ਬੰਗਾਲ ਦੀ ਖਾੜੀ ਵਿੱਚ ਐਤਵਾਰ ਨੂੰ ਭੂਚਾਲ ਦੇ ਜ਼ੋਰਦਾਰ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 5.1 ਮਾਪੀ ਗਈ ਹੈ। ਭੂਚਾਲ ਦੇ ਝਟਕਿਆਂ ਨੂੰ ਐਤਵਾਰ ਸਵੇਰੇ 9.12 ਵਜੇ ਮਹਿਸੂਸ ਕੀਤਾ ਗਿਆ। ਹੁਣ ਤੱਕ ਕਿਸੇ ਵੀ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਦੀ ਖਬਰ ਨਹੀਂ ਹੈ। ਭੂਚਾਲ ਕਾਰਨ ਸਮੁੰਦਰ ਵਿੱਚ ਉੱਚੀਆਂ-ਉੱਚੀਆਂ ਲਹਿਰਾਂ ਉੱਠਣ ਲੱਗਦੀਆਂ ਹਨ। ਕਈ ਮੌਕਿਆਂ ‘ਤੇ ਸੁਨਾਮੀ ਦਾ ਵੀ ਖਤਰਾ ਮੰਡਰਾਉਣ ਲੱਗਦਾ ਹੈ। ਹਾਲਾਂਕਿ ਹੁਣ ਤੱਕ ਇਸ ਤਰ੍ਹਾਂ ਦਾ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ।

Earthquake of magnitude 5.1 hits
ਅਮਰੀਕਾ ਦੇ ਜਿਯੋਲਾਜਿਕਲ ਸਰਵੇ ਅਨੁਸਾਰ ਭੂਚਾਲ ਦਾ ਕੇਂਦਰ ਕੇਂਦਰ ਸ਼ਾਸ਼ਿਤ ਪ੍ਰਦੇਸ਼ ਅੰਡੇਮਾਨ ਨਿਕੋਬਾਰ ਦੀਪ ਦੇ ਪਰਕਾ ਪਿੰਡ ਤੋਂ 135 ਕਿਮੀ. ਸਮੁੰਦਰ ਤੱਟ ਦੀ ਗਹਿਰਾਈ ਵਿੱਚ ਸੀ। ਸਮੁੰਦਰ ਤੱਟ ਤੋਂ 10 ਕਿਲੋਮੀਟਰ ਦੀ ਡੂੰਘਾਈ ਵਿੱਚ ਭੂਚਾਲ ਦਾ ਕੇਂਦਰ ਸਥਿਤ ਸੀ। ਅੰਡੇਮਾਨ ਦੇ ਕਰੀਬ ਕੇਂਦਰ ਹੋਣ ਕਾਰਨ ਉੱਥੇ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾਣ ਦੀ ਉਮੀਦ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਹਰਿਆਣਾ ‘ਚ ਵੋਟਿੰਗ ਦੀ ਤਰੀਕ ਬਦਲੀ, ਹੁਣ 5 ਅਕਤੂਬਰ ਨੂੰ ਹੋਵੇਗੀ ਵੋਟਿੰਗ, 8 ਨੂੰ ਆਉਣਗੇ ਨਤੀਜੇ
ਦੱਸ ਦੇਈਏ ਕਿ ਇਹ ਪਹਿਲਾ ਮੌਕਾ ਨਹੀਂ ਹੈ, ਜਦੋਂ ਬੰਗਾਲ ਦੀ ਖਾੜੀ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਹੋਏ ਹਨ। ਇਸ ਸਾਲ ਅਪ੍ਰੈਲ ਮਹੀਨੇ ਵਿੱਚ ਵੀ ਇੱਥੇ ਝਟਕੇ ਰਿਕਾਰਡ ਕੀਤੇ ਗਏ ਸਨ। 11 ਅਪ੍ਰੈਲ ਨੂੰ ਬੰਗਾਲ ਦੀ ਖਾੜੀ ਵਿੱਚ 4.2 ਤੀਬਰਤਾ ਵਾਲਾ ਭੂਚਾਲ ਆਇਆ ਸੀ। ਇਸਦੀ ਡੂੰਘਾਈ ਵੀ 10 ਕਿਮੀ. ਦੀ ਸੀ। ਝਟਕਿਆਂ ਕਾਰਨ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਹੈ। ਇੱਥੇ ਆਮ ਤੌਰ ‘ਤੇ ਲਗਭਗ ਹਰ ਮਹੀਨੇ ਹੀ ਭੂਚਾਲ ਦੇ ਝਟਕੇ ਰਿਕਾਰਡ ਹੁੰਦੇ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -:
























