ਕਹਿੰਦੇ ਹਨ ਕਿ ਹੁਨਰ ਕਿਸੇ ਵੀ ਉਮਰ ਦਾ ਮੋਹਤਾਜ਼ ਨਹੀਂ ਹੁੰਦਾ । ਇਸ ਨੂੰ ਹਰਿਆਣਾ ਦੇ ਦਾਦਰੀ ਦੀ ਰਹਿਣ ਵਾਲੀ 9 ਸਾਲ ਦੀ ਦ੍ਰਿਸ਼ਟੀ ਫੋਗਾਟ ਨੇ ਸੱਚ ਕਰ ਦਿਖਾਇਆ ਹੈ। ਦਰਅਸਲ, ਦ੍ਰਿਸ਼ਟੀ ਨੇ ਹਾਲ ਹੀ ਵਿੱਚ ਇੱਕ ਮਿੰਟ ਵਿੱਚ 54 ਖੂਬਸੂਰਤ ਅਤੇ ਆਕਰਸ਼ਕ ਸ਼ਬਦ ਲਿਖ ਕੇ ਵਿਸ਼ਵ ਰਿਕਾਰਡ ਬਣਾਇਆ ਹੈ । ਲੰਡਨ ਦੀ ਸੰਸਥਾ ਨੇ ਇੰਦੌਰ ਵਿੱਚ ਦ੍ਰਿਸ਼ਟੀ ਨੂੰ ਸਨਮਾਨਿਤ ਕੀਤਾ ਹੈ। ਪੰਜਵੀਂ ਜਮਾਤ ਦੀ ਵਿਦਿਆਰਥਣ ਦ੍ਰਿਸ਼ਟੀ ਨੇ ਪਿਛਲੇ ਸਾਲ ਵੀ ਇੱਕ ਮਿੰਟ ਵਿੱਚ ਵੱਧ ਤੋਂ ਵੱਧ ਸ਼ਬਦ ਲਿਖ ਕੇ ਕੌਮੀ ਪੱਧਰ ’ਤੇ ਰਿਕਾਰਡ ਬਣਾਇਆ ਸੀ। ਪਰਿਵਾਰ ਨੂੰ ਆਪਣੀ ਧੀ ਦੀ ਪ੍ਰਾਪਤੀ ‘ਤੇ ਮਾਣ ਹੈ।
ਪਿੰਡ ਖਾਟੀਵਾਸ ਦੇ ਰਹਿਣ ਵਾਲੇ ਕਿਸਾਨ ਧੀਰਪਾਲ ਦੀ 6 ਸਾਲਾ ਧੀ ਦ੍ਰਿਸ਼ਟੀ ਫੋਗਾਟ ਅਤੇ ਘਰੇਲੂ ਮਹਿਲਾ ਨਿਰਮਲਾ ਨੂੰ ਕੁਝ ਨਵਾਂ ਕਰਨ ਦਾ ਜਨੂੰਨ ਸੀ। ਮਾਪੇ ਧੀ ਦੀ ਕਾਬਲੀਅਤ ਨੂੰ ਸਮਝ ਗਏ ਤੇ ਉਨ੍ਹਾਂ ਨੇ ਆਪਣੀ ਧੀ ਦੀ ਲਿਖਾਈ ਵੱਲ ਧਿਆਨ ਦਿੱਤਾ । ਜਿਸ ਤੋਂ ਬਾਅਦ ਧੀ ਨੂੰ ਵਿਸ਼ਵ ਪੱਧਰ ‘ਤੇ ਪਛਾਣ ਬਣਾ ਲਈ । ਦ੍ਰਿਸ਼ਟੀ ਦੀ ਮਾਂ ਨਿਰਮਲਾ ਨੇ ਦੱਸਿਆ ਕਿ 2022 ਵਿੱਚ ਹੀ ਦ੍ਰਿਸ਼ਟੀ ਨੇ ਇੱਕ ਮਿੰਟ ਵਿੱਚ ਵੱਧ ਤੋਂ ਵੱਧ ਸ਼ਬਦ ਲਿਖ ਕੇ ਰਾਸ਼ਟਰੀ ਪੱਧਰ ‘ਤੇ ਰਿਕਾਰਡ ਬਣਾਇਆ ਸੀ।
ਦੱਸ ਦੇਈਏ ਕਿ ਪਿਛਲੇ ਸਾਲ ਦਸੰਬਰ ਵਿੱਚ ਦ੍ਰਿਸ਼ਟੀ ਨੇ ਲੰਡਨ ਸਥਿਤ ਸੰਸਥਾ ਵਰਲਡ ਬੁੱਕ ਆਫ਼ ਰਿਕਾਰਡਜ਼ ਲਈ ਅਰਜ਼ੀ ਦਿੱਤੀ ਸੀ। ਇਸ ਤੋਂ ਬਾਅਦ ਸੰਸਥਾ ਨੇ ਟੀਮ ਨੂੰ ਦ੍ਰਿਸ਼ਟੀ ਦੇ ਘਰ ਭੇਜਿਆ ਅਤੇ ਟੀਮ ਨੇ ਉੱਥੋਂ ਉਸ ਦੇ ਹੁਨਰ ਦੀ ਵੀਡੀਓ ਬਣਾਈ। ਨਿਰਮਲਾ ਅਨੁਸਾਰ ਇਸ ਮੁਕਾਬਲੇ ਵਿੱਚ 67 ਪ੍ਰਤੀਯੋਗੀਆਂ ਨੇ ਹਿੱਸਾ ਲਿਆ ਸੀ। ਜਿਸ ਵਿੱਚ ਦ੍ਰਿਸ਼ਟੀ ਨੇ ਆਪਣਾ ਹੁਨਰ ਦਿਖਾਉਂਦੇ ਹੋਏ ਵਿਸ਼ਵ ਰਿਕਾਰਡ ਬਣਾਇਆ । ਦ੍ਰਿਸ਼ਟੀ ਦੀ ਮਾਂ ਨਿਰਮਲਾ ਨੇ ਦੱਸਿਆ ਕਿ ਧੀ ਦੀ ਉਪਲਬਧੀ ਦੇ ਲਈ ਮਈ ਮਹੀਨੇ ਵਿੱਚ ਨੇਪਾਲ ਦੇ ਬਿਜ਼ਨਸ ਆਈਕਨ ਡਾ: ਭਵਾਨੀ ਰਾਣਾ, ਆਈਏਐਸ ਦਿਨੇਸ਼ ਜੈਨ ਅਤੇ ਮੱਧ ਪ੍ਰਦੇਸ਼ ਦੇ ਏਡੀਜੀਪੀ ਕ੍ਰਿਸ਼ਨਾ ਪ੍ਰਕਾਸ਼ ਨੇ ਇੰਦੌਰ ਵਿੱਚ ਦ੍ਰਿਸ਼ਟੀ ਨੂੰ ਸਨਮਾਨਿਤ ਕੀਤਾ ਸੀ।
ਇਸ ਸਬੰਧੀ ਦ੍ਰਿਸ਼ਟੀ ਫੋਗਾਟ ਨੇ ਦੱਸਿਆ ਕਿ ਉਸ ਨੇ ਆਪਣੀ ਮਾਂ ਤੋਂ ਇੰਟਰਨੈੱਟ ਰਾਹੀਂ ਨਵੇਂ ਅੱਖਰ ਬਣਾਉਣੇ ਸਿੱਖੇ ਸਨ। ਜਦੋਂ ਉਸ ਦੀ ਮਾਂ ਨੇ ਉਸ ਨੂੰ ਪੜ੍ਹਾਇਆ, ਤਾਂ ਉਹ ਰਿਕਾਰਡ ਬਣਾਉਣ ਵਿਚ ਸਫਲ ਰਹੀ। ਦ੍ਰਿਸ਼ਟੀ ਨੇ ਦੱਸਿਆ ਕਿ ਉਹ ਕੁਝ ਨਵਾਂ ਕਰਨਾ ਚਾਹੁੰਦੀ ਹੈ ਤੇ ਵੱਡੇ ਹੋ ਕੇ ਉਸਦਾ ਸੁਪਨਾ IAS ਅਧਿਕਾਰੀ ਬਣਨ ਦਾ ਹੈ।
ਵੀਡੀਓ ਲਈ ਕਲਿੱਕ ਕਰੋ : –