ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਬਾਰਡਰ ਪਾਰ ਤਸਕਰੀ ਦੇ ਮਾਮਲੇ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਟ੍ਰਾਂਜ਼ਿਟ ਕਸਟਡੀ ਗੁਜਰਾਤ ਏ.ਟੀ.ਐਸ. ਨੂੰ ਦੇ ਦਿੱਤੀ ਗਈ ਹੈ। ਏ.ਟੀ.ਐਸ. ਨੂੰ ਲਾਰੈਂਸ ਬਿਸ਼ਨੋਈ ਦੇ ਪਾਕਿਸਤਾਨ ਕੁਨੈਕਸ਼ਨ ਦਾ ਸ਼ੱਕ ਹੈ। ਜਿਸ ਨੂੰ ਲੈ ਕੇ ਹੁਣ ਗੁਜਰਾਤ ਪੁਲਿਸ ਵਲੋਂ ਲਾਰੈਂਸ ਬਿਸ਼ਨੋਈ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ ।
ਮਿਲੀ ਜਾਣਕਾਰੀ ਅਨੁਸਾਰ ਲਾਰੈਂਸ ਬਿਸ਼ਨੋਈ ਦਾ ਪਾਕਿਸਤਾਨ ਕੁਨੈਕਸ਼ਨ ਸਾਹਮਣੇ ਆਇਆ ਹੈ । ਲਾਰੈਂਸ ਬਿਸ਼ਨੋਈ ‘ਤੇ 194 ਕਰੋੜ ਰੁਪਏ ਦਾ ਨਸ਼ਾ ਮੰਗਵਾਉਣ ਦਾ ਇਲਜ਼ਾਮ ਹੈ । ਦੱਸ ਦੇਈਏ ਕਿ ਗੁਜਰਾਤ ਪੁਲਿਸ ਨੇ ਲਾਰੈਂਸ ਬਿਸ਼ਨੋਈ ਨੂੰ ਪਾਕਿਸਤਾਨ ਤੋਂ ਡਰੱਗਜ਼ ਮੰਗਵਾਉਣ ਦੇ ਇਲਜ਼ਾਮਾਂ ਤਹਿਤ ਪ੍ਰੋਡਕਸ਼ਨ ਵਾਰੰਟ ‘ਤੇ ਲਿਆ ਹੈ ਤਾਂ ਜੋ ਪਾਕਿਸਤਾਨੀ ਕੁਨੈਕਸ਼ਨ ਦਾ ਪਤਾ ਲਗਾਇਆ ਜਾ ਸਕੇ ।
ਵੀਡੀਓ ਲਈ ਕਲਿੱਕ ਕਰੋ -: