ਡੇਰਾ ਸਿਰਸਾ ਮੁਖੀ ਰਾਮ ਰਹੀਮ ਤੋਂ ਬਾਅਦ ਆਸਰਾਮ ਦੀਆਂ ਆਸਾਂ ਨੂੰ ਵੀ ਬੂਰ ਪੈਂਦਾ ਨਜ਼ਰ ਆ ਰਿਹਾ ਹੈ। ਦਰਅਸਲ, ਆਸਾਰਾਮ ਨੂੰ ਮੁੰਬਈ ਵਿੱਚ ਇਲਾਜ ਕਰਵਾਉਣ ਦੀ ਮਨਜੂਰੀ ਮਿਲ ਗਈ ਹੈ। ਆਸਾਰਾਮ ਨੇ ਜੋਧਪੁਰ ਹਾਈਕੋਰਟ ਵਿੱਚ ਇਲਾਜ ਲਈ ਅਰਜ਼ੀ ਲਾਈ ਸੀ, ਜਿਸ ਨੂੰ ਅਦਾਲਤ ਨੇ ਮਨਜੂਰ ਕਰ ਲਿਆ ਹੈ ।
ਦਰਅਸਲ, ਜੋਧਪੁਰ ਹਾਈ ਕੋਰਟ ਦੇ ਜਸਟਿਸ ਦਿਨੇਸ਼ ਮਹਿਤਾ ਤੇ ਜਸਟਿਸ ਵਿਨੀਤ ਕੁਮਾਰ ਮਾਥੁਰ ਦੀ ਬੇਂਚ ਨੇ ਇਹ ਫੈਸਲਾ ਸੁਣਾਇਆ। ਕੋਰਟ ਵਿੱਚ ਆਸਾਰਾਮ ਵੱਲੋਂ ਅਪੀਲ ਕੀਤੀ ਗਈ ਸੀ ਕਿ ਉਹ ਲੰਬੇ ਸਮੇਂ ਤੋਂ ਬਿਮਾਰ ਹੈ । ਜੇਲ੍ਹ ਵਿੱਚ ਉਸਦਾ ਇਲਾਜ ਸਹੀ ਢੰਗ ਨਾਲ ਨਹੀਂ ਹੋ ਪਾ ਰਿਹਾ ਹੈ। ਜਿਸ ਕਾਰਨ ਉਸਨੂੰ ਇਲਾਜ ਦੇ ਲਈ ਬਾਹਰ ਭੇਜਿਆ ਜਾਵੇ। ਇਸ ਅਪੀਲ ‘ਤੇ ਫੈਸਲਾ ਸੁਣਾਉਂਦੇ ਹੋਤੇ ਬੇਂਚ ਨੇ ਮੁੰਬਈ ਵਿੱਚ ਆਸਾਰਾਮ ਦਾ ਇਲਾਜ ਕਰਵਾਉਣ ਦਾ ਫੈਸਲਾ ਸੁਣਾਇਆ। ਇਸ ਫੈਸਲੇ ਦੇ ਬਾਅਦ ਆਸਾਰਾਮ ਨੂੰ ਰਾਹਤ ਮਿਲੀ ਹੈ।
ਕੋਰਟ ਨੇ ਆਪਣੇ ਫੈਸਲੇ ਵਿੱਚ ਕਿਹਾ ਕਿ ਆਸਾਰਾਮ ਲੰਬੇ ਸਮੇਂ ਤੋਂ ਬਿਮਾਰ ਹੈ। ਜੇਲ੍ਹ ਵਿੱਚ ਚੱਲ ਰਹੇ ਇਲਾਜ ਦਾ ਫਾਇਦਾ ਨਾ ਹੋਣ ਕਾਰਨ ਉਸਨੂੰ ਇਲਾਜ ਦੇ ਲਈ ਮੁੰਬਈ ਲਿਜਾਇਆ ਜਾਵੇ। ਆਸਾਰਾਮ ਨੂੰ ਏਅਰ ਐਂਬੂਲੈਂਸ ਰਾਹੀਂ ਮੁੰਬਈ ਭੇਜਿਆ ਜਾਵੇਗਾ। ਇਸ ਦੌਰਾਨ ਉਸਦੇ ਨਾਲ ਇੱਕ ਐੱਸਪੀ ਰੈਂਕ ਦੇ ਅਧਿਕਾਰੀ ਤੇ ਚਾਰ ਪੁਲਿਸ ਕਰਮੀ ਭੇਜੇ ਜਾਣਗੇ। ਉੱਥੇ ਹਸਪਤਾਲ ਵਿੱਚ ਇਲਾਜ ਦੇ ਦੌਰਾਨ ਇਹ ਸਾਰੇ ਆਸਾਰਾਮ ਦੇ ਨਾਲ ਹੀ ਰਹਿਣਗੇ। ਇੱਕ ਵਾਰ ਇਲਾਜ ਹੋਣ ਜਾਣ ਦੇ ਬਾਅਦ ਉਸਨੂੰ ਵਾਪਸ ਜੇਲ੍ਹ ਲਿਆਂਦਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: