ਜੰਮੂ ਦੀ ਧੀ ਸਰਗਮ ਕੌਸ਼ਲ ਦਾ ਮਿਸਿਜ਼ ਵਰਲਡ 2022 ਦਾ ਖਿਤਾਬ ਜਿੱਤਣਾ ਦੇਸ਼ ਲਈ ਮਾਣ ਵਾਲਾ ਪਲ ਸੀ । ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ ਤਾਂ ਜੰਮੂ-ਕਸ਼ਮੀਰ ਮਾਣ ਮਹਿਸੂਸ ਕਰ ਰਿਹਾ ਹੈ। ਧੀ ਦੀ ਇਸ ਪ੍ਰਾਪਤੀ ‘ਤੇ ਮਾਪਿਆਂ ਦੀਆਂ ਅੱਖਾਂ ਵਿੱਚੋਂ ਖੁਸ਼ੀ ਦੇ ਹੰਝੂ ਵਹਿ ਰਹੇ ਹ ਨ। ਜੰਮੂ ਦੇ ਬਾਹੂ ਕਿਲ੍ਹੇ ਵਿੱਚ ਸਰਗਮ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ।
ਪੇਸ਼ੇ ਤੋਂ ਅਧਿਆਪਕ, ਸਰਗਮ ਦੇ ਪਿਤਾ ਜੀ.ਐਸ ਕੌਸ਼ਲ, ਜੋ ਬੈਂਕ ਆਫ਼ ਇੰਡੀਆ ਵਿੱਚ ਚੀਫ਼ ਮੈਨੇਜਰ ਰਹਿ ਚੁੱਕੇ ਹਨ, ਨੇ ਕਿਹਾ ਕਿ ਸਰਗਮ ਦੀ ਮਿਹਨਤ ਰੰਗ ਲਿਆਈ ਹੈ। ਸਰਗਮ ਦੀ ਸਿੱਖਿਆ ਦੇ ਖੇਤਰ ਵਿੱਚ ਵਿਸ਼ੇਸ਼ ਰੁਚੀ ਹੈ। ਉਹ ਚਾਹੁੰਦੀ ਹੈ ਕਿ ਅਧਿਆਪਕਾਂ ਦਾ ਪੁਰਾਣਾ ਸਤਿਕਾਰ ਵਾਪਸ ਆਉਣਾ ਚਾਹੀਦਾ ਹੈ । ਉਹ ਹੁਣ ਅਮਰੀਕਾ ਵਿੱਚ ਹੈ। ਸਰਗਮ ਦੇ ਜਨਵਰੀ ਵਿੱਚ ਜੰਮੂ ਆਉਣ ਦੀ ਯੋਜਨਾ ਹੈ। ਉਸਦਾ ਪਤੀ ਜਲ ਸੈਨਾ ਵਿੱਚ ਹੈ ਤੇ ਉਸਦੀ ਡਿਊਟੀ ਮੁੰਬਈ ਵਿੱਚ ਹੈ।
ਇਹ ਵੀ ਪੜ੍ਹੋ: ਵੱਡੀ ਖਬਰ: ਪੰਜਾਬੀ ਗਾਇਕ ਰਣਜੀਤ ਬਾਵਾ ਦੇ ਘਰ ਸਣੇ 4 ਠਿਕਾਣਿਆਂ ‘ਤੇ ਇਨਕਮ ਟੈਕਸ ਦੀ ਰੇਡ !
ਇਸ ਤੋਂ ਪਹਿਲਾਂ ਜਦੋਂ ਸਰਗਮ ਮਿਸਿਜ਼ ਇੰਡੀਆ ਵਰਲਡ 2022 ਬਣੀ ਤਾਂ ਉਸ ਨੇ ਜੰਮੂ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਉਸ ਨੂੰ ਦਸੰਬਰ ਵਿੱਚ ਅਮਰੀਕਾ ਵਿੱਚ ਹੋਣ ਵਾਲੇ ਮਿਸਿਜ਼ ਵਰਲਡ ਮੁਕਾਬਲੇ ਲਈ ਚੁਣਿਆ ਗਿਆ ਹੈ । ਉਹ ਇਸ ਦੀਆਂ ਤਿਆਰੀਆਂ ਵਿੱਚ ਜੁਟੀ ਹੋਈ ਹੈ । ਪਿਤਾ ਨੇ ਦੱਸਿਆ ਕਿ ਸਰਗਮ ਮਿਸਿਜ਼ ਇੰਡੀਆ ਵਰਲਡ 2022 ਦਾ ਖਿਤਾਬ ਜਿੱਤ ਕੇ ਜੰਮੂ ਆਈ ਸੀ। ਆਪਣੇ ਤਜ਼ਰਬੇ ਸਾਂਝੇ ਕਰਦੇ ਹੋਏ ਉਸਨੇ ਆਪਣੀ ਸਫਲਤਾ ਦਾ ਸਿਹਰਾ ਆਪਣੇ ਪਤੀ ਲੈਫਟੀਨੈਂਟ ਆਦਿਤਿਆ ਮਨੋਹਰ ਸ਼ਰਮਾ ਨੂੰ ਦਿੱਤਾ।
ਦੱਸ ਦੇਈਏ ਕਿ ਸਰਗਮ ਨੂੰ ਮਿਲੇ ਖ਼ਿਤਾਬ ਤੋਂ ਜੰਮੂ ਦੇ ਲੋਕ ਵੀ ਬਹੁਤ ਖੁਸ਼ ਹਨ । ਨੌਜਵਾਨ ਰਾਜੇਸ਼ ਕੁਮਾਰ ਨੇ ਕਿਹਾ ਕਿ ਸਰਗਮ ਨੇ ਦੇਸ਼ ਅਤੇ ਦੁਨੀਆ ਵਿੱਚ ਜੰਮੂ ਦਾ ਨਾਂ ਰੌਸ਼ਨ ਕੀਤਾ ਹੈ। ਉਨ੍ਹਾਂ ਨੇ ਸਾਬਿਤ ਕਰ ਦਿੱਤਾ ਕਿ ਜੰਮੂ ਦੇ ਲੋਕਾਂ ਨੂੰ ਇੱਥੇ ਵੀ ਪਲੇਟਫਾਰਮ ਮਿਲਦਾ ਹੈ, ਉਹ ਆਪਣੀ ਪ੍ਰਤਿਭਾ ਨੂੰ ਸਾਬਿਤ ਕਰਨ ਦੀ ਸਮਰੱਥਾ ਰੱਖਦੇ ਹਨ। ਸਰਗਮ ਕੌਸ਼ਲ ਨੇ ਆਪਣੀ ਹਾਇਰ ਸੈਕੰਡਰੀ ਸਿੱਖਿਆ ਪ੍ਰੈਜ਼ੈਂਟੇਸ਼ਨ ਕਾਨਵੈਂਟ ਤੋਂ ਕੀਤੀ। ਉਸਨੇ ਆਪਣੀ ਗ੍ਰੈਜੂਏਸ਼ਨ ਮਹਿਲਾ ਕਾਲਜ ਗਾਂਧੀਨਗਰ ਤੋਂ ਕੀਤੀ।
ਵੀਡੀਓ ਲਈ ਕਲਿੱਕ ਕਰੋ -: