ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਸਵੇਰੇ ਦੁਨੀਆ ਦੇ ਸਭ ਤੋਂ ਲੰਬੇ ਜਲ ਮਾਰਗ ‘ਤੇ ਚੱਲਣ ਵਾਲੀ ਐਮਵੀ ਗੰਗਾ ਵਿਲਾਸ ਕਰੂਜ਼ ਨੂੰ ਵਰਚੁਅਲੀ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ । ਕਾਸ਼ੀ ਤੋਂ ਬੋਗੀਬੀਲ ਤੱਕ 3200 ਕਿਲੋਮੀਟਰ ਦੀ ਰੋਮਾਂਚਕ ਯਾਤਰਾ ਵਿੱਚ ਸਵਿਟਜ਼ਰਲੈਂਡ ਦੇ 32 ਸੈਲਾਨੀ ਸ਼ਾਮਲ ਹੋਣਗੇ। ਇਸ ਮੌਕੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਵੀ ਰਵਿਦਾਸ ਘਾਟ ‘ਤੇ ਮੌਜੂਦ ਰਹਿਣਗੇ । ਪ੍ਰਧਾਨ ਮੰਤਰੀ ਗਾਜ਼ੀਪੁਰ ਅਤੇ ਬਲੀਆ ਦੀਆਂ ਚਾਰ ਕਮਿਊਨਿਟੀ ਜੈੱਟੀ ਦਾ ਵੀ ਉਦਘਾਟਨ ਕਰਨਗੇ।
ਕਾਸ਼ੀ ਤੋਂ ਬੋਗੀਬੀਲ ਸਭ ਤੋਂ ਲੰਬੇ ਰੋਮਾਂਚਕ ਸਫ਼ਰ ‘ਤੇ ਨਿਕਲਣ ਵਾਲਾ ਇਹ ਕਰੂਜ਼ 15 ਦਿਨਾਂ ਤੱਕ ਬੰਗਲਾਦੇਸ਼ ‘ਚੋਂ ਲੰਘੇਗਾ । ਇਸ ਤੋਂ ਬਾਅਦ ਇਹ ਅਸਾਮ ਦੀ ਬ੍ਰਹਮਪੁੱਤਰ ਨਦੀ ਤੋਂ ਡਿਬਰੂਗੜ੍ਹ ਤੱਕ ਜਾਵੇਗਾ । ਆਪਣੇ ਸਫ਼ਰ ਵਿੱਚ ਇਹ ਯੂਪੀ, ਬਿਹਾਰ, ਪੱਛਮੀ ਬੰਗਾਲ, ਬੰਗਲਾਦੇਸ਼ ਅਤੇ ਅਸਾਮ ਦੀਆਂ ਕੁੱਲ 27 ਨਦੀ ਪ੍ਰਣਾਲੀਆਂ ਵਿੱਚੋਂ ਲੰਘੇਗਾ। ਭਾਰਤ-ਬੰਗਲਾਦੇਸ਼ ਪ੍ਰੋਟੋਕੋਲ ਦੇ ਕਾਰਨ ਇਹ ਯਾਤਰਾ ਬੰਗਲਾਦੇਸ਼ ਨੂੰ ਪਾਰ ਕਰੇਗੀ। ਯਾਤਰਾ 50 ਤੋਂ ਵੱਧ ਮਹੱਤਵਪੂਰਨ ਸਥਾਨਾਂ ‘ਤੇ ਰੁਕੇਗੀ । ਸਭ ਤੋਂ ਲੰਬੇ ਜਲ ਮਾਰਗ ਦੀ ਯਾਤਰਾ 51 ਦਿਨਾਂ ਵਿੱਚ ਪੂਰੀ ਹੋਵੇਗੀ।
ਇਹ ਵੀ ਪੜ੍ਹੋ: ਸਾਊਦੀ ਅਰਬ ‘ਚ ਰਹਿ ਰਹੇ ਭਾਰਤੀਆਂ ਲਈ ਚੰਗੀ ਖ਼ਬਰ, ਸਿਟੀਜ਼ਨਸ਼ਿਪ ਨੂੰ ਲੈ ਕੇ ਬਦਲੇ ਨਿਯਮ
ਇਸ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਬਿਹਾਰ ਦੇ ਦੋ ਜ਼ਿਲ੍ਹਿਆਂ ਵਿੱਚ ਪੰਜ ਘਾਟਾਂ ਦਾ ਨੀਂਹ ਪੱਥਰ ਰੱਖਣਗੇ। ਉਹ ਪੱਛਮੀ ਬੰਗਾਲ ਵਿੱਚ ਹਲਦੀਆ ਮਲਟੀ ਮਾਡਲ ਟਰਮੀਨਲ ਅਤੇ ਗੁਹਾਟੀ ਵਿੱਚ ਉੱਤਰ ਪੂਰਬ ਲਈ ਸਮੁੰਦਰੀ ਹੁਨਰ ਵਿਕਾਸ ਕੇਂਦਰ ਦਾ ਉਦਘਾਟਨ ਵੀ ਕਰਨਗੇ। ਗੁਹਾਟੀ ਵਿੱਚ ਦੋ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ। ਇਸ ਦੌਰਾਨ ਪੀਐੱਮ ਮੋਦੀ ਲਗਭਗ ਇੱਕ ਘੰਟੇ ਤੱਕ ਵਰਚੁਅਲ ਜੁੜੇ ਰਹਿਣਗੇ। ਇਸ ਵਿੱਚ ਸ਼ਹਿਰ ਦੇ ਇੱਕ ਹਜ਼ਾਰ ਦੇ ਕਰੀਬ ਲੋਕਾਂ ਨੂੰ ਵੀ ਬੁਲਾਇਆ ਜਾ ਰਿਹਾ ਹੈ।
ਇਹ ਵਿਸ਼ਾਲ ਕਰੂਜ਼ ਸਵਿਟਜ਼ਰਲੈਂਡ ਦੇ 32 ਸੈਲਾਨੀਆਂ ਦੇ ਨਾਲ ਵਾਰਾਣਸੀ ਤੋਂ ਬੰਗਲਾਦੇਸ਼ ਦੇ ਰਸਤੇ ਅਸਮ ਦੇ ਡਿਬਰੂਗੜ੍ਹ ਤੱਕ ਲਗਭਗ 3200 ਕਿਲੋਮੀਟਰ ਦਾ ਸਫ਼ਰ 51 ਦਿਨਾਂ ਵਿੱਚ ਪੂਰਾ ਕਰੇਗਾ। ਯਾਤਰਾ ਵਿੱਚ 27 ਨਦੀਆਂ ਦੇ ਨਾਲ 50 ਸੈਰ-ਸਪਾਟਾ ਸਥਾਨਾਂ ਨੂੰ ਜੋੜਿਆ ਜਾਵੇਗਾ । ਇਸ ਦੇ ਫਰਨੀਚਰ, ਕਰੌਕਰੀ, ਕਮਰਿਆਂ ਦੇ ਰੰਗ ਅਤੇ ਡਿਜ਼ਾਈਨ ਵਿੱਚ 1960 ਤੋਂ ਬਾਅਦ ਭਾਰਤ ਦੀ ਝਲਕ ਦਿਖਾਈ ਦੇਵੇਗੀ ।
ਦੁਨੀਆ ਦੀ ਸਭ ਤੋਂ ਲੰਬੀ ਕਰੂਜ਼ਯਾਤਰਾ ‘ਤੇ ਰਵਾਨਾ ਹੋਣ ਦੇ ਲਈ ਤਿਆਰ ਗੰਗਾ ਵਿਲਾਸ ਕਰੂਜ਼ ਸਵੈ-ਨਿਰਭਰ ਭਾਰਤ ਦੀ ਇੱਕ ਉਦਾਹਰਣ ਹੈ। ਕਰੂਜ਼ ਦੇ ਇੰਟੀਰੀਅਰ ਨੂੰ ਦੇਸ਼ ਦੀ ਸੰਸਕ੍ਰਿਤੀ ਅਤੇ ਵਿਰਾਸਤ ਨੂੰ ਧਿਆਨ ਵਿੱਚ ਰੱਖਦੇ ਹੋਏ ਡਿਜ਼ਾਈਨ ਕੀਤਾ ਗਿਆ ਹੈ। ਇੰਟੀਰੀਅਰ ਵਿੱਚ ਸਫੇਦ, ਗੁਲਾਬੀ, ਲਾਲ ਅਤੇ ਹਲਕੇ ਰੰਗਾਂ ਦੀ ਵਰਤੋਂ ਕੀਤੀ ਗਈ ਹੈ। ਗੰਗਾ ਵਿਲਾਸ ਕਰੂਜ਼ ਦੀ ਅਧਿਕਾਰਤ ਯਾਤਰਾ ਸਤੰਬਰ ਤੋਂ ਸ਼ੁਰੂ ਹੋਣ ਦੀ ਸੰਭਾਵਨਾ ਹੈ, ਫਿਰ ਵੀ ਅਗਲੇ ਦੋ ਸਾਲਾਂ ਲਈ ਕਰੂਜ਼ ਲਈ ਬੁਕਿੰਗਾਂ ਭਰੀਆਂ ਹੋਈਆਂ ਹਨ।
ਇਸ ਸਬੰਧੀ ਗੰਗਾ ਕਰੂਜ਼ ਦੇ ਨਿਰਦੇਸ਼ਕ ਰਾਜ ਸਿੰਘ ਨੇ ਦੱਸਿਆ ਕਿ ਇਹ ਕਰੂਜ਼ ਪੂਰੀ ਤਰ੍ਹਾਂ ਭਾਰਤ ਵਿੱਚ ਬਣੀ ਹੈ। ਦੇਸ਼ ਭਰ ਦੇ ਕਈ ਰਾਜਾਂ ਤੋਂ 40 ਚਾਲਕ ਦਲ ਦੇ ਮੈਂਬਰ ਹਨ। ਕਰੂਜ਼ ਦੀ ਲੰਬਾਈ 62 ਮੀਟਰ ਅਤੇ ਚੌੜਾਈ 12.8 ਮੀਟਰ ਹੈ। ਇਸ ਵਿੱਚ ਸੈਲਾਨੀਆਂ ਦੇ ਰਹਿਣ ਲਈ ਕੁੱਲ 18 ਸੁਈਟਸ ਹਨ। ਇਸਦੇ ਨਾਲ ਹੀ ਇੱਕ 40 ਸੀਟਰ ਰੈਸਟੋਰੈਂਟ, ਸਪਾ ਰੂਮ ਅਤੇ ਤਿੰਨ ਸਨਡੇਕ ਹਨ । ਇਸ ਦੇ ਨਾਲ ਹੀ ਸੰਗੀਤ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਇੱਥੇ 32 ਸੈਲਾਨੀਆਂ ਸਮੇਤ ਕੁੱਲ 80 ਯਾਤਰੀਆਂ ਦੀ ਰਿਹਾਇਸ਼ ਦੀ ਸੁਵਿਧਾ ਹੈ।
ਵੀਡੀਓ ਲਈ ਕਲਿੱਕ ਕਰੋ -: