ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਦੇਸ਼ ਦੇ ਸਭ ਤੋਂ ਛੋਟੇ ਰਾਕੇਟ SSLV-D3 ‘ਨਾਲ ਅਰਥ ਆਬਜਰਵੇਸ਼ਨ ਸੈਟੇਲਾਈਟ-8 ਨੂੰ ਸ਼੍ਰੀਹਰੀਕੋਟਾ ਦੇ ਸਤੀਸ਼ ਧਵਨ ਸਪੇਸ ਸੈਂਟਰ ਨਾਲ ਲਾਂਚ ਕੀਤਾ ਹੈ। ਰਾਤ 02.47 ਵਜੇ ਸ਼ੁਰੂ ਹੋਈ 6.5 ਘੰਟੇ ਦੀ ਨਿਰਵਿਘਨ ਕਾਊਂਟਡਾਊਨ ਤੋਂ ਬਾਅਦ 175.5 ਕਿਲੋਗ੍ਰਾਮ EOS-08 ਅਤੇ ਇਕ ਯਾਤਰੀ ਉਪਗ੍ਰਹਿ SR-0 ਡੈਮੋਸੈਟ ਨੂੰ ਲਿਜਾਉਣ ਵਾਲਾ SSLV-D3, 09:17 ਵਜੇ ਪਹਿਲੇ ਲਾਂਚ ਪੈਡ ਤੋਂ ਰਵਾਨਾ ਹੋਇਆ। ਇਸਰੋ ਏ ਇਸ ਕਦਮ ਨਾਲ ਭਾਰਤ ਹੁਣ ਧਰਤੀ ਦੀ ਧੜਕਣ ਸੁਣ ਸਕੇਗਾ।
ਜੇਕਰ ਇਸਰੋ ਦਾ ਇਹ ਮਿਸ਼ਨ ਸਫਲ ਰਹਿੰਦਾ ਹੈ ਤਾਂ ਭਾਰਤ ਨੂੰ ਵਾਤਾਵਰਨ ਤੇ ਆਫ਼ਤ ਦੀ ਜਾਣਕਾਰੀ ਸਮੇ ਨਾਲ ਮਿਲ ਜਾਵੇਗੀ। ਇਸ ਨੂੰ ਛੋਟੇ ਸੈਟੇਲਾਈਟ ਲਾਂਚ ਵਹੀਕਲ ਯਾਨੀ ਕਿ SSLV-D3 ਦੀ ਤੀਜੀ ਤੇ ਆਖਰੀ ਵਿਕਾਸ ਦੀ ਉਡਾਣ ਦੇ ਰਾਹੀਂ ਲਾਂਚ ਕੀਤਾ ਗਿਆ ਹੈ। ‘ਅਰਥ ਆਬਜ਼ਰਵੇਸ਼ਨ ਉਪਗ੍ਰਹਿ’ ਤੇ ਸਟਾਰਟਅਪ ਕੰਪਨੀ ਸਪੇਸ ਰਿਕਸ਼ਾ ਦੇ ਐੱਸਆਰ-0 ਸੈਟੇਲਾਈਟ ਨੂੰ ਲਿਜਾਣ ਵਾਲੇ ਭਾਰਤ ਦੇ ਛੋਟੇ ਲਾਂਚ ਵਾਹਨ ਦੀ ਉਲਟੀ ਗਿਣਤੀ ਸ਼ੁਕਰਵਾਰ ਤੜਕੇ 2.30 ਵਜੇ ਸ਼ੁਰੂ ਹੋਈ। ਇਹ ਵਿਕਾਸ ਦੇ ਪੜਾਅ ਵਿੱਚ SSLV ਦੀ ਤੀਜੀ ਤੇ ਆਖਰੀ ਉਡਾਣ ਹੈ। ਇਸਦੇ ਬਾਅਦ ਰਾਕੇਟ ਪੂਰੀ ਤਰ੍ਹਾਂ ਆਪ੍ਰੇਸ਼ਨ ਮੋਡ ਵਿੱਚ ਆ ਜਾਵੇਗਾ।
ਇਹ ਵੀ ਪੜ੍ਹੋ: ਪੰਜਾਬ ’ਚ ਮੌਸਮ ਹੋਇਆ ਸਾਫ਼, ਮੌਸਮ ਵਿਭਾਗ ਨੇ ਇਸ ਦਿਨ ਮੀਂਹ ਪੈਣ ਦੀ ਜਤਾਈ ਸੰਭਾਵਨਾ
ਦੱਸ ਦੇਈਏ ਕਿ ਇਸ ਉਪਗ੍ਰਹਿ ਦਾ ਜੀਵਨ ਕਾਲ ਇੱਕ ਸਾਲ ਤੈਅ ਕੀਤਾ ਗਿਆ ਹੈ। ਭਾਰਤੀ ਪੁਲਾੜ ਖੋਜ ਸੰਗਠਨ(ਇਸਰੋ) ਦੇ ਅਨੁਸਾਰ ਪ੍ਰਸਤਾਵਿਤ ਮਿਸ਼ਨ SSLV ਵਿਕਾਸ ਪਰਿਯੋਜਨਾ ਨੂੰ ਪੂਰਾ ਕਰੇਗਾ। ਇਸਦੇ ਬਾਅਦ ਇਸਦੀ ਵਰਤੋਂ ਭਾਰਤੀ ਉਦਯੋਗ ਤੇ ਜਨਤਕ ਖੇਤਰ ਦੀ ਕੰਪਨੀ ਨਿਊਸਪੇਸ ਇੰਡੀਆ ਲਿਮਿਟੇਡ ਦੇ ਮਿਸ਼ਨਾਂ ਦੇ ਲਈ ਕੀਤਾ ਜਾਵੇਗਾ। EOS-08 ਸੈਟੇਲਾਈਟ ਦੇ ਤਿੰਨ ਪੇਲੋਡ ਹਨ। ਇਸ ਵਿੱਚ ਇਲੈਕਟ੍ਰੋ ਆਪਟੀਕਲ ਇਨਫਰਾਰੈੱਡ ਪੇਲੋਡ (EOIR), ਗਲੋਬਲ ਨੇਵੀਗੇਸ਼ਨ ਸੈਟੇਲਾਈਟ ਸਿਸਟਮ-ਰਿਫਲੈਕਟੋਮੈਟਰੀ ਪੇਲੋਡ (GNSS-R) ਅਤੇ SiC-UV ਡੋਸੀਮੀਟਰ ਸ਼ਾਮਲ ਹਨ। ਇਸਰੋ ਦੇ ਸਭ ਤੋਂ ਛੋਟੇ ਰਾਕੇਟ SSLV ਦਾ ਇਹ ਤੀਜਾ ਲਾਂਚ ਹੈ। ਇਸ ਤੋਂ ਪਹਿਲਾਂ ਦੋ ਕੋਸ਼ਿਸ਼ਾਂ (2022 ਅਤੇ 2023) ਕੀਤੀਆਂ ਗਈਆਂ ਸਨ। ਜਿਸ ਵਿੱਚ ਇਸਰੋ ਨੂੰ 2023 ਵਿੱਚ ਸਫਲਤਾ ਮਿਲੀ ਸੀ, ਜਦੋਂ ਕਿ 2022 ਵਿੱਚ ਪਹਿਲੀ ਕੋਸ਼ਿਸ਼ ਅਸਫਲ ਰਹੀ ਸੀ।
ਵੀਡੀਓ ਲਈ ਕਲਿੱਕ ਕਰੋ -: