ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਵੀਰਵਾਰ ਨੂੰ ਭਾਰਤ ਦੇ 2 ਦਿਨਾਂ ਦੌਰੇ ’ਤੇ ਆ ਰਹੇ ਹਨ। ਉਹ ਇਸ ਦੌਰੇ ਦੀ ਸ਼ੁਰੂਆਤ ਰਾਜਸਥਾਨ ਦੀ ਰਾਜਧਾਨੀ ਜੈਪੁਰ ਤੋਂ ਕਰਨਗੇ। ਉਹ ਗੁਲਾਬੀ ਸ਼ਹਿਰ ਵਜੋਂ ਜਾਣੇ ਜਾਂਦੇ ਜੈਪੁਰ ਵਿੱਚ ਆਮੇਰ ਕਿਲ੍ਹਾ, ਹਵਾ ਮਹਿਲ ਅਤੇ ਖਗੋਲੀ ਨਿਰੀਖਣ ਸਾਈਟ ਜੰਤਰ ਮੰਤਰ ਦਾ ਦੌਰਾ ਕਰਨਗੇ । ਮੈਕਰੋਨ 26 ਜਨਵਰੀ ਨੂੰ ਦਿੱਲੀ ਵਿੱਚ 75ਵੇਂ ਗਣਤੰਤਰ ਦਿਵਸ ਪਰੇਡ ਦੇ ਮੁੱਖ ਮਹਿਮਾਨ ਹੋਣਗੇ । ਉਹ ਇਸ ਸ਼ਾਨਦਾਰ ਸਮਾਗਮ ਵਿੱਚ ਸ਼ਾਮਿਲ ਹੋਣ ਵਾਲੇ ਫਰਾਂਸ ਦੇ 6ਵੇਂ ਨੇਤਾ ਹੋਣਗੇ।
ਫਰਾਂਸ ਦੇ ਰਾਸ਼ਟਰਪਤੀ ਲਗਭਗ 6 ਘੰਟੇ ਜੈਪੁਰ ਵਿਚ ਰੁਕਣ ਵਾਲੇ ਹਨ। ਮੈਕਰੋਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਰੋਡ ਸ਼ੋਅ ਵਿੱਚ ਵੀ ਹਿੱਸਾ ਲੈਣਗੇ । ਦੋਵੇਂ ਨੇਤਾ ਹੋਟਲ ਤਾਜ ਰਾਮਬਾਗ ਪੈਲੇਸ ਵਿਖੇ ਭਾਰਤ-ਫਰਾਂਸ ਦੁਵੱਲੇ ਸਬੰਧਾਂ ਅਤੇ ਵੱਖ-ਵੱਖ ਭੂ-ਰਾਜਨੀਤਿਕ ਘਟਨਾਵਾਂ ਤੇ ਵਿਆਪਕ ਗੱਲਬਾਤ ਕਰਨਗੇ । ਉਸ ਸਬੰਧੀ PMO ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਸ਼ਾਮ ਕਰੀਬ ਸਾਢੇ ਪੰਜ ਵੰਜੇ ਮੈਕਰੋਨ ਦਾ ਸਵਾਗਤ ਕਰਨਗੇ ਤੇ ਦੋਵੇਂ ਨੇਤਾ ਜੰਤਰ-ਮੰਤਰ, ਹਵਾ ਮਹਿਲ ਤੇ ਅਲਬਰਟ ਹਾਲ ਮਿਊਜ਼ੀਅਮ ਸਣੇ ਨਗਰ ਦੇ ਸੰਸਕ੍ਰਿਤਿਕ ਤੇ ਇਤਿਹਾਸਿਕ ਮਹੱਤਵ ਦੇ ਵੱਖ-ਵੱਖ ਸਥਾਨਾਂ ‘ਤੇ ਜਾਣਗੇ।
ਇਹ ਵੀ ਪੜ੍ਹੋ: ਪੰਜਾਬੀ ਗਾਇਕ ਸਿੱਪੀ ਗਿੱਲ ਕੈਨੇਡਾ ‘ਚ ਹੋਏ ਹਾ.ਦਸੇ ਦਾ ਸ਼ਿਕਾਰ, ਸੜਕ ‘ਤੇ ਪ.ਲਟ ਗਈ ਕਾਰ
ਵਿਦੇਸ਼ ਮੰਤਰਾਲੇ ਅਨੁਸਾਰ ਫਰਾਂਸ ਦ ਰਾਸ਼ਟਰਪਤੀ ਦਾ ਜਹਾਜ਼ ਵੀਰਵਾਰ ਨੂੰ ਦੁਪਹਿਰ ਢਾਈ ਵਜੇ ਜੈਪੁਰ ਹਵਾਈ ਅੱਡੇ ‘ਤੇ ਉਤਰੇਗਾ ਤੇ ਉਸੇ ਦਿਨ 8.50 ‘ਤੇ ਦਿੱਲੀ ਦੇ ਲਈ ਰਵਾਨਾਂ ਹੋਵੇਗਾ। ਰੋਡ ਸ਼ੋਅ ਜੰਤਰ-ਮੰਤਰ ਇਲਾਕੇ ਤੋਂ ਸ਼ਾਮ 6 ਵਜੇ ਸ਼ੁਰੂ ਹੋਵੇਗਾ, ਜਦਕਿ ਪ੍ਰਧਾਨ ਮੰਤਰੀ ਮੋਦੀ ਅਤੇ ਮੈਕਰੋਨ ਵਿਚਾਲੇ ਗੱਲਬਾਤ ਸ਼ਾਮ 7.15 ਵਜੇ ਸ਼ੁਰੂ ਹੋਵੇਗੀ । ਸੂਤਰਾਂ ਨੇ ਦੱਸਿਆ ਕਿ ਇਸ ਦੌਰਾਨ ਗੱਲਬਾਤ ਡਿਜੀਟਲ ਖੇਤਰ, ਰੱਖਿਆ, ਵਪਾਰ, ਸਵੱਛ ਊਰਜਾ ਅਤੇ ਭਾਰਤੀ ਵਿਦਿਆਰਥੀਆਂ ਲਈ ਵੀਜ਼ਾ ਨਿਯਮਾਂ ਨੂੰ ਆਸਾਨ ਬਣਾਉਣ ਸਮੇਤ ਵੱਖ-ਵੱਖ ਖੇਤਰਾਂ ਚ ਦੁਵੱਲੇ ਸਹਿਯੋਗ ਨੂੰ ਵਧਾਉਣ ਦੇ ਤਰੀਕਿਆਂ ਤੇ ਕੇਂਦਰਿਤ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”