ਨਵੇਂ ਸਾਲ 2024 ਦੀ ਪਹਿਲੀ ਸਵੇਰ ਗੁਜਰਾਤ ਦੇ ਮਹੇਸਾਣਾ ਵਿੱਚ ਸਥਿਤ ਮੋਢੇਰਾ ਸੂਰਜ ਮੰਦਿਰ ਵਿੱਚ ਸੂਰਜ ਨਮਸਕਾਰ ਦਾ ਵਿਸ਼ਵ ਰਿਕਾਰਡ ਬਣਿਆ। ਪ੍ਰੋਗਰਾਮ ਵਿੱਚ 4000 ਲੋਕਾਂ ਨੇ 108 ਥਾਵਾਂ ‘ਤੇ ਇੱਕੋ ਸਮੇਂ ਸੂਰਜ ਨਮਸਕਾਰ ਕੀਤਾ। ਪ੍ਰੋਗਰਾਮ ਵਿੱਚ ਗੁਜਰਾਤ ਦੇ ਮੁੱਖ ਮੰਤਰੀ ਭੁਪਿੰਦਰ ਪਟੇਲ ਤੇ ਗ੍ਰਹਿ ਮੰਤਰੀ ਹਰਸ਼ ਸਾਂਘਵੀ ਵੀ ਮੌਜੂਦ ਰਹੇ। ਮੋਢੇਰਾ ਸੂਰਜ ਮੰਦਿਰ ਵਿੱਚ ਗੁਜਰਾਤ ਦੇ ਗ੍ਰਹਿ ਮੰਤਰੀ ਹਰਸ਼ ਸਾਂਘਵੀ ਨੇ ਕਿਹਾ ਕਿ ਅੱਜ 4000 ਤੋਂ ਜ਼ਿਆਦਾ ਲੋਕਾਂ ਨੇ ‘ਸੂਰਜ ਨਮਸਕਾਰ’ ਵਿੱਚ ਹਿੱਸਾ ਲਿਆ। ਇਹ ਨੂੰ ਦੁਨੀਆ ਭਰ ਵਿੱਚ ਅਪਣਾਇਆ ਜਾ ਰਿਹਾ ਹੈ। ਅੱਜ ਗੁਜਰਾਤ ਨੇ ਸਭ ਤੋਂ ਜ਼ਿਆਦਾ ਲੋਕਾਂ ਦੇ ਨਾਲ ਸੂਰਜ ਨਮਸਕਾਰ ਕਰਨ ਦਾ ਨਵਾਂ ਰਿਕਾਰਡ ਬਣਾਇਆ ਹੈ।
ਇਸ ਪ੍ਰੋਗਰਾਮ ਵਿੱਚ ਬੱਚੇ,ਬੁੱਢੇ, ਨੌਜਵਾਨ ਤੇ ਮਹਿਲਾਵਾਂ ਸਾਰਿਆਂ ਨੇ ਹਿੱਸਾ ਲਿਆ। ਪ੍ਰੋਗਰਾਮ ਵਿੱਚ ਸੀਐੱਮ ਭੁਪਿੰਦਰ ਪਟੇਲ ਤੇ ਗ੍ਰਹਿ ਮੰਤਰੀ ਹਰਸ਼ ਸਾਂਘਵੀ ਵੀ ਸ਼ਾਮਿਲ ਹੋਏ। ਇਸ ਦੌਰਾਨ ਗਿਨੀਜ਼ ਬੁੱਕ ਆਫ਼ ਰਿਕਾਰਡਜ਼ ਦੇ ਪ੍ਰਤੀਨਿਧੀ ਸਵਪਨਿਲ ਡਾਂਗਰੀਕਰ ਵੀ ਮੌਜੂਦ ਸਨ। ਗੁਜਰਾਤ ਦੇ ਲੋਕਾਂ ਨੇ 2023 ਵਿੱਚ ਸਭ ਤੋਂ ਜ਼ਿਆਦਾ ਲੋਕਾਂ ਦੇ ਨਾਲ ਯੋਗ ਕਰਨ ਦਾ ਅਜਿਹਾ ਹੀ ਰਿਕਾਰਡ ਬਣਾਇਆ ਸੀ ਤੇ ਅੱਜ ਫਿਰ ਤੋਂ ਗੁਜਰਾਤ ਨੇ ਵਿਸ਼ਵ ਰਿਕਾਰਡ ਬਣਾਇਆ ਹੈ। ਇਹ ਪ੍ਰੋਗਰਾਮ 108 ਥਾਵਾਂ ‘ਤੇ ਆਯੋਜਿਤ ਕੀਤਾ ਗਿਆ ਸੀ ਜਿੱਥੇ ਲੱਖਾਂ ਲੋਕਾਂ ਨੇ ਇੱਕਠੇ ਸੂਰਜ ਨਮਸਕਾਰ ਕੀਤਾ ਹੈ।
ਹਰਸ਼ ਸਾਂਘਵੀ ਨੇ ਕਿਹਾ ਕਿ ਜਿੱਥੇ ਦੁਨੀਆ ਰਵਾਇਤੀ ਰੂਪ ਨਾਲ 31 ਤਰੀਕ ਦੀ ਅੱਧੀ ਰਾਤ ਦਾ ਜਸ਼ਨ ਮਨਾਉਂਦੀ ਹੈ। ਉੱਥੇ ਹੀ ਗੁਜਰਾਤ ਦੇ ਨੌਜਵਾਨ ਇੱਕ ਅਨੋਖੀ ਪਰੰਪਰਾ ਦੇ ਨਾਲ ਨਵੇਂ ਸਾਲ ਦੀ ਸ਼ੁਰੂਆਤ ਕਰਦੇ ਹਨ ਅਤੇ ਸੂਰਜ ਨਮਸਕਾਰ ਦੇ ਨਾਲ ਸੂਰਜ ਦਾ ਸਵਾਗਤ ਕਰਦੇ ਹਨ। ਇਹ ਪ੍ਰਤੀਕਾਤਮਕ ਸੰਕੇਤ ਨਾ ਸਿਰਫ਼ ਊਰਜਾ ਦਾ ਸੰਚਾਰ ਕਰਦਾ ਹੈ ਸਗੋਂ ਇੱਕ ਸਿਹਤਮੰਦ, ਵਧੇਰੇ ਜੀਵੰਤ ਜੀਵਨ ਲਈ ਵਚਨਬੱਧਤਾ ਨੂੰ ਵੀ ਉਤਸ਼ਾਹਿਤ ਕਰਦਾ ਹੈ । ਉਨ੍ਹਾਂ ਨੇ ਦੱਸਿਆ ਕਿ ਸੂਬਾ ਸਰਕਾਰ ਯੋਗ ਬੋਰਡ ਜ਼ਰੀਏ ਸੂਰਜ ਨਮਸਕਾਰ ਤੇ ਯੋਗ ਦੇ ਪ੍ਰਤੀ ਸਕਾਰਾਤਮਕ ਦ੍ਰਿਸ਼ਟੀਕੋਣ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਰੱਖੇ ਹੋਏ ਹਨ।
ਦੱਸ ਦਈਏ ਕਿ ਇਸ ਸਬੰਧੀ ਡਾਂਗਰੀਕਰ ਨੇ ਕਿਹਾ ਕਿ ਮੈਂ ਇੱਥੇ ਸੂਰਜ ਨਮਸਕਾਰ ਕਰਨ ਵਾਲੇ ਸਭ ਤੋਂ ਜ਼ਿਆਦਾ ਲੋਕਾਂ ਦੇ ਰਿਕਾਰਡ ਨੂੰ ਪ੍ਰਮਾਣਿਤ ਕਰਨ ਦੇ ਲਈ ਸੀ। ਇਹ ਇੱਕ ਨਵਾਂ ਟਾਇਟਲ ਹੈ, ਕਿਉਂਕਿ ਇਸ ਤੋਂ ਪਹਿਲਾਂ ਕਿਸੇ ਨੇ ਵੀ ਇਸ ਰਿਕਾਰਡ ਨੂੰ ਤੋੜਨ ਦੀ ਕੋਸ਼ਿਸ਼ ਨਹੀਂ ਕੀਤੀ ਸੀ। ਸਾਰੇ ਸਬੂਤਾਂ ਨੂੰ ਦੇਖਣ ਤੇ ਉਨ੍ਹਾਂ ਨੂੰ ਮੋਢੇਰਾ ਵਿੱਚ ਪ੍ਰਦਰਸ਼ਨ ਕਰਦੇ ਹੋਏ ਦੇਖਣ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਲੋਕਾਂ ਨੇ ਸਭ ਤੋਂ ਵੱਧ ਲੋਕਾਂ ਵੱਲੋਂ ਸੂਰਜ ਨਮਸਕਾਰ ਕਰਨ ਦਾ ਨਵਾਂ ਗਿਨੀਜ਼ ਵਰਲਡ ਰਿਕਾਰਡ ਸਫਲਤਾਪੂਰਵਕ ਬਣਾਇਆ ਹੈ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”