ਦੇਸ਼ ਨੂੰ ਕਸ਼ਮੀਰ ਨਾਲ ਜੋੜਨ ਲਈ ਊਧਮਪੁਰ-ਬਨਿਹਾਲ ਰੇਲ ਲਿੰਕ ਦਾ ਕੰਮ ਆਖਰੀ ਪੜਾਅ ‘ਤੇ ਹੈ ਅਤੇ ਅਗਲੇ ਸਾਲ ਇਸਦਾ ਕੰਮ ਪੂਰਾ ਹੋਣਾ ਹੈ। ਇਸ ਤੋਂ ਪਹਿਲਾਂ ਵੀ ਕੇਂਦਰ ਸਰਕਾਰ ਨੇ ਇਸ ਰੂਟ ‘ਤੇ ਟ੍ਰੇਨ ਚਲਾਉਣ ਦੀ ਤਿਆਰੀ ਕਰ ਲਈ ਹੈ ਅਤੇ ਰੇਲਵੇ ਬੋਰਡ ਨੇ ਇਸ ਰੂਟ ਲਈ ਸੈਮੀ-ਹਾਈ ਸਪੀਡ ਵੰਦੇ ਭਾਰਤ ਟ੍ਰੇਨ ਦੇ ਰੈਕ ਦਾ ਆਰਡਰ ਚੇੱਨਈ ਦੀ ਰੇਲ ਕੋਚ ਫੈਕਟਰੀ ਨੂੰ ਦੇ ਦਿੱਤਾ ਹੈ। ਇਹ ਸਪੱਸ਼ਟ ਹੈ ਕਿ ਜਿਵੇਂ ਹੀ ਨਿਰਮਾਣ ਪੂਰਾ ਹੋਵੇਗਾ, ਇਸ ਰੂਟ ‘ਤੇ ਆਧੁਨਿਕ ਵੰਦੇ ਭਾਰਤ ਟ੍ਰੇਨ ਚੱਲਣੀ ਸ਼ੁਰੂ ਹੋ ਜਾਵੇਗੀ। ਮੰਗਲਵਾਰ ਨੂੰ ਇਹ ਹੁਕਮ ਜਾਰੀ ਹੋਣ ਤੋਂ ਬਾਅਦ ਕੇਂਦਰੀ ਮੰਤਰੀ ਡਾਕਟਰ ਜਤਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਦਾ ਧੰਨਵਾਦ ਕੀਤਾ ਹੈ । ਫਿਲਹਾਲ ਇਸ ਸਮੇਂ ਦਿੱਲੀ ਤੋਂ ਕਟੜਾ ਤੱਕ ਵੰਦੇ ਭਾਰਤ ਚੱਲ ਰਹੀ ਹੈ।
ਦੱਸ ਦੇਈਏ ਕਿ ਕਸ਼ਮੀਰ ਨੂੰ ਰੇਲ ਮਾਰਗ ਨਾਲ ਜੋੜਨ ਦਾ ਕੰਮ ਜਾਰੀ ਹੈ। ਕਟੜਾ ਤੱਕ ਟ੍ਰੇਨ ਪਹਿਲਾਂ ਹੀ ਪਹੁੰਚ ਚੁੱਕੀ ਹੈ ਅਤੇ ਕਸ਼ਮੀਰ ਦੇ ਬਾਰਾਮੂਲਾ ਤੋਂ ਜੰਮੂ ਡਿਵੀਜ਼ਨ ਦੇ ਬਨਿਹਾਲ ਤੱਕ ਰੇਲਵੇ ਟ੍ਰੈਕ ਪਹਿਲਾਂ ਹੀ ਵਿਛਾਇਆ ਹੋਇਆ ਹੈ। ਫਿਲਹਾਲ ਕਟੜਾ ਤੋਂ ਬਨਿਹਾਲ 111 ਕਿਲੋਮੀਟਰ ਰੇਲਵੇ ਲਾਈਨ ਦਾ ਨਿਰਮਾਣ ਚੱਲ ਰਿਹਾ ਹੈ। ਇਸ ਦਾ ਜ਼ਿਆਦਾਤਰ ਹਿੱਸਾ ਪੁਲਾਂ ਅਤੇ ਸੁਰੰਗਾਂ ਵਿੱਚੋਂ ਲੰਘਦਾ ਹੈ । ਇਸ ਮਾਰਗ ‘ਤੇ ਦੁਨੀਆ ਦਾ ਸਭ ਤੋਂ ਉੱਚਾ ਰੇਲਵੇ ਪੁਲ ਅਤੇ ਭਾਰਤ ਦੀ ਸਭ ਤੋਂ ਲੰਬੀ ਸੁਰੰਗ ਦਾ ਕੰਮ ਪੂਰਾ ਹੋ ਚੁੱਕਿਆ ਹੈ। ਅਜਿਹੇ ਵਿੱਚ ਸਰਕਾਰ ਦੀ ਕੋਸ਼ਿਸ਼ ਹੈ ਕਿ ਜਲਦ ਤੋਂ ਜਲਦ ਕਸ਼ਮੀਰ ਨੂੰ ਰੇਦੇਸ਼ ਨਾਲ ਰੇਲ ਮਾਰਗ ਨਾਲ ਜੋੜ ਦਿੱਤਾ ਜਾਵੇ ।
ਇਹ ਵੀ ਪੜ੍ਹੋ: ਧੁੰਦ ਦੀ ਚਾਦਰ ‘ਚ ਲਿਪਟਿਆ ਪੰਜਾਬ, ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਜਾਰੀ, ਵਾਹਨ ਚਾਲਕਾਂ ਨੂੰ ਚੇਤਾਵਨੀ
ਦੱਸ ਦੇਈਏ ਕਿ ਰੇਲ ਲਿੰਕ ਦਾ ਕੰਮ ਪੂਰਾ ਹੋਣ ਤੋਂ ਬਾਅਦ ਕਸ਼ਮੀਰ ਦਾ ਸਫ਼ਰ ਆਰਾਮਦਾਇਕ ਹੋ ਜਾਵੇਗਾ । ਵੰਦੇ ਭਾਰਤ ਟ੍ਰੇਨ ਦੇ ਸ਼ੁਰੂ ਹੋਣ ਤੋਂ ਬਾਅਦ ਜੰਮੂ ਤੋਂ ਸ਼੍ਰੀਨਗਰ ਦਾ ਸਫਰ ਤਿੰਨ ਘੰਟੇ ਵਿੱਚ ਪੂਰਾ ਹੋ ਜਾਵੇਗਾ। ਫਿਲਹਾਲ ਸੜਕਾਂ ਰਾਹੀਂ ਸਭ ਕੁਝ ਸਹੀ ਰਹਿਣ ‘ਤੇ 6 ਘੰਟਿਆਂ ਦਾ ਸਮਾਂ ਲੱਗਦਾ ਹੈ। ਇਸ ਯਾਤਰਾ ਵਿੱਚ ਇਹ ਟ੍ਰੇਨ ਦੁਨੀਆ ਦੇ ਸਭ ਤੋਂ ਉੱਚੇ ਆਰਚ ਬ੍ਰਿਜ ਤੋਂ ਲੰਘੇਗੀ । ਇਸ ਪੁਲ ਦੀ ਉਚਾਈ 1,000 ਫੁੱਟ ਤੋਂ ਵੱਧ ਹੈ ਅਤੇ ਇਹ 1,315 ਮੀਟਰ ਲੰਬਾ ਹੈ। ਦੱਸਿਆ ਜਾ ਰਿਹਾ ਹੈ ਕਿ ਸਰਦੀਆਂ ਵਿੱਚ ਕਸ਼ਮੀਰ ਜਾਣ ਵਾਲੀ ਇਸ ਟ੍ਰੇਨ ਦੇ ਕੋਚ ਵਿੱਚ ਹੀਟਿੰਗ ਸਿਸਟਮ ਦੇ ਨਾਲ ਪਾਣੀ ਦੀ ਲਾਈਨ ਨੂੰ ਜੰਮਣ ਤੋਂ ਬਚਾਉਣ ਲਈ ਕੰਮ ਕੀਤਾ ਜਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ : –