ਪ੍ਰਧਾਨ ਮੰਤਰੀ ਮੋਦੀ ਨੇ ਨਵੀਂ ਦਿੱਲੀ ਦੇ ਪ੍ਰਗਤੀ ਮੈਦਾਨ ਵਿੱਚ ਬਣੇ ਨਵੇਂ ਇੰਟਰਨੈਸ਼ਨਲ ਕਨਵੈਨਸ਼ਨ ਸੈਂਟਰ ਦਾ ਉਦਘਾਟਨ ਕੀਤਾ। ਇਸ ਦੌਰਾਨ ਪੀਐੱਮ ਨੇ ਉੱਥੇ ਮੌਜੂਦ ਲੋਕਾਂ ਨੂੰ ਸੰਬੋਧਿਤ ਕੀਤਾ। ਲੋਕਾਂ ਨੂੰ ਸੰਬੋਧਿਤ ਕਰਦਿਆਂ ਉਨ੍ਹਾਂ ਕਿਹਾ ਕਿ ਤੀਜੇ ਟਰਮ ਯਾਨੀ ਕਿ 2024 ਵਿੱਚ ਵੀ ਉਨ੍ਹਾਂ ਦੀ ਸਰਕਾਰ ਵਾਪਸੀ ਕਰਨ ਵਾਲੀ ਹੈ। ਪੀਐੱਮ ਮੋਦੀ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਤੀਜੇ ਕਾਰਜਕਾਲ ਵਿੱਚ ਭਾਰਤ ਦੁਨੀਆ ਦੀ ਪਹਿਲੀਆਂ ਤਿੰਨ ਅਰਥਵਿਵਸਥਾ ਵਿੱਚ ਮਾਣ ਨਾਲ ਖੜ੍ਹਾ ਹੋਵੇਗਾ। ਉਨ੍ਹਾਂ ਕਿਹਾ ਕਿ ਮੇਰੇ ਤੀਜੇ ਕਾਰਜਕਾਲ ਵਿੱਚ ਲੋਕ ਆਪਣੀਆਂ ਅੱਖਾਂ ਦੇ ਸਾਹਮਣੇ ਸੁਪਨੇ ਪੂਰੇ ਹੁੰਦੇ ਦੇਖਣਗੇ ।
ਪੀਐੱਮ ਮੋਦੀ ਨੇ ਕਿਹਾ ਕਿ 2014 ਵਿੱਚ ਵਿਸ਼ਵ ਅਰਥਵਿਵਸਥਾ ਵਿੱਚ ਭਾਰਤ 10ਵੇਂ ਨੰਬਰ ‘ਤੇ ਸੀ। ਦੂਜੇ ਕਾਰਜਕਾਲ ਵਿੱਚ ਅੱਜ ਭਾਰਤ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਇਕਾਨਮੀ ਹੈ। ਪੀਐੱਮ ਮੋਦੀ ਨੇ ਕਿਹਾ ਕਿ ਤੀਜੇ ਕਾਰਜਕਾਲ ਵਿੱਚ ਦੁਨੀਆ ਦੀਆਂ ਪਹਿਲਾਂ ਤਿੰਨ ਅਰਥਵਿਵਸਥਾਵਾਂ ਵਿੱਚ ਇੱਕ ਭਾਰਤ ਦਾ ਨਾਮ ਹੋਵੇਗਾ। ਤੀਜੇ ਟਰਮ ਵਿੱਚ ਪਹਿਲੀਆਂ ਤਿੰਨ ਅਰਥਵਿਵਸਥਾਵਾਂ ਵਿੱਚ ਮਾਣ ਦੇ ਨਾਲ ਭਾਰਤ ਖੜ੍ਹਾ ਹੋਵੇਗਾ। ਥਰਡ ਟਰਮ ਵਿੱਚ ਭਾਰਤ ਟਾਪ ਤਿੰਨ ਵਿੱਚ ਪਹੁੰਚ ਕੇ ਰਹੇਗਾ। ਇਹ ਮੋਦੀ ਦੀ ਗਾਰੰਟੀ ਹੈ। ਉਨ੍ਹਾਂ ਕਿਹਾ ਕਿ ਮੈਂ ਇਹ ਵੀ ਵਿਸ਼ਵਾਸ ਦਿਵਾਉਂਦਾ ਹਾਂ ਕਿ 2024 ਦੇ ਬਾਅਦ ਸਾਡੇ ਤੀਜੇ ਕਾਰਜਕਾਲ ਵਿੱਚ ਦੇਸ਼ ਦੀ ਵਿਕਾਸ ਯਾਤਰਾ ਹੋਰ ਤੇਜ਼ੀ ਨਾਲ ਵਧੇਗੀ। ਮੇਰੇ ਤੀਜੇ ਕਾਰਕਾਲ ਵਿੱਚ ਤੁਸੀਂ ਆਪਣੇ ਸੁਪਨੇ ਆਪਣੀਆਂ ਅੱਖਾਂ ਸਾਹਮਣੇ ਪੂਰੇ ਹੁੰਦੇ ਦੇਖੋਗੇ।
ਇਹ ਵੀ ਪੜ੍ਹੋ: ਪੰਜਾਬ ਦੇ 3 ਜ਼ਿਲਿਆਂ ‘ਚ ਮੀਂਹ ਦਾ ਅਲਰਟ, ਫਾਜ਼ਿਲਕਾ ਦੇ 22 ਪਿੰਡ ਅਜੇ ਵੀ ਹੜ੍ਹ ਦੀ ਲਪੇਟ ‘ਚ
ਅਰਥਵਿਵਸਥਾ ‘ਤੇ ਜ਼ੋਰ ਦਿੰਦਿਆਂ ਪੀਐੱਮ ਮੋਦੀ ਨੇ ਕਿਹਾ ਕਿ ਮੈਂ ਇਹ ਸਭ ਕੁਝ ਐਵੇਂ ਹੀ ਨਹੀਂ ਕਹਿ ਰਿਹਾ ਹਾਂ। ਮੈਂ ਸਾਰੀਆਂ ਗੱਲਾਂ ਟ੍ਰੈਕ ਰਿਕਾਰਡ ਦੇ ਆਧਾਰ ‘ਤੇ ਕਹਿ ਰਿਹਾ ਹਾਂ। ਪੀਐੱਮ ਮੋਦੀ ਨੇ ਅੱਗੇ ਕਿਹਾ ਕਿ ਭਾਰਤ ਦੇ ਸਾਹਮਣੇ ਬਹੁਤ ਵੱਡਾ ਮੌਕਾ ਹੈ। ਅੱਜ ਤੋਂ 100 ਸਾਲ ਪਹਿਲਾਂ ਜਦੋਂ ਭਾਰਤ ਆਜ਼ਾਦੀ ਦੀ ਜੰਗ ਲੜ ਰਿਹਾ ਸੀ ਤਾਂ ਪਿਛਲੀ ਸ਼ਤਾਬਦੀ ਦਾ ਤੀਜਾ ਦਹਾਕਾ 1923-1930 ਦਾ ਸਮਾਂ ਭਾਰਤ ਦੀ ਆਜ਼ਾਦੀ ਦੇ ਲਈ ਬਹੁਤ ਅਹਿਮ ਸੀ। ਇਸੇ ਤਰ੍ਹਾਂ 21ਵੀਂ ਸਦੀ ਦਾ ਇਹ ਤੀਜਾ ਦਹਾਕਾ ਵੀ ਬਹੁਤ ਮਹੱਤਵਪੂਰਨ ਹੈ।
ਵੀਡੀਓ ਲਈ ਕਲਿੱਕ ਕਰੋ -: