ਮਗਰੋਂ ਟਵੀਟ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -: