ਉਮੇਸ਼ ਪਾਲ ਕ.ਤਲਕਾਂਡ ਦੇ ਮੁੱਖ ਦੋਸ਼ੀ ਅਸਦ ਅਹਿਮਦ ਤੇ ਗੁਲਾਮ ਦਾ ਐਨਕਾਊਂਟਰ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਝਾਂਸੀ ਵਿੱਚ ਯੂਪੀ STF ਨੇ ਵੱਡੀ ਕਾਰਵਾਈ ਨੂੰ ਅੰਜ਼ਾਮ ਦਿੱਤਾ ਹੈ। ਮੀਡੀਆ ਰਿਪੋਰਟਾਂ ਦੇ ਮੁਤਾਬਕ STF ਵੱਲੋਂ ਦੱਸਿਆ ਗਿਆ ਹੈ ਕਿ ਇਨ੍ਹਾਂ ਲੋਕਾਂ ਦੀ ਘੇਰਾਬੰਦੀ ਹੋਈ ਤਾਂ ਅਸਦ ਤੇ ਗੁਲਾਮ ਫਾਇ.ਰਿੰਗ ਕਰਨ ਲੱਗੇ। ਇਸ ‘ਤੇ ਜਦੋਂ ਜਵਾਬੀ ਕਾਰਵਾਈ ਕੀਤੀ ਗਈ ਤਾਂ ਦੋਨੋਂ ਮਾਰੇ ਗਏ। ਯੂਪੀ STF ਡਿਪਟੀ ਐੱਸਪੀ ਨਵੇਂਦੁ ਤੇ ਡਿਪਟੀ ਐੱਸਪੀ ਵਿਮਲ ਦੀ ਅਗਵਾਈ ਵਿੱਚ ਇਨ੍ਹਾਂ ਨੂੰ ਢੇਰ ਕੀਤਾ ਗਿਆ ਹੈ। ਪੁਲਿਸ ਨੂੰ ਦੋਹਾਂ ਕੋਲੋਂ ਵਿਦੇਸ਼ੀ ਹਥਿਆਰ ਮਿਲੇ ਹਨ।
ਦੱਸ ਦੇਈਏ ਕਿ ਇੱਕ ਪਾਸੇ ਜਿੱਥੇ ਉਮੇਸ਼ ਪਾਲ ਕ.ਤਲਕਾਂਡ ਵਿੱਚ ਅਤੀਕ ਅਹਿਮਦ ਤੇ ਅਸ਼ਰਫ ਨੂੰ ਅੱਜ ਕੋਰਟ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਤਾਂ ਉੱਥੇ ਹੀ ਦੂਜੇ ਪਾਸੇ ਯੂਪੀ STF ਨੇ ਝਾਂਸੀ ਵਿੱਚ ਅਟੈਕ ਅਹਿਮਦ ਦੇ ਬੇਟੇ ਅਸਦ ਨੂੰ ਢੇਰ ਕਰ ਦਿੱਤਾ ਹੈ। ਇਸਦੇ ਨਾਲ ਹੀ ਮੁਹੰਮਦ ਗੁਲਾਮ ਵੀ ਮਾਰਿਆ ਗਿਆ ਹੈ। ਉੱਥੇ ਹੀ ਯੂਪੀ STF ਦੇ ADG ਅਮਿਤਾਭ ਯਸ਼ ਨੇ ਕਿਹਾ ਕਿ ਅਸਦ ਤੇ ਗੁਲਾਮ ਨੂੰ ਜ਼ਿੰਦਾ ਫੜ੍ਹਨ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਇਨ੍ਹਾਂ ਨੇ ਪੁਲਿਸ ਟੀਮ ‘ਤੇ ਫਾਇ.ਰਿੰਗ ਕਰ ਦਿੱਤੀ। ਜਿਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਨੂੰ ਐਨਕਾਊਂਟਰ ਵਿੱਚ ਢੇਰ ਕਰ ਦਿੱਤਾ। ਯੂਪੀ ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਸਦ ਪੁੱਤਰ ਅਤੀਕ ਅਹਿਮਦ ਤੇ ਗੁਲਾਮ ਪੁੱਤਰ ਮਕਸੂਦਨ, ਦੋਨੋਂ ਪ੍ਰਯਾਗਰਾਜ ਦੇ ਉਮੇਸ਼ ਪਾਲ ਕ.ਤਲਕਾਂਡ ਵਿੱਚ ਵਾਂਟੇਡ ਸੀ। ਇਨ੍ਹਾਂ ਦੋਹਾਂ ‘ਤੇ ਪੰਜ-ਪੰਜ ਲੱਖ ਰੁਪਏ ਦਾ ਇਨਾਮ ਸੀ।
ਇਹ ਵੀ ਪੜ੍ਹੋ: ਬਠਿੰਡਾ ਮਿਲਟਰੀ ਸਟੇਸ਼ਨ ‘ਚ ਫਿਰ ਚੱਲੀ ਗੋ.ਲੀ ! ਦੋ ਦਿਨ ਪਹਿਲਾਂ ਛੁੱਟੀ ਤੋਂ ਪਰਤੇ ਫੌਜੀ ਜਵਾਨ ਦੀ ਮੌ.ਤ
ਗੌਰਤਲਬ ਹੈ ਕਿ 24 ਫਰਵਰੀ ਨੂੰ ਪ੍ਰਯਾਗਰਾਜ ਵਿੱਚ ਦਿਨ-ਦਿਹਾੜੇ ਰਾਜੂਪਾਲ ਕ.ਤਲਕਾਂਡ ਵਿੱਚ ਗਵਾਹ ਉਮੇਸ਼ ਪਾਲ ਦਾ ਕ.ਤਲ ਕਰ ਦਿੱਤਾ ਸੀ। ਉਮੇਸ਼ ਪਾਲ ਆਪਣੇ ਘਰ ਦੇ ਬਾਹਰ ਹੀ ਗੱਡੀ ਤੋਂ ਉਤਰ ਰਹੇ ਸੀ ਕਿ ਸ਼ੂਟਰਾਂ ਨੇ ਫਾਇਰਿੰਗ ਕਰ ਦਿੱਤੀ ਤੇ ਬੰਬ ਸੁੱਟੇ। ਇਸ ਮਾਮਲੇ ਵਿੱਚ ਉਮੇਸ਼ ਪਾਲ ਤੇ ਦੋ ਗੰਨਮੈਨਾਂ ਦੀ ਮੌ.ਤ ਹੋ ਗਈ ਸੀ।
ਵੀਡੀਓ ਲਈ ਕਲਿੱਕ ਕਰੋ -: