ਜੰਮੂ-ਕਸ਼ਮੀਰ ਦੇ ਰਾਜੋਰੀ ਵਿੱਚ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਮੁੱਠਭੇੜ ਹੋਈ । ਇਸ ਮੁੱਠਭੇੜ ਵਿੱਚ ਸੁਰੱਖਿਆ ਬਲਾਂ ਨੇ 2 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ, ਜਦਕਿ ਇਸ ਮੁਕਾਬਲੇ ਦੌਰਾਨ ਫੌਜ ਦਾ ਇੱਕ ਜਵਾਨ ਵੀ ਸ਼ਹੀਦ ਹੋ ਗਿਆ । ਇਸ ਦੇ ਨਾਲ ਹੀ ਮੁੱਠਭੇੜ ਵਿੱਚ ਭਾਰਤੀ ਫੌਜ ਦੇ ਲੈਬਰਾਡੋਰ ਕੁੱਤੇ ਕੈਂਟ ਦੀ ਵੀ ਮੌ.ਤ ਹੋ ਗਈ ਹੈ। ਦਰਅਸਲ, ਕੈਂਟ ਫੌਜ ਦੇ ਸਰਚ ਆਪਰੇਸ਼ਨ ਵਿੱਚ ਮਦਦ ਕਰ ਰਿਹਾ ਸੀ ਅਤੇ ਅੱਤਵਾਦੀਆਂ ਦੀ ਤਲਾਸ਼ ਵਿੱਚ ਲੱਗੇ ਜਵਾਨਾਂ ਨੂੰ ਅੱਗੇ ਵਧਣ ਵਿੱਚ ਮਦਦ ਕਰ ਰਿਹਾ ਸੀ। ਦੂਜੇ ਪਾਸਿਓਂ ਕੀਤੀ ਜਾ ਰਹੀ ਫਾਇ.ਰਿੰਗ ਵਿੱਚ ਕੈਂਟ ਨੂੰ ਗੋ.ਲੀ ਲੱਗ ਗਈ, ਜਿਸ ਕਾਰਨ ਉਹ ਹੇਠਾਂ ਡਿੱਗ ਗਿਆ ਅਤੇ ਉਸ ਨੂੰ ਬਚਾਇਆ ਨਹੀਂ ਜਾ ਸਕਿਆ।
ਜੰਮੂ ਜ਼ੋਨ ਦੇ ਏਡੀਜੀਪੀ ਮੁਕੇਸ਼ ਸਿੰਘ ਨੇ ਦੱਸਿਆ ਕਿ ਰਾਜੌਰੀ ਜ਼ਿਲ੍ਹੇ ਦੇ ਨਰਲਾ ਇਲਾਕੇ ਵਿੱਚ 2 ਅੱਤਵਾਦੀ ਮਾ.ਰੇ ਗਏ । ਇਸ ਤੋਂ ਇਲਾਵਾ ਮੁਕਾਬਲੇ ਵਿੱਚ ਫੌਜ ਦਾ ਇੱਕ ਜਵਾਨ ਵੀ ਸ਼ਹੀਦ ਹੋ ਗਿਆ ਹੈ । ਇਸ ਮੁਕਾਬਲੇ ਵਿੱਚ ਪੁਲਿਸ ਦੇ ਐਸਪੀਓ ਅਤੇ ਤਿੰਨ ਹੋਰ ਜ਼ਖ਼ਮੀ ਵੀ ਹੋਏ ਹਨ । ਪੁਲਿਸ ਅਤੇ ਸੁਰੱਖਿਆ ਬਲਾਂ ਦੀ ਸਾਂਝੀ ਟੀਮ ਨੂੰ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਸੁਰੱਖਿਆ ਬਲ ਮੌਕੇ ‘ਤੇ ਪਹੁੰਚੇ।
ਇਹ ਵੀ ਪੜ੍ਹੋ: ਅਰਵਿੰਦ ਕੇਜਰੀਵਾਲ ਤੇ CM ਮਾਨ ਅੱਜ ਅੰਮ੍ਰਿਤਸਰ ‘ਚ ਸਕੂਲ ਆਫ ਐਮੀਨੈਂਸ ਦਾ ਕਰਨਗੇ ਉਦਘਾਟਨ
ਦੱਸ ਦੇਈਏ ਕਿ ਡਿਫੈਂਸ ਦੇ ਪੀਆਰਓ ਦੇ ਮੁਤਾਬਕ ਜਦੋਂ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਨੂੰ ਘੇਰ ਲਿਆ ਤਾਂ ਉਨ੍ਹਾਂ ਨੇ ਫਾਇ.ਰਿੰਗ ਸ਼ੁਰੂ ਕਰ ਦਿੱਤੀ। ਇਸਦੇ ਬਾਅਦ ਜਵਾਬੀ ਕਾਰਵਾਈ ਵਿੱਚ 2 ਅੱਤਵਾਦੀਆਂ ਨੂੰ ਢੇਰ ਕੀਤਾ ਗਿਆ। ਸੁਰੱਖਿਆ ਬਲਾਂ ਦੀ ਇਸ ਟੀਮ ਦੇ ਨਾਲ 21 ਆਰਮੀ ਡਾਗ ਯੂਨਿਟ ਵੀ ਸੀ। ਹਾਲ ਹੀ ਵਿੱਚ ਜੰਮੂ-ਕਸ਼ਮੀਰ ਵਿੱਚ ਅੱਤਵਾਦੀਆਂ ਤੇ ਸੁਰੱਖਿਆ ਬਲਾਂ ਵਿੱਚ ਕਈ ਵਾਰ ਮੁੱਠਭੇੜ ਹੋਈ ਹੈ, ਜਿਨ੍ਹਾਂ ਵਿੱਚ ਕਈ ਅੱਤਵਾਦੀ ਢੇਰ ਹੋ ਚੁੱਕੇ ਹਨ।
ਵੀਡੀਓ ਲਈ ਕਲਿੱਕ ਕਰੋ -: