ਦੁਨੀਆ ਭਰ ਵਿੱਚ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਵਿਚਾਲੇ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵਿਆ ਨੇ ਰਾਹੁਲ ਗਾਂਧੀ ਤੋਂ ਕਾਂਗਰਸ ਦੀ ਭਾਰਤ ਜੋੜੋ ਯਾਤਰਾ ਰੱਦ ਕਰਨ ਦੀ ਮੰਗ ਕੀਤੀ ਹੈ। ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵਿਆ ਨੇ ਕਿਹਾ ਕਿ ਭਾਰਤ ਜੋੜੋ ਯਾਤਰਾ ਵਿੱਚ ਕੋਰੋਨਾ ਗਾਈਡਲਾਈਨਜ਼ ਦਾ ਸਖਤੀ ਨਾਲ ਪਾਲਣ ਕੀਤਾ ਜਾਵੇ, ਜੇਕਰ ਕੋਵਿਡ ਪ੍ਰੋਟੋਕੋਲ ਦਾ ਪਾਲਣ ਕਰਨਾ ਸੰਭਵ ਨਹੀਂ ਹੈ ਤਾਂ ਭਾਰਤ ਜੋੜੋ ਯਾਤਰਾ ਨੂੰ ਦੇਸ਼ ਹਿੱਤ ਲਈ ਮੁਲਤਵੀ ਕੀਤਾ ਜਾਵੇ।
ਸਿਹਤ ਮੰਤਰੀ ਨੇ ਰਾਹੁਲ ਗਾਂਧੀ ਨੂੰ ਲਿਖੇ ਪੱਤਰ ਵਿੱਚ ਕਿਹਾ ਕਿ ਮੈਂ ਤੁਹਾਡੀ ਸਿਹਤ ਅਤੇ ਸਭ ਕੁਝ ਠੀਕ ਹੋਣ ਦੀ ਕਾਮਨਾ ਕਰਦਾ ਹਾਂ। ਉਨ੍ਹਾਂ ਨੇ ਅਪੀਲ ਕੀਤੀ ਕਿ ਰਾਜਸਥਾਨ ਵਿੱਚ ਚੱਲ ਰਹੀ ਭਾਰਤ ਜੋੜੋ ਯਾਤਰਾ ਵਿੱਚ ਕੋਰੋਨਾ ਗਾਈਡਲਾਈਨ ਦਾ ਸਖਤੀ ਨਾਲ ਪਾਲਣ ਹੋਵੇ, ਮਾਸਕ ਤੇ ਸੈਨੀਟਾਈਜ਼ਰ ਦੀ ਵਰਤੋਂ ਕਰਵਾਈ ਜਾਵੇ। ਯਾਤਰਾ ਵਿੱਚ ਸਿਰਫ਼ ਟੀਕਾਕਰਨ ਕਰਵਾ ਚੁੱਕੇ ਲੋਕ ਹੀ ਹਿੱਸਾ ਲੈਣ, ਇਹ ਯਕੀਨੀ ਬਣਾਇਆ ਜਾਵੇ। ਯਾਤਰਾ ਨਾਲ ਜੁੜਨ ਤੋਂ ਪਹਿਲਾਂ ਤੇ ਬਾਅਦ ਵਿੱਚ ਲੋਕਾਂ ਨੂੰ ਆਈਸੋਲੇਟ ਕੀਤਾ ਜਾਵੇ।
ਇਹ ਵੀ ਪੜ੍ਹੋ: ਮੋਟਾ ਅਨਾਜ ਘਟਾਏਗਾ ਪੰਜਾਬ ਪੁਲਿਸ ਦਾ ਮੋਟਾਪਾ! ਸਮੂਹ SSPs ਨੂੰ ਡਾਇਟ ਸਬੰਧੀ ਭੇਜੀ ਗਈ ਚਿੱਠੀ
ਮਾਂਡਵਿਆ ਨੇ ਅੱਗੇ ਲਿਖਿਆ ਕਿ ਜੇਕਰ ਕੋਰੋਨਾ ਪ੍ਰੋਟੋਕੋਲ ਦਾ ਪਾਲਣ ਕਰਨਾ ਸੰਭਵ ਨਹੀਂ ਹੈ ਤਾਂ ਪਬਲਿਕ ਹੈਲਥ ਐਮਰਜੈਂਸੀ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਕੋਰੋਨਾ ਮਹਾਮਾਰੀ ਨਾਲ ਦੇਸ਼ ਨੂੰ ਬਚਾਉਣ ਦੇ ਲਈ ਭਾਰਤ ਜੋੜੋ ਯਾਤਰਾ ਨੂੰ ਦੇਸ਼ ਹਿੱਤ ਵਿੱਚ ਮੁਲਤਵੀ ਕੀਤੇ ਜਾਣ ਦੀ ਅਪੀਲ ਹੈ।
ਦੱਸ ਦੇਈਏ ਕਿ ਭਾਰਤ ਜੋੜੋ ਯਾਤਰਾ 7 ਸਤੰਬਰ ਨੂੰ ਤਾਮਿਲਨਾਡੂ ਦੇ ਕੰਨਿਆਕੁਮਾਰੀ ਤੋਂ ਸ਼ੁਰੂ ਹੋਈ ਸੀ। ਇਹ ਹੁਣ ਤਾਮਿਲਨਾਡੂ, ਕੇਰਲ, ਆਂਧਰਾ ਪ੍ਰਦੇਸ਼, ਕਰਨਾਟਕ, ਤੇਲੰਗਾਨਾ, ਮਹਾਰਾਸ਼ਟਰ, ਮੱਧ ਪ੍ਰਦੇਸ਼ ਅਤੇ ਰਾਜਸਥਾਨ ਤੋਂ ਹੁੰਦਾ ਹੋਇਆ ਹਰਿਆਣਾ ਪਹੁੰਚ ਗਈ ਹੈ। ਇਹ ਯਾਤਰਾ ਫਰਵਰੀ ਦੇ ਸ਼ੁਰੂ ਵਿੱਚ ਜੰਮੂ-ਕਸ਼ਮੀਰ ਵਿੱਚ ਸਮਾਪਤ ਹੋਵੇਗੀ। ਯਾਤਰਾ ਤਹਿਤ 150 ਦਿਨਾਂ ਵਿੱਚ 3,570 ਕਿਲੋਮੀਟਰ ਦੀ ਦੂਰੀ ਤੈਅ ਕਰਨ ਦਾ ਟੀਚਾ ਹੈ।
ਵੀਡੀਓ ਲਈ ਕਲਿੱਕ ਕਰੋ -: