ਜੰਮੂ-ਕਸ਼ਮੀਰ ਦੇ ਕਟੜਾ ਤੋਂ 97 ਕਿਲੋਮੀਟਰ ਪੂਰਬ ਵਿੱਚ ਸ਼ੁੱਕਰਵਾਰ ਸਵੇਰੇ 5:01 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ । ਰਾਸ਼ਟਰੀ ਭੂਚਾਲ ਕੇਂਦਰ ਮੁਤਾਬਕ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ ਤੀਬਰਤਾ 3.6 ਦਰਜ ਕੀਤੀ ਗਈ, ਹਾਲਾਂਕਿ ਇਸ ਭੂਚਾਲ ਕਾਰਨ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ ਹੈ।
ਬੀਤੇ ਦਿਨ ਦੇਸ਼ ਦੇ ਉੱਤਰ-ਪੂਰਬੀ ਰਾਜਾਂ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ । ਮੇਘਾਲਿਆ ਵਿੱਚ ਬੀਤੇ ਦਿਨ 3.9 ਤੀਬਰਤਾ ਦਾ ਭੂਚਾਲ ਆਇਆ ਸੀ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਦੀ ਰਿਪੋਰਟ ਅਨੁਸਾਰ ਭੂਚਾਲ ਸਵੇਰੇ ਕਰੀਬ 9.26 ਵਜੇ ਆਇਆ ਅਤੇ ਇਸ ਦਾ ਕੇਂਦਰ ਪੂਰਬੀ ਖਾਸੀ ਪਹਾੜੀਆਂ ‘ਚ 46 ਕਿਲੋਮੀਟਰ ਦੀ ਡੂੰਘਾਈ ਵਿੱਚ ਸੀ।
ਇਹ ਵੀ ਪੜ੍ਹੋ: ਇਕ ਕਾਲ, 16ਵੇਂ ਫਲੋਰ ਤੋਂ ਡਿੱਗੀ… ਪੁਤਿਨ ਦੇ ਇੱਕ ਹੋਰ ਟੌਪ ਦੇ ਅਫਸਰ ਦੀ ਸ਼ੱਕੀ ਮੌਤ!
ਭੂਚਾਲ ਦੇ ਝਟਕੇ ਸ਼ਿਲਾਂਗ, ਪੂਰਬੀ ਖਾਸੀ ਪਹਾੜੀਆਂ ਦੇ ਜ਼ਿਲ੍ਹਾ ਹੈੱਡਕੁਆਰਟਰ, ਰਿ-ਭੋਈ ਅਤੇ ਅਸਾਮ ਦੇ ਕਾਮਰੂਪ ਮੈਟਰੋਪੋਲਿਟਨ ਜ਼ਿਲ੍ਹੇ ਦੇ ਕੁਝ ਹਿੱਸਿਆਂ ਵਿੱਚ ਮਹਿਸੂਸ ਕੀਤੇ ਗਏ। ਭੂਚਾਲ ਤੋਂ ਤੁਰੰਤ ਕਿਸੇ ਜਾਨੀ ਜਾਂ ਸੰਪਤੀ ਨੂੰ ਨੁਕਸਾਨ ਹੋਣ ਦੀ ਕੋਈ ਰਿਪੋਰਟ ਨਹੀਂ ਹੈ । ਪਿਛਲੇ ਐਤਵਾਰ ਅਤੇ ਸੋਮਵਾਰ ਨੂੰ ਮੱਧ ਅਸਾਮ ਦੇ ਹੋਜਈ ਨੇੜੇ ਕ੍ਰਮਵਾਰ 4 ਅਤੇ 3.2 ਤੀਬਰਤਾ ਦੇ ਦੋ ਭੂਚਾਲਾਂ ਦੀ ਰਿਪੋਰਟ ਕੀਤੀ ਗਈ ਸੀ।
ਵੀਡੀਓ ਲਈ ਕਲਿੱਕ ਕਰੋ -: