ਯੌਨ ਸ਼ੋਸ਼ਣ ਮਾਮਲੇ ਵਿੱਚ ਸਜ਼ਾ ਕੱਟ ਰਹੇ ਡੇਰਾ ਮੁਖੀ ਰਾਮ ਰਹੀਮ ਦੀ ਪੈਰੋਲ ਖਤਮ ਹੋ ਗਈ ਹੈ। ਪੈਰੋਲ ਖਤਮ ਹੋਣ ਕਾਰਨ ਡੇਰਾ ਮੁਖੀ ਅੱਜ ਮੁੜ ਸੁਨਾਰੀਆ ਜੇਲ੍ਹ ਦੀਆਂ ਸਲਾਖਾਂ ਪਿੱਛੇ ਹੋਵੇਗਾ । ਅਜਿਹੇ ਵਿੱਚ ਜੇਲ੍ਹ ਪ੍ਰਸ਼ਾਸਨ ਵੱਲੋਂ ਜੇਲ੍ਹ ਦੀ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ। ਦੱਸ ਦੇਈਏ ਕਿ ਰਾਮ ਰਹੀਮ ਯੂਪੀ ਦੇ ਬਾਗਪਤ ਸਥਿਤ ਇੱਕ ਆਸ਼ਰਮ ਵਿੱਚ 40 ਦਿਨਾਂ ਦੀ ਪੈਰੋਲ ਕੱਟ ਰਿਹਾ ਹੈ। ਇਸ ਪੈਰੋਲ ਦੌਰਾਨ ਰਾਮ ਰਹੀਮ ਨੇ 30 ਦਿਨਾਂ ਵਿੱਚ 300 ਤੋਂ ਵੱਧ ਸਤਿਸੰਗ ਕੀਤੇ। 20 ਨਵੰਬਰ ਨੂੰ ਰਾਮ ਰਹੀਮ ਵੱਲੋਂ ਆਖਰੀ ਵਾਰ ਸਤਿਸੰਗ ਕੀਤਾ ਗਿਆ ।
ਦੱਸ ਦੇਈਏ ਕਿ ਰਾਮ ਰਹੀਮ ਨੂੰ ਅਗਸਤ 2017 ਵਿੱਚ ਪੰਚਕੂਲਾ ਵਿੱਚ CBI ਦੀ ਇੱਕ ਵਿਸ਼ੇਸ਼ ਅਦਾਲਤ ਨੇ 20 ਸਾਲ ਦੀ ਸਜ਼ਾ ਸੁਣਾਈ ਸੀ। ਉਦੋਂ ਤੋਂ ਉਹ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਹੈ । ਜਿਸ ਤੋਂ ਬਾਅਦ ਡੇਰਾ ਮੁਖੀ ਨੂੰ 15 ਅਕਤੂਬਰ ਨੂੰ ਸੂਬਾ ਸਰਕਾਰ ਨੇ 40 ਦਿਨਾਂ ਲਈ ਪੈਰੋਲ ਦਿੱਤੀ ਸੀ । ਰੋਹਤਕ ਪੁਲਿਸ ਦੀ ਇੱਕ ਟੀਮ ਨੇ ਉਸਨੂੰ ਪੈਰੋਲ ਦੀ ਮਿਆਦ ਕੱਟਣ ਲਈ ਯੂਪੀ ਦੇ ਬਾਗਪਤ ਵਿੱਚ ਛੱਡ ਦਿੱਤਾ ਸੀ । ਪੈਰੋਲ ਖਤਮ ਹੋਣ ਤੋਂ ਬਾਅਦ ਹੁਣ ਪੁਲਿਸ ਟੀਮ ਉਸ ਨੂੰ ਬਾਗਪਤ ਤੋਂ ਦੁਬਾਰਾ ਸੁਨਾਰੀਆ ਜੇਲ੍ਹ ਲਿਆਏਗੀ।
ਇਹ ਵੀ ਪੜ੍ਹੋ: ED ਦੇ ਨਾਂ ‘ਤੇ ਹੁਣ ਨਹੀਂ ਹੋ ਸਕੇਗੀ ਠੱਗੀ, ਸੰਮਨਾਂ ‘ਤੇ ਚਿਪਕਾਇਆ ਜਾਵੇਗਾ QR ਕੋਡ
ਜ਼ਿਕਰਯੋਗ ਹੈ ਕਿ ਕਿ ਇਸ ਤੋਂ ਪਹਿਲਾਂ ਡੇਰਾ ਮੁਖੀ ਰਾਮ ਰਹੀਮ ਨੂੰ 2 ਵਾਰ ਪੈਰੋਲ ਮਿਲ ਚੁੱਕੀ ਹੈ। ਪਹਿਲੀ ਵਾਰ ਹਰਿਆਣਾ ਸਰਕਾਰ ਨੇ ਫਰਵਰੀ ਵਿੱਚ ਰਾਮ ਰਹੀਮ ਨੂੰ ਮਹੀਨੇ ਦੀ ਪੈਰੋਲ ਦਿੱਤੀ ਸੀ ।
ਵੀਡੀਓ ਲਈ ਕਲਿੱਕ ਕਰੋ -: